ਸੋਨੂੰ ਸੂਦ ਨੂੰ ਜਨਤਾ ਨੇ ਦੱਸਿਆ ਅੱਜ ਦਾ 'Bhagat Singh', ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਤਸਵੀਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਹਰ ਪਾਸੇ ਚਰਚਾ 'ਚ ਹਨ।

Sonu Sood and Guru randhawa 

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਹਰ ਪਾਸੇ ਚਰਚਾ 'ਚ ਹਨ। ਸੋਨੂੰ ਸੂਦ ਨੂੰ ਹਰ ਜਗ੍ਹਾ ਅਸਲ ਜ਼ਿੰਦਗੀ ਦੇ ਨਾਇਕ ਵਜੋਂ ਬੁਲਾਇਆ ਜਾ ਰਿਹਾ ਹੈ। ਇਸ ਦਾ ਕਾਰਨ ਸੋਨੂੰ ਸੂਦ ਦੀ ਉਹ ਸਖਤ ਮਿਹਨਤ ਹੈ ਜੋ ਉਹ ਪਿਛਲੇ ਕਈ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਭੇਜਣ ਲਈ ਕਰ ਰਹੇ ਹਨ।

ਸੋਨੂੰ ਸੂਦ ਲਗਾਤਾਰ ਬੱਸਾਂ ਦਾ ਪ੍ਰਬੰਧ ਕਰ ਰਹੇ ਹਨ, ਜੋ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਵਿਖੇ ਪਹੁੰਚਾ ਰਹੀਆਂ ਹਨ। ਸੋਨੂੰ ਸੂਦ ਨੇ ਹਾਲ ਹੀ ਵਿਚ ਕੇਰਲਾ ਵਿਚ ਫਸੀਆਂ ਕੁੜੀਆਂ ਨੂੰ ਓਡੀਸ਼ਾ ਵਿਚ ਉਹਨਾਂ ਦੇ ਘਰ ਪਹੁੰਚਾਉਣ ਲਈ ਉਡਾਨਾਂ ਦਾ ਪ੍ਰਬੰਧ ਕੀਤਾ ਸੀ। ਸੋਨੂੰ ਸੂਦ ਨੂੰ ਸਿਰਫ ਆਮ ਲੋਕ ਹੀ ਨਹੀਂ ਬਲਕਿ ਸਿਤਾਰੇ ਵੀ ਇਕ ਮਸੀਹਾ ਮੰਨ ਰਹੇ ਹਨ।

ਹਾਲ ਹੀ ਵਿਚ ਸਿੰਗਰ ਗੁਰੂ ਰੰਧਾਵਾ ਨੇ ਸੋਨੂੰ ਸੂਦ ਦੀ ਇਕ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਹੈ। ਤਸਵੀਰ ਵਿਚ ਸੋਨੂੰ ਸੂਦ ਭਗਤ ਸਿੰਘ ਦੀ ਲੁੱਕ ਵਿਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ।

ਤਸਵੀਰ ਦੇ ਨਾਲ ਗੁਰੂ ਰੰਧਾਵਾ ਨੇ ਕੈਪਸ਼ਨ ਵਿਚ ਲਿਖਿਆ, 'ਬਹੁਤ ਸਾਰਾ ਪਿਆਰ ਅਤੇ ਸਨਮਾਨ ਭਾਜੀ, ਤੁਹਾਡੇ ਕੋਲੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ'। ਗੁਰੂ ਰੰਧਾਵਾ ਦੇ ਇਸ ਟਵੀਟ 'ਤੇ ਕਈ ਲੋਕਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਵੀ ਸੋਨੂੰ ਸੂਦ ਦੀ ਤਾਰੀਫ ਕੀਤੀ ਸੀ। 

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ। ਇਸ ਦੌਰਾਨ ਸੋਨੂੰ ਸੂਦ ਦੀ ਮਦਦ ਨਾਲ ਅਪਣੇ ਗ੍ਰਹਿ ਰਾਜ ਬਿਹਾਰ ਪਹੁੰਚੀ ਇਕ ਔਰਤ ਨੇ ਅਪਣੇ ਪੁੱਤਰ ਦਾ ਨਾਂਅ 'ਸੋਨੂੰ ਸੂਦ' ਰੱਖਿਆ ਸੀ।