WHO ਦੇ ਬਿਆਨ ਤੋਂ ਲੈ ਕੇ ਨੀਦਰਲੈਂਡ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No.1- Fact Check: WHO ਦੇ ਮੁਖੀ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਪੋਸਟ ਫ਼ਰਜ਼ੀ ਹੈ
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘੱਟ ਗਿਆ ਪਰ ਇਸਦਾ ਮਤਲਬ ਇਹ ਨਹੀਂ ਕਿ ਕੋਰੋਨਾ ਖ਼ਤਮ ਹੋ ਗਿਆ ਹੈ। ਹੁਣ ਇਸੇ ਮਾਹੌਲ ਵਿਚਕਾਰ ਇੱਕ ਪੋਸਟ ਵਾਇਰਲ ਹੋਈ। ਪੋਸਟ ਵਿਚ WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਦੇ ਹਵਾਲਿਓਂ ਦਾਅਵਾ ਕੀਤਾ ਗਿਆ ਕਿ ਮੁਖੀ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਹੁਣ ਕੋਰੋਨਾ ਵਾਇਰਸ ਮਹਾਂਮਾਰੀ ਨੇੜੇ-ਤੇੜੇ ਵੀ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ। WHO ਦੇ ਮੁਖੀ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.2- Fast Fact Check: ਮੁੜ ਵਾਇਰਲ ਹੋ ਰਹੀ ਰਾਘਵ ਚੱਡਾ ਦੀ ਐਡਿਟ ਕੀਤੀ ਹੋਈ ਤਸਵੀਰ
ਸੋਸ਼ਲ ਮੀਡੀਆ 'ਤੇ ਆਪ ਆਗੂ ਰਾਘਵ ਚੱਡਾ ਦੀ ਮੁੜ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਉਨ੍ਹਾਂ ਦੇ ਚਿਹਰੇ 'ਤੇ ਵੱਧ ਮੇਕ-ਅਪ ਲੱਗਿਆ ਵੇਖਿਆ ਜਾ ਸਕਦਾ ਸੀ। ਇਸ ਤਸਵੀਰ ਨੂੰ ਉਨ੍ਹਾਂ ਦੇ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਵਾਇਰਲ ਕਰਦਿਆਂ ਉਨ੍ਹਾਂ 'ਤੇ ਤੰਜ ਕੱਸਿਆ ਗਿਆ।
ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਐਡਿਟ ਕੀਤੀ ਹੋਈ ਸੀ। ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕਰ ਚੁੱਕਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.3- Fast Fact Check: ਸਿਸਟਮ ਦੀ ਬਦਹਾਲੀ ਦਾ ਇਹ ਨਜ਼ਾਰਾ ਪੰਜਾਬ ਦਾ ਨਹੀਂ ਰਾਜਸਥਾਨ ਦਾ ਹੈ
ਸੋਸ਼ਲ ਮੀਡੀਆ 'ਤੇ ਮੁੜ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਹੜ੍ਹ ਰੂਪੀ ਸਥਿਤੀ 'ਚ ਇੱਕ ਬਾਈਕ ਨੂੰ ਸੜਕ 'ਤੇ ਰੁੜ੍ਹਦੇ ਵੇਖਿਆ ਜਾ ਸਕਦਾ ਸੀ। ਵੀਡੀਓ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਪੰਜਾਬ ਦੇ ਨਾਭਾ ਜਿਲ੍ਹੇ ਦਾ ਹੈ ਅਤੇ ਪੰਜਾਬ ਦੇ ਸਰਕਾਰੀ ਸਿਸਟਮ ਦੀ ਬਦਹਾਲੀ 'ਤੇ ਤੰਜ ਕੱਸਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਸੀ। ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਵੀਡੀਓ ਦੀ ਪੜਤਾਲ ਕਰ ਚੁੱਕਾ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.4- ਹਿਮਾਚਲ ਪ੍ਰਦੇਸ਼ 'ਚ ਹੋਏ ਬਸ ਹਾਦਸੇ ਦੇ ਨਾਂਅ ਤੋਂ ਵਾਇਰਲ ਕੀਤਾ ਗਿਆ ਬੋਲੀਵੀਆ ਦਾ ਪੁਰਾਣਾ ਵੀਡੀਓ, ਪੜ੍ਹੋ Fact Check ਰਿਪੋਰਟ
4 ਜੁਲਾਈ 2022 ਨੂੰ ਹਿਮਾਚਲ ਪ੍ਰਦੇਸ਼ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਖਬਰ ਇੱਕ ਪ੍ਰਾਈਵੇਟ ਬੱਸ ਦੀ ਖਾਈ 'ਚ ਡਿੱਗਣ ਦੀ ਸੀ ਅਤੇ ਇਸ ਹਾਦਸੇ ਵਿਚ ਲੱਗਭਗ 12 ਸਕੂਲੀ ਬੱਚੇ ਆਪਣੀ ਜ਼ਿੰਦਗੀ ਤੋਂ ਵਿੱਛੜ ਗਏ। ਇਸ ਮਾਮਲੇ ਦੀਆਂ ਕਈ ਖਬਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਅਤੇ ਇਸੇ ਤਰ੍ਹਾਂ ਇੱਕ ਵੀਡੀਓ ਇੱਕ ਬੱਸ ਦਾ ਡਿੱਗਦੇ ਹੋਏ ਦਾ ਵਾਇਰਲ ਹੋਇਆ ਜਿਸਨੂੰ ਇਸੇ ਹਾਦਸੇ ਦਾ ਦੱਸਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਦੱਖਣੀ ਅਮਰੀਕਾ ਦੇ ਬੋਲੀਵੀਆ ਦਾ ਲੱਗਭਗ 10 ਤੋਂ ਵੱਧ ਸਾਲ ਪੁਰਾਣਾ ਸੀ। ਅਸੀਂ ਇਸ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No.5- Fact Check: ਨੀਦਰਲੈਂਡ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਇਹ ਤਸਵੀਰ ਹਾਲੀਆ ਨਹੀਂ 2019 ਦੀ ਹੈ
ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ। ਇਸ ਤਸਵੀਰ ਵਿਚ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਨੂੰ ਸੜਕ ਜਾਮ ਕਰੇ ਵੇਖਿਆ ਜਾ ਸਕਦਾ ਸੀ। ਹੁਣ ਦਾਅਵਾ ਕੀਤਾ ਗਿਆ ਕਿ ਮਾਮਲਾ ਹਾਲੀਆ ਹੈ ਅਤੇ ਨੀਦਰਲੈਂਡ ਦਾ ਹੈ ਜਿੱਥੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਸੀ। 2019 ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।