ਕਿਸਾਨਾਂ ਵੱਲੋਂ ਭੰਨਤੋੜ ਤੋਂ ਲੈ ਕੇ Omicron Variant ਤੱਕ, ਇਸ ਹਫਤੇ ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

Read Our 7th Edition Of Top 5 Fact Checks Of The Week

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: ਕਾਨੂੰਨ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਕਿਸਾਨਾਂ ਨੇ ਨਹੀਂ ਕੀਤੀ ਕੀਤੇ ਭੰਨਤੋੜ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਭਾਜਪਾ ਦੇ ਪ੍ਰੋਗਰਾਮ ਵਿਚ ਜਾ ਕੇ ਸਟੇਜ 'ਤੇ ਚੜ੍ਹ ਭੰਨਤੋੜ ਕਰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਖੇਤੀ ਕਾਨੂੰਨਾਂ ਦੇ ਵਾਪਸੀ ਦੀ ਘੋਸ਼ਣਾ ਹੋਣ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ਵਿਚ ਜਾ ਕੇ ਭੰਨਤੋੜ ਕੀਤੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ। ਇਹ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਸੀ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਦਿੱਲੀ ਦੇ ਸਕੂਲ 'ਚ ਪੜ੍ਹਾਈ ਜਾ ਰਹੀ ਨਮਾਜ਼? ਜਾਣੋ ਇਸ ਵੀਡੀਓ ਦਾ ਅਸਲ ਸੱਚ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਲੋਕ ਪੁਲਿਸ ਮੁਲਾਜ਼ਮਾਂ ਨਾਲ ਇੱਕ ਸਕੂਲ ਅੰਦਰ ਜਾਂਦੇ ਨੇ ਜਿਥੇ ਵਿਸ਼ੇਸ਼ ਸਮੁਦਾਏ ਦੇ ਬੱਚੇ ਇੱਕ ਕਲਾਸ ਰੂਮ ਵਿਚ ਕੱਠੇ ਬੈਠੇ ਵੇਖੇ ਜਾ ਸਕਦੇ ਸਨ। ਵੀਡੀਓ ਵਿਚ ਲੋਕ ਮੁਸਲਿਮ ਸਮੁਦਾਏ 'ਤੇ ਨਿਸ਼ਾਨਾ ਸਾਧ ਰਹੇ ਹਨ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਦਿੱਲੀ ਦੇ ਵਿਜੈ ਨਗਰ ਸਥਿਤ ਇੱਕ ਸਕੂਲ ਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਦਿੱਲੀ ਸਰਕਾਰ 'ਤੇ ਤੰਜ ਕੱਸਿਆ ਗਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਸੀ। ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਪੰਜਾਬ 'ਚ 4 ਫਰਵਰੀ ਨੂੰ ਹੋਣਗੇ ਚੋਣ? 2017 ਦਾ ਬ੍ਰੈਕਿੰਗ ਪਲੇਟ ਵਾਇਰਲ

ਪੰਜਾਬ ਚੋਣਾਂ 2022 ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਇਸੇ ਮਾਹੌਲ ਵਿਚਕਾਰ ਇੱਕ ਬ੍ਰੈਕਿੰਗ ਪਲੇਟ ਚੋਣਾਂ ਨੂੰ ਲੈ ਕੇ ਵਾਇਰਲ ਕੀਤੀ ਗਈ। ਬ੍ਰੈਕਿੰਗ ਪਲੇਟ ਅਨੁਸਾਰ ਪੰਜਾਬ ਚੋਣਾਂ ਦੇ ਮਤਦਾਨ 4 ਫਰਵਰੀ ਨੂੰ ਹੋਣਗੇ। ਯੂਜ਼ਰ ਇਸ ਪਲੇਟ ਨੂੰ ਹਾਲੀਆ ਚੋਣਾਂ ਨਾਲ ਜੋੜ ਵਾਇਰਲ ਕਰ ਰਹੇ ਸਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਸੀ। ਪੁਰਾਣੀ ਬ੍ਰੈਕਿੰਗ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: Omicron Variant ਨੂੰ ਲੈ ਕੇ 1963 'ਚ ਬਣ ਚੁੱਕੀ ਹੈ ਫਿਲਮ? ਜਾਣੋ ਇਸ ਪੋਸਟਰ ਦਾ ਸੱਚ

