Fact Check: ਨੀਦਰਲੈਂਡ ਦੇ PM ਦਾ ਵਾਇਰਲ ਇਹ ਵੀਡੀਓ G20 ਸੰਮੇਲਨ ਨਾਲ ਸਬੰਧਿਤ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਇਹ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।

Fact Check Old video of Netherland PM Mark Rutte viral linked with G20 summit

RSFC (Team Mohali)- ਸੋਸ਼ਲ ਮੀਡੀਆ 'ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਦੇ ਹੱਥ ਤੋਂ ਇੱਕ ਤਰਲ ਪਦਾਰਥ ਦਾ ਕੱਪ ਡਿੱਗ ਜਾਂਦਾ ਹੈ ਤੇ ਉਹ ਆਪ ਉਸਨੂੰ ਸਾਫ ਕਰਦੇ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਦਿੱਲੀ ਵਿਚ ਹੋਏ G20 ਸੰਮੇਲਨ ਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮਾਰਕ ਰੂਟ ਦੀ ਤਰੀਫ ਕੀਤੀ ਜਾ ਰਹੀ ਹੈ।

ਇਸ ਵੀਡੀਓ ਨੂੰ WhatsApp 'ਤੇ ਵਾਇਰਲ ਕਰਦਿਆਂ ਲਿਖਿਆ ਗਿਆ, "ਇਹ G-20 ਸੰਮੇਲਨ ਨਵੀਂ ਦਿੱਲੀ 2023 ਦੀ ਇੱਕ ਵੀਡੀਓ ਹੈ, ਨੀਦਰਲੈਂਡ ਦੇ PM ਦੇ ਹੱਥ ਵਿੱਚ ਚਾਹ ਦਾ ਕੱਪ ਸੀ, ਗਲਤੀ ਨਾਲ ਡਿੱਗ ਗਿਆ।  ਪਰ ਉਸਨੇ ਸਫਾਈ ਲਈ ਵਾਲੰਟੀਅਰਾਂ ਨੂੰ ਨਹੀਂ ਬੁਲਾਇਆ।  ਕਿਰਪਾ ਕਰਕੇ ਦੇਖੋ ਅੱਗੇ ਕੀ ਹੋਇਆ।  ਇਹ ਸਾਡੇ ਦੇਸ਼ ਦੇ ਸਿਆਸੀ ਲੋਕਾਂ ਲਈ ਇੱਕ ਸਬਕ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਊ ਦੇ ਕੀਫ਼੍ਰੇਮਸ ਕੱਢੇ 'ਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ 2018 ਦਾ ਹੈ 

ਸਾਨੂੰ ਵੀਡੀਓ ਨੂੰ ਲੈ ਕੇ ਨਾਮਵਰ ਮੀਡੀਆ ਸੰਸਥਾਨ WION ਦੀ ਵੀਡੀਓ ਰਿਪੋਰਟ ਮਿਲੀ। ਇਹ ਰਿਪੋਰਟ 6 ਜੂਨ 2018 ਨੂੰ Youtube 'ਤੇ ਸਾਂਝੀ ਕੀਤੀ ਗਈ ਸੀ ਤੇ ਸਿਰਲੇਖ ਲਿਖਿਆ ਗਿਆ ਸੀ. "Dutch PM mopping floor after spilling coffee"

ਦੱਸ ਦਈਏ ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਨੀਦਰਲੈਂਡ ਦੇ ਪਾਰਲੀਮੈਂਟ ਵਿਖੇ ਵਾਪਰਿਆ ਜਦੋਂ PM ਮਾਰਕ ਰੂਟ ਦੇ ਹੱਥੋਂ ਗਲਤੀ ਨਾਲ ਕਾਫੀ ਡਿੱਗ ਜਾਂਦੀ ਹੈ ਤੇ ਉਹ ਆਪ ਹੀ ਉਸਨੂੰ ਸਾਫ ਕਰਦੇ ਹਨ।

ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਖਬਰਾਂ ਮਿਲੀਆਂ। NDTV ਦੀ ਮਾਮਲੇ ਨੂੰ ਲੈ ਕੇ 6 ਜੂਨ 2018 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।