Fact Check: ਲਾੜੇ ਨੇ ਦਾਜ 'ਚ ਮੰਗੀ ਮੋਟਰਸਾਈਕਲ ਤਾਂ ਹੋ ਗਿਆ ਕੁਟਾਪਾ? ਵੀਡੀਓ ਸਕ੍ਰਿਪਟਿਡ ਨਾਟਕ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਵੀਡੀਓ ਬਣਾਉਣ ਵਾਲੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ ਜਿਸਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

Fact Check Scripted video of groom getting beaten over asking bribe shared as real incident

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਲਾੜੇ ਦੀ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾੜੇ ਨੇ ਆਪਣੇ ਸਹੁਰਿਆਂ ਅੱਗੇ ਮੋਟਰਸਾਈਕਲ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਗੁੱਸੇ ਵਿਚ ਸਹੁਰੇ ਨੇ ਡੋਲੀ ਤੋਰਨ ਤੋਂ ਪਹਿਲਾਂ ਬਰਾਤੀਆਂ ਸਾਹਮਣੇ ਜਵਾਈ ਦੀ ਕੁੱਟਮਾਰ ਕਰ ਦਿੱਤੀ। ਟਵਿੱਟਰ ਯੂਜ਼ਰ Priya singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "दामाद ने दहेज में मांगी मोटरसाइकिल, ससुर ने सबके सामने चप्पल से सूत दिया , Video वायरल |"

 

 

ਦੱਸ ਦਈਏ ਕਿ ਇਸ ਵੀਡੀਓ ਨੂੰ ਪੰਜਾਬੀ ਅਦਾਰਿਆਂ ਵੱਲੋਂ ਵੀ ਵਾਇਰਲ ਕੀਤਾ ਗਿਆ ਜਿਸਦਾ ਇੱਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ

ਸਾਨੂੰ ਅਸਲ ਵੀਡੀਓ Maithili Bazar ਨਾਂਅ ਦੇ ਯੂਤੁਬੇ ਚੈੱਨਲ 'ਤੇ ਅਪਲੋਡ ਮਿਲੀ। ਇਹ ਵੀਡੀਓ 8 ਮਈ 2021 ਨੂੰ ਸਾਂਝਾ ਕੀਤਾ ਗਿਆ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "आखिर क्यों विदाई के समय दूल्हा ने दुल्हन को पीटा और दूल्हे का बाप ने दूल्हा को पीटा"

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ ਅਤੇ ਇਥੇ ਵੀਡੀਓ ਵਿਚ ਕਲਾ ਦਿਖਾਉਣ ਵਾਲੇ ਕਲਾਕਾਰਾਂ ਦੇ ਨਾਂਅ ਵੀ ਦੱਸੇ ਗਏ ਸਨ। 

ਅਸੀਂ ਇਸ ਚੈੱਨਲ ਦੇ ਅਬਾਊਟ ਸੈਕਸ਼ਨ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਅਕਾਊਂਟ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਲਈ ਵੀਡੀਓਜ਼ ਬਣਾਉਂਦਾ ਹੈ। ਦੱਸ ਦਈਏ ਕਿ ਇਸ ਪੇਜ 'ਤੇ ਸਮਾਨ ਕਲਾਕਾਰਾਂ ਦੀ ਕਈ ਵੀਡੀਓਜ਼ ਮੌਜੂਦ ਹਨ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਵੀਡੀਓ ਬਣਾਉਣ ਵਾਲੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ ਜਿਸਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

(Disclaimer: ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਬੀਤੇ ਦਿਨਾਂ ਚਲਾਇਆ ਗਿਆ ਸੀ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਡਿਲੀਟ ਕਰਵਾ ਦਿੱਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਆਪਣੇ ਦਰਸ਼ਕਾਂ ਤੋਂ ਇਸ ਭੁੱਲ ਲਈ ਮੁਆਫੀ ਮੰਗਦਾ ਹੈ।)