ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਪਾਕਿਸਤਾਨ 'ਚ ਲੋਕਾਂ ਨੇ ਪੰਪ ਨੂੰ ਲਾ ਦਿੱਤੀ ਅੱਗ? ਪੜ੍ਹੋ Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਵੀਡੀਓ ਸਾਲ 2020 ਤੋਂ ਇੰਟਰਨੈਟ 'ਤੇ ਮੌਜੂਦ ਹੈ ਅਤੇ ਇਸਦਾ ਪਾਕਿਸਤਾਨ 'ਚ ਹਾਲ ਹੀ ਵਿਚ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਕੋਈ ਸਬੰਧ ਨਹੀਂ ਹੈ।

Fact Check Old video of petrol pump fire in Pakistan viral as recent linked with inflation

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੈਟਰੋਲ ਪੰਪ ਨੂੰ ਅੱਗ ਲੱਗੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਕਾਰਣ ਗੁੱਸੇ ਵਿੱਚ ਆਏ ਲੋਕਾਂ ਨੇ ਲਾਹੌਰ ਵਿੱਚ ਇੱਕ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਾਲ 2020 ਤੋਂ ਇੰਟਰਨੈਟ 'ਤੇ ਮੌਜੂਦ ਹੈ ਅਤੇ ਇਸਦਾ ਪਾਕਿਸਤਾਨ 'ਚ ਹਾਲ ਹੀ ਵਿਚ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਕੋਈ ਸਬੰਧ ਨਹੀਂ ਹੈ।   

ਵਾਇਰਲ ਪੋਸਟ

ਇਸ ਵੀਡੀਓ ਨੂੰ ਇੱਕ ਮੀਡੀਆ ਪੰਜਾਬੀ ਮੀਡੀਆ ਅਦਾਰੇ ਨੇ ਆਪਣੀ ਖਬਰ ਵਿਚ ਪ੍ਰਕਾਸ਼ਿਤ ਕੀਤਾ ਜਿਸਨੂੰ ਇੱਕ ਟਵੀਟ ਦੇ ਅਧਾਰ 'ਤੇ  ਬਣਾਇਆ ਗਿਆ ਸੀ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਵਾਇਰਲ ਹੋ ਵੀਡੀਓ ਸਾਲ 2020 ਵਿਚ ਇੱਕ ਯੂਟਿਊਬ ਅਕਾਊਂਟ ਤੋਂ ਸ਼ੇਅਰ ਕੀਤਾ ਮਿਲਿਆ। ਯੂਟਿਊਬ ਅਕਾਊਂਟ 'Tauseef Ahmad Official' ਨੇ 12 ਜੂਨ 2020 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "Petrol Pump Set On Fire By Public In Narowal | Narowal Petrol Pump Fired Narowal | Petrol Pump Blast"

ਇਥੇ ਦਿੱਤੀ ਗਈ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਨਾਰੋਵਾਲ ਵਿਖੇ ਭੀੜ ਨੇ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।

ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਵੀਡੀਓ ਦੇ ਵੱਖਰੇ ਐਂਗਲ ਤੋਂ ਖਿੱਚੇ ਦ੍ਰਿਸ਼ ਮੀਡਿਆ ਅਦਾਰੇ 'PTI Updates' ਦੀ 12 ਜੂਨ 2020 ਨੂੰ ਪ੍ਰਕਾਸ਼ਿਤ ਪੋਸਟ ਵਿਚ ਮਿਲੇ।

ਸਰਚ ਦੌਰਾਨ ਸਾਨੂੰ ਮੀਡਿਆ ਅਦਾਰੇ 'Star News HD Online' ਦਾ ਇੱਕ ਆਰਟੀਕਲ ਮਿਲਿਆ। ਆਰਟੀਕਲ ਅਨੁਸਾਰ, ਭੀੜ ਨੇ ਪਾਕਿਸਤਾਨ ਦੇ ਨਾਰੋਵਾਲ ਵਿਖੇ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।

ਹਾਲਾਂਕਿ, ਫੇਸਬੁੱਕ 'ਤੇ ਸਾਲ 2020 ਵਿਚ ਇੱਕ ਯੂਜ਼ਰ ਦੁਆਰਾ ਅਪਲੋਡ ਕੀਤੇ ਇਸ ਵੀਡੀਓ ਨਾਲ ਕੈਪਸ਼ਨ ਦਿੱਤਾ ਗਿਆ ਕਿ ਨਾਰੋਵਾਲ ਵਿਖੇ ਪੁਮਾ ਪੈਟਰੋਲ ਪੰਪ ਦੇ ਵਿਚ ਅੱਗ ਲੱਗ ਗਈ ਜਿਸ ਕਾਰਨ ਪੈਟਰੋਲ ਪੰਪ ਸੜ ਕੇ ਸੁਹਾ ਹੋ ਗਿਆ। 

ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਅਤੇ ਘਟਨਾ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਸਾਲ 2020 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਸਦਾ ਹਾਲੀਆ ਪਾਕਿਸਤਾਨ ਵਿਚ ਪੈਟਰੋਲ=ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਾਲ 2020 ਤੋਂ ਇੰਟਰਨੈਟ 'ਤੇ ਮੌਜੂਦ ਹੈ ਅਤੇ ਇਸਦਾ ਪਾਕਿਸਤਾਨ 'ਚ ਹਾਲ ਹੀ ਵਿਚ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਕੋਈ ਸਬੰਧ ਨਹੀਂ ਹੈ।