T20 ਕ੍ਰਿਕੇਟ ਵਿਸ਼ਵ ਕੱਪ ਤੋਂ ਲੈ ਕੇ ਭਾਰਤ ਜੋੜੋ ਰੈਲੀ ਤੱਕ, ਪੜ੍ਹੋ Top 5 Fact Checks 

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From ICC T20 Cricket World Cup To Congress Bharat Jodo Rally Read Our Top 5 Fact Checks 

Mohali, 5 November (Team RSFC)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- ਕੰਬੋਡੀਆ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਸਰਕਾਰ 'ਤੇ ਕਸੇ ਜਾ ਰਹੇ ਤੰਜ਼, ਪੜ੍ਹੋ ਵਾਇਰਲ ਵੀਡੀਓ ਦੀ Fact Check ਰਿਪੋਰਟ

ਇੱਕ ਵੀਡੀਓ ਵਾਇਰਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਟਰੇਨ ਨੂੰ ਲਗਜ਼ਰੀ ਕਾਰਾਂ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਸਰਕਾਰ 'ਤੇ ਤੰਜ਼ ਕਸਦੇ ਹੋਏ ਦਾਅਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚ ਗਈਆਂ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਕੰਬੋਡੀਆ ਦਾ ਸੀ। ਕੰਬੋਡੀਆ ਦੇ ਵੀਡੀਓ ਨੂੰ ਸਰਕਾਰ ਖਿਲਾਫ ਇਸਤੇਮਾਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਜਾਪਾਨੀ ਮੁੰਡੇ ਦੀ ਵਾਇਰਲ ਇਸ ਤਸਵੀਰ ਦਾ ਜਾਣੋ ਅਸਲ ਸੱਚ

ਸੋਸ਼ਲ ਮੀਡੀਆ 'ਤੇ ਇੱਕ ਮਾਰਮਿਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਇੱਕ ਮੁੰਡੇ ਨੂੰ ਆਪਣੀ ਪਿੱਠ 'ਤੇ ਮ੍ਰਿਤਕ ਦੇਹ ਨੂੰ ਲੈ ਕੇ ਖੜਾ ਵੇਖਿਆ ਜਾ ਸਕਦਾ ਸੀ। ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਜਾਪਾਨ 'ਚ ਹੋਏ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਤਸਵੀਰ ਹੈ ਜਦੋਂ ਇੱਕ ਮੁੰਡਾ ਆਪਣੀ ਪਿੱਠ 'ਤੇ ਆਪਣੇ ਭਰਾ ਦੀ ਦੇਹ ਨੂੰ ਲੈ ਕੇ ਇੱਕ ਸੈਨਿਕ ਨਾਲ ਗੱਲਬਾਤ ਕਰਦਾ ਹੈ। ਇਸੇ ਗੱਲਬਾਤ ਦਾ ਪ੍ਰਸੰਗ ਇਸ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ। ਇਹ ਤਸਵੀਰ ਜਾਪਾਨ ਦੀ ਤਾਂ ਹੈ ਪਰ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਪ੍ਰਸੰਗ ਗਲਤ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ ਨਹੀਂ ਬਲਕਿ ਚਾਚੀ ਦਾ ਇਲਾਜ ਖੁਣੋਂ ਹੋਇਆ ਹੈ ਦਿਹਾਂਤ

ਸੋਸ਼ਲ ਮੀਡੀਆ 'ਤੇ ਇੱਕ ਗ੍ਰਾਫਿਕ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਹਾਕੀ ਓਲੰਪੀਅਨ ਗੁਰਜੀਤ ਕੌਰ ਦੀ ਮਾਤਾ ਜੀ ਦਾ PGI 'ਚ ਇਲਾਜ ਖੁਣੋਂ ਦਿਹਾਂਤ ਹੋ ਗਿਆ। ਪੋਸਟ ਰਾਹੀਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਮਾਤਾ ਜੀ ਨੂੰ ਹਸਪਤਾਲ 'ਚ ਬੈਡ ਤੱਕ ਨਸੀਬ ਨਹੀਂ ਹੋਇਆ ਅਤੇ ਮਾੜੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੀਆ ਗੁਰਜੀਤ ਕੌਰ ਦੀ ਚਾਚੀ ਦਾ PGI ਇਲਾਜ ਖੁਣੋਂ ਦਿਹਾਂਤ ਹੋਇਆ ਸੀ। ਉਨ੍ਹਾਂ ਦੀ ਮਾਤਾ ਜੀ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਗਲਤ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ICC t20 World Cup 2022; ਜਿੰਬਾਬਵੇ ਦੀ ਜਿੱਤ ਤੋਂ ਬਾਅਦ ਫਰਜ਼ੀ ਖਬਰਾਂ ਫੈਲਾ ਪਾਕਿਸਤਾਨ 'ਤੇ ਕਸੇ ਜਾ ਰਹੇ ਤੰਜ਼ 

