‘‘ਮੈਂ ਦੁਬਾਰਾ ਨ੍ਹੀਂ ਗਾਇਆ ਗਾਣਾ, ਡੀਜੇ ’ਤੇ ਵੱਜਿਆ ਸੀ’’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਸਟ੍ਰੇਲੀਆ ਦੇ ਇਕ ਸ਼ੋਅ ਦੌਰਾਨ ਗਾਣੇ ਵਿਚ ਮਾਈ ਭਾਗੋ ਦਾ ਨਾਂਅ ਫਿਰ ਤੋਂ ਲੈਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਿੱਧੂ ਮੂਸੇਵਾਲੇ ਨੇ ਫਿਰ

Sidhu Moose Wala

ਚੰਡੀਗੜ੍ਹ : ਆਸਟ੍ਰੇਲੀਆ ਦੇ ਇਕ ਸ਼ੋਅ ਦੌਰਾਨ ਗਾਣੇ ਵਿਚ ਮਾਈ ਭਾਗੋ ਦਾ ਨਾਂਅ ਫਿਰ ਤੋਂ ਲੈਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਿੱਧੂ ਮੂਸੇਵਾਲੇ ਨੇ ਫਿਰ ਇਕ ਵੀਡੀਓ ਜਾਰੀ ਕਰਕੇ ਸਫ਼ਾਈ ਦਿੰਦਿਆਂ ਆਖਿਆ ਹੈ ਕਿ ਉਸ ਨੇ ਗਾਣਾ ਨਹੀਂ ਗਾਇਆ ਬਲਕਿ ਗਾਣਾ ਡੀਜੇ 'ਤੇ ਵੱਜਿਆ ਸੀ। ਇਸ ਤੋਂ ਇਲਾਵਾ ਉਸ ਨੇ ਮੀਡੀਆ 'ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਉਸ ਦੇ ਦੋ ਵੱਖੋ ਵੱਖਰੇ ਸ਼ੋਅ ਦੀਆਂ ਵੀਡੀਓ ਜੋੜ ਕੇ ਵਿਵਾਦ ਵਧਾਇਆ ਜਾ ਰਿਹਾ ਹੈ।

ਹਾਲਾਂਕਿ ਉਸ ਨੇ ਵਿਰੋਧ ਕਰਨ ਵਾਲਿਆਂ ਨੂੰ ਗ਼ਲਤ ਸ਼ਬਦਾਵਲੀ ਬੋਲਣ ਦੀ ਗੱਲ ਸਵੀਕਾਰੀ। ਸਿੱਧੂ ਮੂਸੇਵਾਲੇ ਨੇ ਭਾਵੇਂ ਆਸਟ੍ਰੇਲੀਆ ਦੇ ਸ਼ੋਅ ਵਿਚ ਮਾਈ ਭਾਗੋ ਵਾਲਾ ਗਾਣਾ ਦੁਬਾਰਾ ਗਾਉਣ 'ਤੇ ਆਪਣੀ ਸਫ਼ਾਈ ਪੇਸ਼ ਕਰ ਦਿੱਤੀ ਹੈ ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਵੀਡੀਓਜ਼ ਭਾਵੇਂ ਵੱਖੋ ਵੱਖਰੇ ਸ਼ੋਅ ਦੀਆਂ ਹੋ ਸਕਦੀਆਂ ਹਨ।

ਪਰ ਮੂਸੇਵਾਲੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਵੱਲੋਂ ਇਹ ਗੱਲ ਕਿਸ ਸੰਦਰਭ ਵਿਚ ਆਖੀ ਗਈ ਸੀ ਕਿ ਉਹ ਕੰਟਰੋਵਰਸੀਆਂ ਅਤੇ ਰੌਲੇ ਰੱਪੇ ਦੀ ਪ੍ਰਵਾਹ ਨਹੀਂ ਕਰਦਾ। ਖ਼ੈਰ ਮੂਸੇਵਾਲੇ ਨੇ ਇਕ ਵਾਰ ਫਿਰ ਤੋਂ ਵੀਡੀਓ ਜਾਰੀ ਕਰਕੇ ਸਫ਼ਾਈ ਪੇਸ਼ ਕਰ ਦਿੱਤੀ ਹੈ। ਦੇਖਣਾ ਹੋਵੇਗਾ ਕਿ ਮੁੜ ਤੋਂ ਭੜਕੀਆਂ ਸਿੱਖ ਜਥੇਬੰਦੀਆਂ ਇਸ ਨੂੰ ਕਿਵੇਂ ਦੇਖਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।