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਪਣੀ ਦਸਤਕ ਦਿੰਦੀ ਨਜ਼ਰ ਆ ਰਹੀ ਹੈ ਅਤੇ ਇਸ ਵਾਰ ਉਹ ਆਪਣੇ ਨਾਲ Delta Variant ਤੋਂ 5 ਗੁਨਾ ਵੱਧ ਖ਼ਤਰਨਾਕ Omicron Variant ਲੈ ਕੇ ਆ ਰਹੀ ਹੈ। ਹੁਣ ਇਸ ਨਵੇਂ ਵੈਰੀਐਂਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਕੀਤਾ ਗਿਆ। ਇਸ ਪ੍ਰਚਾਰ ਵਿਚ ਇੱਕ ਫਿਲਮ ਦਾ ਪੋਸਟਰ ਵੇਖਿਆ ਜਾ ਸਕਦਾ ਸੀ ਜਿਸਦੇ ਉੱਤੇ The Omicron Variant ਲਿਖਿਆ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ The Omicron Variant ਨਾਂਅ ਦੀ ਫਿਲਮ 1963 ਵਿਚ ਬਣਾਈ ਗਈ ਸੀ। ਇਹ ਇਤਾਲਵੀ ਫਿਲਮ ਸੀ ਜਿਹੜੀ ਸਾਇੰਸ ਫਿਕਸ਼ਨ ਅਧਾਰਿਤ ਸੀ ਅਤੇ ਇਹ ਪੋਸਟਰ ਇਸੇ ਫਿਲਮ ਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟਰ ਐਡੀਟੇਡ ਸੀ। ਇੱਕ ਪੁਰਾਣੀ ਫਿਲਮ ਦੇ ਪੋਸਟਰ ਨੂੰ ਐਡਿਟ ਕਰਕੇ The Omicron Variant ਲਿਖਿਆ ਗਿਆ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਖੇਤੀ ਕਾਨੂੰਨਾਂ ਦੀ ਵਾਪਸੀ, ਨਹੀਂ ਮਿਲਿਆ ਸਹੀ ਮੁੱਲ... ਕਿਸਾਨਾਂ ਨੇ ਸੁੱਟੇ ਟਮਾਟਰ? ਜਾਣੋ ਅਸਲ ਸੱਚ

ਸੋਸ਼ਲ ਮੀਡੀਆ 'ਤੇ Asia Net News ਦਾ ਵੀਡੀਓ ਬੁਲੇਟਿਨ ਵਾਇਰਲ ਹੋਇਆ। ਇਸ ਵੀਡੀਓ ਬੁਲੇਟਿਨ ਵਿਚ ਕੁਝ ਲੋਕਾਂ ਨੂੰ ਟਰੱਕ ਭਰ ਟਮਾਟਰਾਂ ਨੂੰ ਸੁੱਟਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਦੱਖਣੀ ਭਾਰਤ ਦਾ ਹੈ ਜਿਥੇ ਟਮਾਟਰਾਂ ਦਾ ਸਹੀ ਮੁੱਲ ਨਾ ਮਿਲਣ 'ਤੇ ਕਿਸਾਨਾਂ ਨੇ ਆਪਣੇ ਟਮਾਟਰ ਸੁੱਟ ਦਿੱਤੇ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਅਸਲ ਕਦਰ ਸਮਝ ਵਿਚ ਆਵੇਗੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਸੀ। ਵੀਡੀਓ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਾ ਨਹੀਂ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।