“ਮਸ਼ਹੂਰ ਗਾਇਕ ਅਤੇ ਸੁਰੀਲੀ ਆਵਾਜ਼ ਦਾ ਮਾਲਕ ਦੀਪ ਗਗਨ”

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਦੇ ਮਾਲਵੇ ਖੇਤਰ ਦੇ ਮਸ਼ਹੂਰ ਪਿੰਡ ਚੂੰਨੀ ਕਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਦੀਪ ਗਗਨ...

Singer Deep Gagan

ਮੋਹਾਲੀ: ਪੰਜਾਬ ਦੇ ਮਾਲਵੇ ਖੇਤਰ ਦੇ ਮਸ਼ਹੂਰ ਪਿੰਡ ਚੂੰਨੀ ਕਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਦੀਪ ਗਗਨ ਪੰਜਾਬ ਦੀ ਸੁਰੀਲੀ ਗਾਇਕੀ ਦਾ ਭਵਿੱਖ ਹੈ। ਬਚਪਨ ਤੋਂ ਹੀ ਦੀਪ ਗਗਨ ਨੂੰ ਗਾਉਣ ਦਾ ਸ਼ੌਂਕ ਸੀ। ਇਸ ਤੋਂ ਹੀ ਪ੍ਰੇਰਿਤ ਹੋ ਕੇ ਗਾਇਕੀ ਦੇ ਸਫ਼ਰ ਨੂੰ ਅੱਗੇ ਵਧਾਇਆ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ਾਇਦ ਇਸੇ ਲਈ ਦੀਪ ਗਗਨ ਨੇ ਗਾਇਕੀ ਵੱਲ ਰੁਝਾਨ ਨੂੰ ਜਲਦੀ ਪਹਿਚਾਣ ਲਿਆ। ਸਕੂਲ ਦੀ ਪੜ੍ਹਾਈ ਦੌਰਾਨ ਸੰਗੀਤ ਦੇ ਹਰ ਮੁਕਾਬਲੇ ਵਿਚ ਭਾਗ ਲਿਆ ਅਤੇ ਕਈ ਇਨਾਮ ਵੀ ਜਿੱਤੇ।

ਦੀਪ ਗਗਨ ਨੇ ਪੜ੍ਹਾਈ ਦੇ ਦੌਰਾਨ ਅਦਾਕਾਰੀ ਅਤੇ ਸੰਗੀਤ ਦੇ ਗੁਰ ਸਿੱਖੇ ਅਤੇ ਕਈ ਅਹਿਮ ਮੁਕਾਮ ਵੀ ਹਾਸਿਲ ਕੀਤੇ। ਇੰਨ੍ਹੇ ਲੰਮੇ ਇੰਤਜ਼ਾਰ ਤੋਂ ਬਾਅਦ ਦੀਪ ਗਗਨ ਨੇ ਅਪਣਾ ਪਹਿਲਾਂ ਗਾਣਾ ‘ਲਾਰੇ ਤੇਰੇ ਲਾਰੇ’ ਗਾਇਆ ਜੋ ਕਿ 2/10/2019 ਨੂੰ ਰੀਲੀਜ਼ ਹੋ ਰਿਹਾ ਹੈ। ਇਹ ਗੀਤ ਮਨਦੀਪ ਸਿੰਘ ਦਾ ਲਿਖਿਆ ਗੀਤ ਹੈ, Ay-J ਦੇ ਸੰਗੀਤ ਨਿਰਦੇਸ਼ਨ ਹੇਠ ਤਿਆਰ ਹੋਇਆ ਅਤੇ ‘A.one’ ਮਿਊਜ਼ਿਕ ਕੰਪਨੀ ਦੁਆਰਾ ਰੀਲੀਜ਼ ਕੀਤਾ ਗਿਆ ਹੈ।

ਦੀਪ ਗਗਨ ਦੀ ਮਨਮੋਹਕ ਆਵਾਜ਼ ਨੇ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਇਹ ਗੀਤ ਬਹੁਤ ਮਕਬੂਲ ਹੋ ਰਿਹਾ ਹੈ। ਦੀਪ ਗਗਨ ਦਾ ਹੁਣੇ-ਹੁਣੇ ਆਇਆ ਗਾਣਾ ‘ਲਾਰੇ ਤੇਰੇ ਲਾਰੇ’ ਕਾਫ਼ੀ ਚਰਚਾ ਵਿਚ ਹੈ। ਪੰਜਾਬ ਵਿਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਦੀਪ ਗਗਨ ਨੇ ਦੱਸਿਆ ਕਿ ਮੈਨੂੰ ਗਾਇਕੀ ਦੀ ਪ੍ਰੇਰਣਾ ਹਮੇਸ਼ਾ ਬੱਬੂ ਮਾਨ ਜੀ, ਸਤਿੰਦਰ ਸਰਤਾਜ਼, ਸਰਦੂਲ ਸਿਕੰਦਰ ਵਰਗੇ ਹੋਣਹਾਰ ਮਸ਼ਹੂਰ ਗਾਇਕਾਂ ਦੀ ਸੁਰੀਲੀ ਆਵਾਜ਼ ਤੋਂ ਹੀ ਮਿਲੀ ਹੈ। ਭਵਿੱਖ ਵਿਚ ਵੀ ਦੀਪ ਗਗਨ ਤੋਂ ਵਧੀਆ ਗਾਇਕੀ ਦੀ ਉਮੀਦ ਕੀਤੀ ਜਾ ਸਕਦੀ ਹੈ।