27 ਅਕਤੂਬਰ 2022 ਨੂੰ ਜਿੱਥੇ 20 ਓਵਰੀ ਕ੍ਰਿਕੇਟ ਵਿਸ਼ਵ ਕੱਪ 2022 'ਚ ਭਾਰਤ ਨੇ ਨੀਦਰਲੈਂਡ ਨੂੰ ਹਰਾਇਆ ਓਥੇ ਦੀ ਦੂਜੇ ਪਾਸੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਜਿੰਬਾਬਵੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਸਣੇ ਕਈ ਯੂਜ਼ਰਸ ਨੇ ਪਾਕਿਸਤਾਨ 'ਤੇ ਤਨਜ਼ ਕਸੇ। ਕਿਸੇ ਨੇ ਇੱਕ ਨਿਊਜ਼ ਐਂਕਰ ਦਾ ਵੀਡੀਓ ਸਾਂਝਾ ਕੀਤਾ ਤੇ ਕਿਸੇ ਨੇ ਸਾਬਕਾ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਅਖਤਰ ਗੁੱਸੇ ਭਰਿਆ ਵੀਡੀਓ ਸਾਂਝਾ ਕੀਤਾ।

ਦਾਅਵਾ ਕੀਤਾ ਗਿਆ ਕਿ ਜਿੰਬਾਬਵੇ ਦੇ ਮੀਡੀਆ ਅਦਾਰੇ ਦਾ ਨਿਊਜ਼ ਐਂਕਰ ਇਸ ਮੈਚ ਦੀ ਖਬਰ ਪੜ੍ਹਨ ਦੌਰਾਨ ਉੱਚੀ-ਉੱਚੀ ਹੱਸਿਆ ਅਤੇ ਸਾਬਕਾ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਅਖਤਰ ਕਿਸੇ ਨਿਊਜ਼ ਚੈੱਨਲ ਜਾ ਕੇ ਆਪਣਾ ਗੁੱਸਾ ਪਾਕਿਸਤਾਨ ਦੀ ਟੀਮ ਪ੍ਰਤੀ ਜ਼ਾਹਿਰ ਕਰਨ ਲੱਗੇ। 

ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਵੀਡੀਓਜ਼ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ। ਨਿਊਜ਼ ਐਂਕਰ ਵਾਲਾ ਵੀਡੀਓ ਪੁਰਾਣਾ ਨਿਕਲਿਆ ਅਤੇ ਫੁੱਟਬਾਲ ਮੈਚਾਂ ਦੇ ਸ਼ਕੇਡੁਅਲ ਸਬੰਧੀ ਸੀ ਅਤੇ ਸ਼ੋਇਬ ਅਖਤਰ ਵਾਲਾ ਵੀਡੀਓ ਲਗਭਗ 7 ਸਾਲ ਪੁਰਾਣਾ ਸੀ। ਇਨ੍ਹਾਂ ਦੋਵੇਂ ਵੀਡੀਓਜ਼ ਦਾ ਹਾਲੀਆ 20 ਓਵਰੀ ਕ੍ਰਿਕੇਟ ਵਿਸ਼ਵ ਕੱਪ 2022 ਨਾਲ ਕੋਈ ਸਬੰਧ ਨਹੀਂ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਭਾਰਤ ਜੋੜੋ ਯਾਤਰਾ ਦੌਰਾਨ ਖਿੱਚੀ ਰਾਹੁਲ ਗਾਂਧੀ ਦੀ ਇਹ ਵਾਇਰਲ ਤਸਵੀਰ ਐਡੀਟੇਡ ਹੈ

ਕਾਂਗਰੇਸ ਆਗੂ ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਨ੍ਹਾਂ ਦੇ ਚਿਹਰੇ 'ਤੇ ਵੱਡੀ ਦਾਹੜੀ ਤੇ ਚਿਹਰਾ ਮੁਰਝਾਇਆ ਵੇਖਿਆ ਜਾ  ਸਕਦਾ ਸੀ। ਦਾਅਵਾ ਕੀਤਾ ਜਾ ਗਿਆ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਹਾਲੀਆ ਚਲ ਰਹੀ ਭਾਰਤ ਜੋੜੋ ਰੈਲੀ ਦੀ ਹੈ।  

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਸੀ। ਤਸਵੀਰ ਰਾਹੁਲ ਦੀ ਭਾਰਤ ਜੋੜੋ ਰੈਲੀ ਦੌਰਾਨ ਦੀ ਹੀ ਹੈ ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।