ਗੁੱਡੂ ਮੁਸਲਿਮ ਤੋਂ ਲੈ ਕੇ ਬਿਲਾਵਲ ਭੁੱਟੋ ਤਕ, ਪੜ੍ਹੋ ਸਪੋਕਸਮੈਨ ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From fake regarding Guddu Muslim to Bilawal Bhutto Read Weekly Top 5 Fact Checks Of the Week

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- Fact Check: ਇਹ CCTV ਫੁਟੇਜ ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦਾ ਨਹੀਂ ਹੈ

ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁੱਡੂ ਦੇ ਗੁਰੂ ਅਤੀਕ ਅਹਿਮਦ ਨੂੰ ਉਸ ਦੇ ਭਰਾ ਸਣੇ ਪੁਲਸ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਗੁੱਡੂ ਦੀ ਭਾਲ ਵਿਚਕਾਰ ਕਈ ਨਾਮੀ ਮੀਡੀਆ ਹਾਊਸ ਵੱਲੋਂ ਇੱਕ ਸੀਸੀਟੀਵੀ ਚਲਾ ਕੇ ਕਿਹਾ ਗਿਆ ਕਿ ਇਸ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਗੁੱਡੂ ਮੁਸਲਿਮ ਹੈ ਅਤੇ ਇਹ ਵੀਡੀਓ ਉੜੀਸਾ ਤੋਂ ਸਾਹਮਣੇ ਆਇਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੱਡੂ ਮੁਸਲਿਮ ਦਾ ਨਹੀਂ ਸੀ। CCTV ਵਿਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਂਅ ਸ਼ੇਖ ਹਮੀਦ ਮੁਹੰਮਦ ਹੈ ਅਤੇ ਉਹ ਉੜੀਸਾ ਦੇ ਸੁਹੇਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- Fact Check: ਲਾੜੇ ਨੇ ਦਾਜ 'ਚ ਮੰਗੀ ਮੋਟਰਸਾਈਕਲ ਤਾਂ ਹੋ ਗਿਆ ਕੁਟਾਪਾ? ਵੀਡੀਓ ਸਕ੍ਰਿਪਟਿਡ ਨਾਟਕ ਹੈ

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਲਾੜੇ ਦੀ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਸੀ। ਦਾਅਵਾ ਕੀਤਾ ਗਿਆ ਕਿ ਲਾੜੇ ਨੇ ਆਪਣੇ ਸਹੁਰਿਆਂ ਅੱਗੇ ਮੋਟਰਸਾਈਕਲ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਗੁੱਸੇ ਵਿਚ ਸਹੁਰੇ ਨੇ ਡੋਲੀ ਤੋਰਨ ਤੋਂ ਪਹਿਲਾਂ ਬਰਾਤੀਆਂ ਸਾਹਮਣੇ ਜਵਾਈ ਦੀ ਕੁੱਟਮਾਰ ਕਰ ਦਿੱਤੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਵੀਡੀਓ ਬਣਾਉਣ ਵਾਲੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ ਜਿਸਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਗਿਆ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- ਲੀਬੀਆ ਤੋਂ ਇਟਲੀ ਡੌਂਕੀ ਲਾ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ? ਪੜ੍ਹੋ Fact Check ਰਿਪੋਰਟ 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਕਿਸ਼ਤੀ ਨੂੰ ਤੇਜ਼ ਲਹਿਰਾਂ ਦਾ ਸਾਹਮਣਾ ਕਰਦਿਆਂ ਡੁੱਬਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਲੀਬੀਆ ਤੋਂ ਇਟਲੀ ਡੌਂਕੀ ਲੈ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਅਮਰੀਕਾ ਦਾ ਸੀ ਜਦੋਂ ਇੱਕ ਕੋਸਟ ਗਾਰਡ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਗਈ ਸੀ। ਵਾਇਰਲ ਵੀਡੀਓ ਲੀਬੀਆ ਤੋਂ ਇਟਲੀ ਜਾ ਰਹੇ ਕਿਸੇ ਹਾਦਸੇ ਨਾਲ ਸਬੰਧ ਨਹੀਂ ਰੱਖਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: ਸ਼ਰਾਬ ਤਸਕਰਾਂ ਦਾ ਪੁਰਾਣਾ ਵੀਡੀਓ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ

ਕਰਨਾਟਕ ਚੋਣਾਂ 'ਚ ਵੋਟਿੰਗ ਕੀਤੀ ਜਾ ਚੁੱਕੀ ਹੈ ਅਤੇ ਬਹੁਤ ਜਲਦ ਇਸਦੇ ਨਤੀਜੇ ਵੀ ਲੋਕਾਂ ਦੇ ਰੂਬਰੂ ਹੋਣਗੇ। ਇਨ੍ਹਾਂ ਚੋਣਾਂ ਨਾਲ ਜੋੜਕੇ ਕਈ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋਏ। ਇਨ੍ਹਾਂ ਲੜੀ 'ਚ ਕਈ ਫਰਜ਼ੀ ਦਾਅਵੇ ਵੀ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲੇ। ਅਜਿਹਾ ਹੀ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਵਿਸ਼ੇਸ਼ ਸਮੁਦਾਏ ਨੂੰ ਬਦਨਾਮ ਕਰਨ ਲਈ ਕੁਝ ਲੋਕਾਂ ਨੇ ਪਥਰਾਅ ਕੀਤਾ। ਇਸ ਵੀਡੀਓ ਵਿਚ ਪੁਲਿਸ ਕੁਝ ਲੋਕਾਂ ਤੋਂ ਬੁਰਕਾ ਉਤਰਵਾ ਰਹੀ ਸੀ। ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਮਹਿਲਾ ਦੇ ਕਪੜੇ ਪਾ ਕੇ ਮਰਦ ਘੁੰਮ ਰਹੇ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਸੀ ਜਦੋਂ ਮਹਿਲਾ ਦੇ ਭੇਸ 'ਚ ਘੁੰਮ ਰਹੇ ਸ਼ਰਾਬ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਰਾਣੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- Fact Check: ਬੇਸ਼ਰਮ ਰੰਗ 'ਤੇ ਥਿਰਕ ਰਿਹਾ ਪਾਕਿਸਤਾਨ ਦਾ ਵਿਦੇਸ਼ ਮੰਤਰੀ? 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਪਠਾਨ ਫਿਲਮ ਦੇ ਗਾਣੇ ਬੇਸ਼ਰਮ ਰੰਗ 'ਤੇ ਇੱਕ ਕੁੜੀ 'ਤੇ ਨੌਜਵਾਨ ਨੂੰ ਨੱਚਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਵਿਅਕਤੀ ਪਾਕਿਸਤਾਨ ਦਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਹੈ ਜਿਹੜਾ ਸ਼ੰਘਾਈ ਸਹਿਯੋਗ ਸੁਮਿਟ ਵਿਚ ਹਿੱਸਾ ਲੈਣ ਲਈ ਭਾਰਤ ਦੇ ਗੋਆ ਆਇਆ ਹੋਇਆ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਗੋਆ ਦਾ ਦੱਸਿਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਬਿਲਾਵਲ ਭੁੱਟੋ ਨਹੀਂ ਸੀ। ਵੀਡੀਓ ਵਿਚ ਪਾਕਿਸਤਾਨੀ ਡਾਂਸਰ ਮਹਿਰੋਜ਼ ਬੈਗ ਸਨ ਜਿਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਇਨਾਯਾ ਖਾਨ ਨਾਲ ਇਸ ਗਾਣੇ 'ਤੇ ਡਾਂਸ ਕੀਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।