‘ਸਾਕ’ ਫ਼ਿਲਮ ਦੀ ਪੇਸ਼ਕਾਰੀ ਪੰਜਾਬੀਅਤ ਦੇ ਹਰ ਰੰਗ ਨਾਲ ਹੈ ਭਰਪੂਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਮੌਕੇ ਬਹੁਗਿਣਤੀ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ...

Punjabi Movie Saak

ਜਲੰਧਰ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸੁਨੇਹਾ ਲੈ ਪੰਜਾਬੀ ਫਿਲਮ ਇੰਡਸਟਰੀ ਵਿਚ ਕਦਮ ਰੱਖ ਰਹੇ ਮਿਨਹਾਸ ਫਿਲਮਜ਼ ਪ੍ਰਰਾਈਵੇਟ ਲਿਮਟਿਡ ਤੇ ਮਿਨਹਾਸ ਲਾਓਰਸ ਐੱਲਐੱਲਪੀ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਪਹਿਲੀ ਪੰਜਾਬੀ ਫਿਲਮ 'ਸਾਕ' ਦਾ ਜਲੰਧਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟੀਜ਼ਰ ਰਿਲੀਜ਼ ਕੀਤਾ ਗਿਆ ਸੀ।

ਇਸ ਮੌਕੇ ਬਹੁਗਿਣਤੀ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ, ਪਾਲੀਵੁੱਡ ਅੰਦਰ ਕਲਾਕਾਰ ਵਜੋਂ ਆਪਣੀ ਐਂਟਰੀ ਕਰ ਰਹੇ ਫਿਲਮ ਦੇ ਹੀਰੋ ਜੋਬਨਪ੍ਰਰੀਤ ਸਿੰਘ, ਸਹਿ ਕਲਾਕਾਰ ਦਿਲਾਵਰ ਸਿੱਧੂ, ਸੋਨਪ੍ਰਰੀਤ ਜਵੰਦਾ, ਸੁਖਬੀਰ ਬਰਾੜ ਨੇ ਦੱਸਿਆ ਕਿ ਫ਼ਿਲਮ ਦੀ ਪੇਸ਼ਕਾਰੀ ਨੂੰ ਪੰਜਾਬੀਅਤ ਦੇ ਹਰ ਰੰਗ ਨਾਲ ਰੰਗਿਆ ਗਿਆ ਹੈ ਜਿੱਥੇ ਇਹ ਫਿਲਮ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵਣਗੀਆਂ ਨੂੰ ਪੇਸ਼ ਕਰੇਗੀ ਉੱਥੇ ਰਿਸ਼ਤਿਆਂ ਦੀ ਅਹਿਮੀਅਤ ਅਤੇ ਪੰਜਾਬੀਆਂ ਦੇ ਆਪਣੇ ਫਰਜ਼ਾਂ ਪ੍ਰਤੀ ਵਫ਼ਾਦਾਰੀ ਨੂੰ ਬਾਖੂਬੀ ਵਿਖਾਵੇਗੀ।

ਫਿਲਮ ਦੇ ਸੰਗੀਤਕਾਰ ਓਂਕਾਰ ਮਿਨਹਾਸ ਨੇ ਫਿਲਮ ਦੇ ਗੀਤਾਂ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਫਿਲਮ ਅੰਦਰ ਗੀਤਾਂ ਰਾਹੀਂ ਵੀ ਪੰਜਾਬੀ ਨੂੰ ਪ੍ਰਫੁਲਿਤ ਕਾਰਨ ਦੇ ਜੋ ਯਤਨ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਸੰਗੀਤ ਪ੍ਰਰੇਮੀਆਂ ਦੀ ਕਸੌਟੀ ਤੇ ਖਰੇ ਉਤਰਣਗੇ।

ਫਿਲਮ ਦੇ ਪ੍ਰਡਿਊਸਰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰਰੀਤ ਮਿਨਹਾਸ ਵੱਲੋਂ ਸਭਨਾਂ ਦਾ ਧੰਨਵਾਦ ਕਰਦਿਆਂ ਹਰਵਿੰਦਰ ਸਿੰਘ ਪ੍ਰਹਾਰ ਅਤੇ ਅਕਸ਼ੇਦੀਪ ਸ਼ਰਮਾ ਨੇ ਪਹੁੰਚੇ ਸਮੂਹ ਮੀਡਿਆ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਨੂੰ ਸਿਨੇਮਾਘਰਾਂ ਅੰਦਰ ਫਿਲਮ ਵੇਖਣ ਜ਼ਰੂਰ ਜਾਣ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਫਿਲਮ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।