Fact Check: ਚੀਨ 'ਚ ਕੀੜਿਆਂ ਦਾ ਮੀਂਹ? ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ
ਅਸਲ ਵਿਚ ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਗੱਡੀਆਂ 'ਤੇ ਕੀੜੇ ਵਰਗੇ ਦਿੱਸਣ ਵਾਲੇ ਪਦਾਰਥ ਡਿੱਗੇ ਦੇਖੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਵਿਚ ਕੀੜਿਆਂ ਦਾ ਮੀਂਹ ਪਿਆ ਹੈ।
ਇਸ ਵੀਡੀਓ ਕਈ ਨਾਮਵਰ ਪੰਜਾਬੀ ਮੀਡੀਆ ਹਾਊਸ ਨੇ ਸਾਂਝਾ ਕੀਤਾ ਹੈ। ਉਨ੍ਹਾਂ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਚੀਨ 'ਚ ਕੋਈ ਕੀੜਿਆਂ ਦੀ ਬਾਰਿਸ਼ ਨਹੀਂ ਹੋਈ ਹੈ। ਅਸਲ ਵਿਚ ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਕੀਫ਼੍ਰੇਮਸ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀ ਸ਼ੁਰੂ ਕੀਤੀਆਂ।
ਸਾਨੂੰ ਸਰਚ ਦੌਰਾਨ ਚੀਨ ਦੇ ਇੱਕ ਰਾਜਨੀਤਕ ਅਤੇ ਆਰਥਿਕ ਪੱਤਰਕਾਰ, ਸ਼ੇਨ ਸ਼ਿਵੇਈ ਦਾ ਇੱਕ ਟਵੀਟ ਮਿਲਿਆ। ਪੱਤਰਕਾਰ ਨੇ ਬ੍ਰਾਜ਼ੀਲ ਦੇ ਦ ਰੀਓ ਟਾਈਮਜ਼ ਦੁਆਰਾ ਪ੍ਰਕਾਸ਼ਿਤ ਖਬਰ 'ਤੇ ਟਵੀਟ ਕਰਦਿਆਂ ਲਿਖਿਆ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਬੀਜਿੰਗ ਵਿਚ ਹਨ ਅਤੇ ਵੀਡੀਓ ਫਰਜ਼ੀ ਹੈ। ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਅਜਿਹੀ ਕੋਈ ਬਾਰਿਸ਼ ਨਹੀਂ ਹੋਈ ਹੈ।
ਇਸ ਜਾਣਕਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਅਤੇ ਸਾਨੂੰ Vxujianing ਨਾਂਅ ਦੇ ਟਵਿੱਟਰ ਯੂਜ਼ਰ ਦਾ ਇੱਕ ਟਵੀਟ ਮਿਲਿਆ। ਯੂਜ਼ਰ ਨੇ ਲਿਖਿਆ, “ਫੇਕ ਨਿਊਜ਼! ਇਹ ਉਹ ਫੁੱਲ ਹਨ ਜੋ ਪੌਪਲਰ ਰੁੱਖਾਂ ਤੋਂ ਡਿੱਗਦੇ ਹਨ। ਜੇ ਪੌਪਲਰ ਦੇ ਦਰੱਖਤਾਂ ਦੀਆਂ ਕੋਨੀਆਂ ਹੇਠਾਂ ਡਿੱਗਣ ਲੱਗਦੀਆਂ ਹਨ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਫੁੱਲਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ।"
ਯੂਜ਼ਰ ਨੇ ਦਰੱਖਤ ਨਾਲ ਜੁੜੀਆਂ ਤਸਵੀਰਾਂ ਵੀ ਪੋਸਟ ਕੀਤੀਆਂ।
ਇਸੇ ਤਰ੍ਹਾਂ ਇੱਕ ਟਵਿੱਟਰ ਬਲੌਗਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫੁੱਲਾਂ ਦੇ ਇਸ ਸੰਗ੍ਰਹਿ ਦੀ ਇੱਕ ਫੋਟੋ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਇਹ ਲਿਓਨਿੰਗ ਸ਼ਹਿਰ ਵਿਚ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਹਨ।
ਵਾਇਰਲ ਮਾਮਲੇ ਨੂੰ ਲੈ ਕੇ JournoTurk ਮੀਡੀਆ ਟਵਿੱਟਰ ਪੇਜ ਨੇ ਵੀ ਲਿਖਿਆ ਕਿ ਹਜ਼ਾਰਾਂ ਅਖਬਾਰਾਂ, ਟੀਵੀ ਚੈਨਲਾਂ ਅਤੇ ਦੁਨੀਆ ਭਰ ਦੀਆਂ ਖਬਰਾਂ ਦੀਆਂ ਸਾਈਟਾਂ ਨੇ ਫੇਕ ਨਿਊਜ਼ ਚਲਾਈ ਕਿ ਚੀਨ 'ਚ ਕੀੜਿਆਂ ਦੀ ਬਾਰਿਸ਼ ਹੋਈ।
ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਚੀਨ 'ਚ ਕੋਈ ਕੀੜਿਆਂ ਦੀ ਬਾਰਿਸ਼ ਨਹੀਂ ਹੋਈ ਹੈ। ਅਸਲ ਵਿਚ ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।