ਡਿਜੀਟਲ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਤੂਫ਼ਾਨ ਦਾ ਇਹ ਵੀਡੀਓ, ਬਿਪੋਰਜੋਏ ਨਾਲ ਕੋਈ ਸਬੰਧ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ।

Fact Check CGI Created video of a cyclone shared in the name Biprojoy Cyclone

RSFC (Team Mohali)- ਸੋਸ਼ਲ ਮੀਡੀਆ 'ਤੇ ਬਿਪੋਰਜੋਯ ਤੂਫ਼ਾਨ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਇਸੇ ਲੜੀ 'ਚ ਸੋਸ਼ਲ ਮੀਡੀਆ ਤੂਫ਼ਾਨ ਨੂੰ ਲੈ ਕੇ ਪੁਰਾਣੇ ਵੀਡੀਓਜ਼ ਨਾਲ ਭਰ ਗਿਆ ਹੈ। ਇਸੇ ਲੜੀ 'ਚ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੂਫ਼ਾਨ ਦੇ ਚੱਕਰਵਾਤ ਦਾ ਦ੍ਰਿਸ਼ ਦਿਖਾਉਂਦੀ ਇਹ ਵੀਡੀਓ ਬਿਪੋਰਜੋਏ ਨੂੰ ਦਿਖਾਉਂਦੀ ਹੈ। 

ਟਵਿੱਟਰ ਅਕਾਊਂਟ ਨੇ ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "The dangerous encirclement of the storm coming towards #Gujarat Was caught on camera...."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ। 

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

ਸਾਨੂੰ ਮੌਸਮ ਵਿਗਿਆਨੀ ਸ਼ਿਆ ਗਿਬਸਨ ਦੇ ਫੇਸਬੁੱਕ ਅਕਾਊਂਟ ਤੋਂ 27 ਦਿਸੰਬਰ 2020 ਨੂੰ ਸਾਂਝਾ ਕੀਤਾ ਇਹ ਵੀਡੀਓ ਮਿਲਿਆ। ਇਹ ਵਾਇਰਲ ਵੀਡੀਓ ਦਾ ਇੱਕ ਲੰਬਾ ਸੰਸਕਰਣ ਹੈ ਜਿਸ ਵਿਚ ਦੱਸਿਆ ਗਿਆ ਕਿ ਇਹ ਇੱਕ ਕਲਾਤਮਕ ਪੇਸ਼ਕਾਰੀ ਹੈ

ਅਸੀਂ ਮਾਮਲੇ ਨੂੰ ਲੈ ਕੇ ਸਰਚ ਕੀਤੀ ਤਾਂ ਪਾਇਆ ਕਿ ਇਸਨੂੰ @orphicframer ਦੁਆਰਾ ਬਣਾਇਆ ਗਿਆ ਹੈ। ਇਹ ਇੱਕ ਵਿਜ਼ੂਅਲ ਇਫੈਕਟ ਕਲਾਕਾਰ ਹਨ। ਇਨ੍ਹਾਂ ਦੇਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ 7 ਜੂਨ 2019 ਨੂੰ ਵਿਜ਼ੂਅਲ ਇਫੈਕਟ ਨਾਲ ਸੰਬੰਧਿਤ ਹੈਸ਼ਟੈਗਾਂ ਨਾਲ ਸਾਂਝਾ ਕੀਤਾ ਗਿਆ ਸੀ। ਮਤਲਬ ਸਾਫ ਸੀ ਕਿ ਇਹ ਕਲਿੱਪ ਡਿਜੀਟਲ ਰੂਪ ਵਿਚ ਬਣਾਈ ਗਈ ਹੈ।

ਇਸ ਤੋਂ ਇਲਾਵਾ ਫੁਟੇਜ ਦਾ ਲੰਬਾ ਸੰਸਕਰਣ 22 ਦਸੰਬਰ 2018 ਨੂੰ ‘"ਜਰਸੀ ਵਿਚ ਟੋਰਨੇਡੋ, ਚੈਨਲ ਆਈਲੈਂਡਜ਼ (ਸੀਜੀਆਈ ਸਿਮੂਲੇਸ਼ਨ)" ਸਿਰਲੇਖ ਨਾਲ ਓਰਫਿਕਫ੍ਰੇਮਰ ਦੇ YouTube ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ।

ਨਾਲ ਦਿੱਤੇ ਡਿਸਕ੍ਰਿਪਸ਼ਨ ਵਿਚ ਵੀਡੀਓ ਬਣਾਉਣ ਵਿੱਚ ਵਰਤੇ ਗਏ ਸੌਫਟਵੇਅਰ ਅਤੇ ਗੇਅਰ ਵੀ ਦੱਸੇ ਗਏ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ।