ਹੜ੍ਹ ਵਿਚ ਫਸੀ ਗਾਇਕ ਸ਼ਾਰਦਾ ਸਿਨਹਾ ਨੇ ਲਗਾਈ ਮਦਦ ਦੀ ਗੁਹਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

Patna famous folk singer sharda sinha appeal for rescue

ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿਚ ਆਏ ਹੜ੍ਹ ਤੋਂ ਹਰ ਕੋਈ ਪਰੇਸ਼ਾਨ ਹੈ। ਪਟਨਾ ਦੀ ਵੱਡੀ ਅਬਾਦੀ ਹੁਣ ਵੀ ਅਪਣੇ ਘਰਾਂ ਵਿਚ ਕੈਦ ਹਨ। ਇਸ ਵਿਚ ਆਮ ਅਤੇ ਖਾਸ ਦੋਵੇਂ ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸੋਮਵਾਰ ਨੂੰ ਪ੍ਰਸਿੱਧ ਲੋਕ ਗਾਇਕਾ ਅਤੇ ਪਦਮ ਪੁਰਸਕਾਰ ਨਾਲ ਸਨਮਾਨਿਤ ਸ਼ਾਰਦਾ ਸਿਨਹਾ ਨੇ ਵੀ ਮਦਦ ਦੀ ਗੁਹਾਰ ਲਗਾਈ ਹੈ। ਉਹ ਪਟਨਾ ਸ਼ਹਿਰ ਦੇ ਹੀ ਰਾਜਿੰਦਰ ਨਗਰ ਇਲਾਕੇ ਵਿਚ ਅਪਣੇ ਘਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਫਸੀ ਹੋਈ ਹੈ।

ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਉਹਨਾਂ ਨੇ ਮਦਦ ਦੀ ਗੁਹਾਰ ਵੀ ਲਗਾਈ ਹੈ। ਸ਼ਾਰਦਾ ਸਿਨਹਾ ਪਟਨਾ ਦੇ ਜਿਹੜੇ ਇਲਾਕੇ ਵਿਚ ਰਹਿੰਦੀ ਹੈ ਉਹ ਕਾਫੀ ਹੇਠਲਾ ਇਲਾਕਾ ਹੈ ਅਤੇ ਉਹ ਹਰ ਸਾਲ ਬਾਰਿਸ਼ ਦੇ ਮੌਸਮ ਵਿਚ ਪਾਣੀ ਨਾਲ ਲੱਥ ਪੱਥ ਹੋ ਜਾਂਦਾ ਹੈ। ਸ਼ਾਰਦਾ ਸਿਨਹਾ ਨੇ ਫੇਸਬੁੱਕ ਪੋਸਟ ਤੇ ਲਿਖਿਆ ਹੈ ਕਿ ਰਾਜੇਂਦਰ ਨਗਰ ਵਿਚ ਅਪਣੇ ਘਰ ਵਿਚ ਪਾਣੀ ਵਿਚ ਫਸੀ ਹੋਈ ਹੈ। ਉਹਨਾਂ ਨੂੰ ਕੋਈ ਮਦਦ ਵੀ ਨਹੀਂ ਮਿਲੀ।

ਐਨਡੀਆਰਐਫ ਦੀ ਰਾਫਟ ਤਕ ਵੀ ਪਹੁੰਚਣਾ ਅਸੰਭਵ ਹੈ। ਪਾਣੀ ਵਿਚੋਂ ਬਦਬੂ ਆ ਰਹੀ ਹੈ। ਕਾਸ਼ ਭਾਰਤ ਵਿਚ ਏਅਰਲਿਫਟ ਦੀ ਸੁਵਿਧਾ ਹੁੰਦੀ। ਕੋਈ ਰਾਸਤਾ ਹੋਵੇ ਤਾਂ ਦੱਸੋ। ਦਸ ਦਈਏ ਕਿ ਪਿਛਲੇ ਚਾਰ ਦਿਨਾਂ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਲੋਕ ਅਪਣੇ ਘਰਾਂ ਵਿਚ ਕੈਦ ਹਨ। ਪਾਣੀ ਦਾ ਪੱਧਰ ਲਗਾਤਾਰ ਵਧਣ ਤੋਂ ਬਾਅਦ ਸੂਬੇ ਦੇ ਡਿਪਟੀ ਸੀਐਮ ਸੁਸ਼ੀਲ ਕੁਮਾਰ ਮੋਦੀ ਵੀ ਇਸ ਵਿਚ ਫਸ ਗਏ ਹਨ।

ਉਹ ਵੀ ਪਟਨਾ ਦੇ ਰਾਜੇਂਦਰ ਨਗਰ ਇਲਾਕੇ ਵਿਚ ਸਨ ਅਤੇ ਪਿਛਲੇ ਚਾਰ ਦਿਨਾਂ ਤੋਂ ਹੜ੍ਹ ਵਿਚ ਫਸੇ ਹੋਏ ਸਨ। ਬਾਅਦ ਵਿਚ ਐਨਡੀਆਰਐਫ ਦੀ ਟੀਮ ਉੱਥੇ ਪਹੁੰਚੀ ਅਤੇ ਉਹਨਾਂ ਦਾ ਰੇਵਿਊ ਕੀਤਾ। ਇਸ ਦੌਰਾਨ ਉਹਨਾਂ ਦਾ ਪਰਵਾਰ ਵੀ ਉਹਨਾਂ ਦੇ ਨਾਲ ਸੀ। ਪਟਨਾ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਐਨਡੀਆਰਐਫ ਅਤੇ ਐਸਡੀਆਰਐਫ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ।

ਸੋਮਵਾਰ ਨੂੰ ਲੋਕਾਂ ਨੂੰ ਬਾਰਿਸ਼ ਤੋਂ ਥੋੜੀ ਰਾਹਤ ਮਿਲੀ ਹੈ ਪਰ ਹੁਣ ਵੀ ਪਟਨਾ ਦੀ ਵੱਡੀ ਅਬਾਦੀ ਪਾਣੀ ਨਾਲ ਘਿਰੀ ਹੈ। ਪਟਨਾ ਦੇ ਕਈ ਹਿੱਸਿਆਂ ਵਿਚ ਬਿਜਲੀ ਅਤੇ ਪਾਣੀ ਦੋਵਾਂ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਸੋਮਵਾਰ ਨੂੰ ਬਾਰਿਸ਼ ਰੁਕਣ ਤੋਂ ਬਾਅਦ ਰਾਹਤ ਅਤੇ ਬਚਾਅ ਕੰਮਾਂ ਵਿਚ ਤੇਜ਼ੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।