ਲੜਖੜਾਉਂਦੇ ਘੁੰਮ ਰਹੇ ਗੁਰਦਾਸਪੁਰ ਦੇ MP ਸਨੀ ਦਿਓਲ? ਨਹੀਂ, ਇਹ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਗੁਰਦਾਸਪੁਰ ਤੋਂ MP ਅਤੇ ਗਦਰ ਦੇ ਫੇਮ ਅਦਾਕਾਰ ਸਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸਨੀ ਦਿਓਲ ਨੂੰ ਲੜਖੜਾਉਂਦੇ ਚਲਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਨੀ ਦਿਓਲ ਨੂੰ ਮੁੰਬਈ ਦੇ ਜੁਹੂ ਵਿਖੇ ਸ਼ਰਾਬ ਦੇ ਨਸ਼ੇ ਵਿਚ ਵੇਖਿਆ ਗਿਆ ਹੈ।
ਟਵਿੱਟਰ ਅਕਾਊਂਟ Jaspinder Kaur Udhoke ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸਨੀ ਦਿਓਲ ਸ਼ਰਾਬ ਪੀਕੇ ਸੜਕਾਂ ਉੱਤੇ ਡਿਗਦਾ ਫਿਰਦਾ, ਸਿਰਫ ਆਪਨੇ ਹਲਕੇ ਵਿੱਚ ਨਹੀਂ ਵੜ ਸਕਦਾ..."
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਸੋਸ਼ਲ ਮੀਡੀਆ ਯੂਜ਼ਰਸ ਦੇ ਹਵਾਲਿਓਂ ਇਸ ਵੀਡੀਓ ਨੂੰ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਦੱਸਿਆ ਗਿਆ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਸੀ।
ਸਨੀ ਦਿਓਲ ਨੇ ਅਸਲ ਵੀਡੀਓ ਸਾਂਝਾ ਕਰ ਕੀਤੀ ਪੁਸ਼ਟੀ
ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸਨੀ ਦਿਓਲ ਨੇ ਇਸ ਸੀਨ ਦਾ ਅਸਲ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਕੈਮਰਾਮੈਨ ਸਨੀ ਦੇ ਇਸ ਹਿੱਸੇ ਨੂੰ ਸ਼ੂਟ ਕਰਦੇ ਸਾਫ ਵੇਖੇ ਜਾ ਸਕਦੇ ਹਨ।
ਸਨੀ ਦਿਓਲ ਨੇ ਅਸਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Afwaahon ka ‘Safar’ bas yahin tak ????????" , ਅਸਲ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ।
Our Source:
Clarification Tweet By Sunny Deol Himself shared on X Dated 6 December 2023