ਫਰਜ਼ੀ ਵੋਟਿੰਗ ਤੋਂ ਲੈ ਕੇ ਗੋਲਡੀ ਬਰਾੜ ਦੀ ਮੌਤ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. PM ਮੋਦੀ ਖਿਲਾਫ ਹੋਏ ਪ੍ਰਦਰਸ਼ਨ ਦੇ ਇਸ ਵੀਡੀਓ ਦਾ ਹਾਲੀਆ ਲੋਕ ਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ, Fact Check ਰਿਪੋਰਟ
ਲੋਕ ਸਭਾ ਚੋਣਾਂ 2024 ਨਾਲ ਜੋੜਦੇ ਹੋਏ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਲੋਕਾਂ ਵੱਲੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਪੰਜਾਬ 'ਚ ਲੋਕਾਂ ਵੱਲੋਂ PM ਮੋਦੀ ਦੇ ਪੁਤਲੇ ਨੂੰ ਉਲਟਾ ਲਟਕਾਇਆ ਗਿਆ ਅਤੇ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਵੀਡੀਓ ਨੂੰ ਹਾਲੀਆ ਦੱਸਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਸੀ ਅਤੇ ਕਿਸਾਨੀ ਅੰਦੋਲਨ ਨਾਲ ਸਬੰਧ ਰੱਖਦਾ ਸੀ। ਇਸ ਵੀਡੀਓ ਦਾ ਹਾਲੀਆ ਲੋਕ ਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
ਇਸ ਪੂਰੇ Fact Check ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. ਗੋਲੀਬਾਰੀ ਦੇ ਵਾਇਰਲ ਇਸ ਵੀਡੀਓ ਦਾ ਗੋਲਡੀ ਬਰਾੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, Fact Check ਰਿਪੋਰਟ
ਪਿੱਛਲੇ ਦਿਨਾਂ ਸੋਸ਼ਲ ਮੀਡੀਆ 'ਤੇ ਇੱਕ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ। ਇਸ ਖਬਰ ਵਿਚ ਦਾਅਵਾ ਕੀਤਾ ਗਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਖੇ ਕਤਲ ਕਰ ਦਿੱਤਾ ਗਿਆ ਹੈ। ਇਸ ਖਬਰ ਤੋਂ ਤੁਰੰਤ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸਦੇ ਵਿਚ ਗੋਲੀਬਾਰੀ ਦੇ ਵੀਡੀਓ ਨੂੰ ਵੇਖਿਆ ਜਾ ਸਕਦਾ ਸੀ। ਵੀਡੀਓ ਸਾਂਝਾ ਕਰ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਗੋਲਡੀ ਬਰਾੜ ਦੇ ਕਤਲ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਇਹ ਵੀਡੀਓ ਗੋਲਡੀ ਦੇ ਕਤਲ ਦਾ ਨਹੀਂ ਸਗੋਂ ਪੁਰਾਣਾ ਵੀਡੀਓ ਸੀ। ਇਹ ਵੀਡੀਓ ਅਮਰੀਕਾ ਦੇ ਨਿਊ ਓਰਲੀਨਜ਼ ਵਿਖੇ ਸਾਲ 2023 'ਚ ਹੋਈ ਗੋਲੀਬਾਰੀ ਦਾ ਸੀ। ਦੱਸ ਦਈਏ ਕਿ ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੀ ਮੌਤ ਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਹੈ।
ਇਸ ਪੂਰੇ Fact Check ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. ਭਾਜਪਾ ਨੂੰ ਪੰਜ ਵਾਰੀ ਵੋਟ ਪਾਉਣ ਦਾ ਇਹ ਵੀਡੀਓ Mock Poll ਹੈ ਅਸਲ ਵੋਟਿੰਗ ਨਹੀਂ, Fact Check ਰਿਪੋਰਟ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਵਿਅਕਤੀ EVM ਮਸ਼ੀਨ ਵਿਚ ਭਾਜਪਾ ਨੂੰ ਇੱਕੋ ਵਾਰ 'ਚ ਪੰਜ ਵਾਰੀ ਵੋਟ ਪਾਉਂਦਾ ਨਜ਼ਰ ਆ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੋਟਿੰਗ ਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਜਪਾ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਸਨ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਘੇਰਿਆ ਜਾ ਰਿਹਾ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਸੀ ਕੋਈ ਅਸਲ ਵੋਟਿੰਗ ਨਹੀਂ। ਇਸ ਵੀਡੀਓ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਪਸ਼ਟੀਕਰਨ ਸਾਂਝਾ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ।
ਇਸ ਪੂਰੇ Fact Check ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਨਹੀਂ ਹੋ ਰਹੀ ਮਸਜਿਦ 'ਤੇ ਪੱਥਰਬਾਜ਼ੀ, ਜਾਣੋ ਇਸ ਭੜਕਾਊ ਪੋਸਟ ਦਾ ਅਸਲ ਸੱਚ- Spokesman Fact Check
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਲੋਕਾਂ ਦੀ ਭੀੜ੍ਹ ਨੂੰ ਇੱਕ ਦੂਜੀ ਭੀੜ੍ਹ 'ਤੇ ਕੁਝ ਸੁੱਟਦਿਆਂ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਆਂਧਰਾ ਪ੍ਰਦੇਸ਼ ਦੇ ਕੁਰਨੁਰ ਜ਼ਿਲ੍ਹਾ ਅਧੀਨ ਪੈਂਦੇ ਕੈਰੁੱਪਲਾ ਪਿੰਡ ਤੋਂ ਸਾਹਮਣੇ ਆਇਆ ਜਿਥੇ ਭਾਜਪਾ ਸਮਰਥਕਾਂ ਵੱਲੋਂ ਇੱਕ ਮਸਜਿਦ 'ਤੇ ਪੱਥਰਬਾਜ਼ੀ ਕੀਤੀ ਗਈ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਹੋ ਰਿਹਾ ਵੀਡੀਓ ਮਸਜਿਦ 'ਤੇ ਪੱਥਰਬਾਜ਼ੀ ਦਾ ਨਹੀਂ ਬਲਕਿ ਇੱਕ ਹਿੰਦੂ ਤਿਓਹਾਰ ਦੇ ਜਸ਼ਨ ਨਾਲ ਸਬੰਧਿਤ ਸੀ ਜਿਸਦੇ ਵਿਚ ਲੋਕਾਂ ਵੱਲੋਂ ਇੱਕ ਦੂਜੇ 'ਤੇ ਗੋਬਰ ਦੇ ਗੋਹੇ ਸੁੱਟਿਆ ਜਾਂਦਾ ਹੈ।
ਇਸ ਪੂਰੇ Fact Check ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. ਅਕਾਲੀ ਦਲ ਦੀ ਰੈਲੀ 'ਚ ਆਪ ਨੂੰ ਵੋਟ ਪਾਉਣ ਦੀ ਗੱਲ ਕਰਦੇ ਸਮਰਥਕ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਲੋਕਸਭਾ ਚੋਣਾਂ 2024 ਦੀ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਵਿਅਕਤੀ ਅਕਾਲੀ ਦਲ ਦੀ ਰੈਲੀ ਵਿਚ ਭਾਗ ਦਿੰਦਾ ਦਿਖਾਈ ਦੇ ਰਿਹਾ ਸੀ ਪਰ ਵੋਟ ਪਾਉਣ ਦੇ ਸਵਾਲ 'ਤੇ ਝਾੜੂ ਨੂੰ ਵੋਟ ਦੇਣ ਦੀ ਗੱਲ ਕਰ ਰਿਹਾ ਸੀ। ਇਸ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਅਕਾਲੀ ਦਲ 'ਤੇ ਤਨਜ਼ ਕਸੇ ਜਾ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ। ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਵਿਅਕਤੀ ਦਾ ਆਪ ਨੂੰ ਵੋਟ ਪਾਉਣ ਦੀ ਗੱਲ ਕਰਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ 2022 ਤੋਂ ਵਾਇਰਲ ਹੁੰਦਾ ਆ ਰਿਹਾ ਸੀ। ਇਸ ਵੀਡੀਓ ਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
ਇਸ ਪੂਰੇ Fact Check ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।