Fact Check: ਮੇਵਾਤ 'ਚ ਹਿੰਸਾ ਦੇ ਦੋਸ਼ੀਆਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ? ਨਹੀਂ, ਇਹ ਪਟਨਾ ਦਾ ਮਾਮਲਾ ਹੈ
ਇਹ ਵਾਇਰਲ ਵੀਡੀਓ ਪਟਨਾ ਦਾ ਹੈ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ।
RSFC (Team Mohali)- ਪੁਲਿਸ ਦੇ ਲਾਠੀਚਾਰਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਮੇਵਾਤ ਵਿਚ ਹਿੰਸਾ ਭੜਕਾਉਣ ਵਾਲੇ ਲੋਕਾਂ ਨੂੰ ਭਜਾ-ਭਜਾ ਕੇ ਕੁੱਟਿਆ।
ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿੱਟਰ ਯੂਜ਼ਰ ਦਿਨੇਸ਼ ਕੁਮਾਰ ਨੇ ਲਿਖਿਆ, "ਮੇਵਾਤ 'ਚ ਦੰਗਾ ਕਰਨ ਵਾਲਿਆਂ ਨੂੰ ਪੁਲਿਸ ਵਾਲੇ ਵਧੀਆ ਪ੍ਰਸਾਦ ਦਿੰਦੇ ਹੋਏ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਪਟਨਾ ਦਾ ਹੈ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਇੱਥੇ ਇੱਕ ਪੋਸਟਰ ਲੱਗਿਆ ਹੋਇਆ ਹੈ ਜਿਸਦੇ ਉੱਤੇ "ਵਿਧਾਨ ਸਭਾ ਮਾਰਚ ਅਤੇ ਲਾਜਵੰਤੀ ਝਾਅ" ਲਿਖਿਆ ਹੋਇਆ ਹੈ। ਨਾਲ ਹੀ, ਜੇਕਰ ਅਸੀਂ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹੀਏ ਤਾਂ ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਬਿਹਾਰ ਦੇ ਪਟਨਾ ਦਾ ਦੱਸਿਆ ਹੈ।
ਹੁਣ ਇਸ ਸਾਰੀ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਸ ਮਾਮਲੇ ਦੇ ਸਬੰਧ ਵਿਚ ਕੀਵਰਡ ਸਰਚ ਕੀਤਾ। ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖ਼ਬਰਾਂ ਮਿਲੀਆਂ। ਦੈਨਿਕ ਭਾਸਕਰ ਦੀ ਇੱਕ ਖਬਰ ਅਨੁਸਾਰ 13 ਜੁਲਾਈ ਨੂੰ ਗਾਂਧੀ ਮੈਦਾਨ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਸਰਕਾਰ ਖਿਲਾਫ ਵਿਧਾਨ ਸਭਾ ਮਾਰਚ ਕੱਢਿਆ ਗਿਆ। ਜਿਸ ਵਿਚ ਸੂਬਾ ਪ੍ਰਧਾਨ, ਸਾਂਸਦ, ਵਿਧਾਇਕ ਸਣੇ ਸੈਂਕੜੇ ਵਰਕਰ ਗਾਂਧੀ ਮੈਦਾਨ ਤੋਂ ਡਾਕ ਬੰਗਲੇ ਰਾਹੀਂ ਵਿਧਾਨ ਸਭਾ ਮਾਰਚ ਲਈ ਜਾ ਰਹੇ ਸਨ। ਓਥੇ ਹੀ ਡਾਕਬੰਗਲਾ ਚੌਰਾਹੇ 'ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡ ਤੋੜੇ ਜਾਣ 'ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਇਸਦੇ ਵਿਚ ਸੰਸਦ ਮੈਂਬਰਾਂ, ਵਿਧਾਇਕਾਂ ਸਮੇਤ ਦਰਜਨਾਂ ਵਰਕਰ ਜ਼ਖਮੀ ਹੋ ਗਏ। ਹੀ ਨਹੀਂ ਇੱਕ ਭਾਜਪਾ ਆਗੂ ਵਿਜੇ ਸਿੰਘ ਦੀ ਇਸ ਲਾਠੀਚਾਰਜ ਦੌਰਾਨ ਮੌਤ ਵੀ ਹੋ ਗਈ ਸੀ।
ਕਿਉਂਕਿ ਇਸ ਖ਼ਬਰ ਵਿੱਚ ਲਾਠੀਚਾਰਜ ਨੂੰ ਡਾਕ ਬੰਗਲਾ ਚੌਰਾਹੇ ਦਾ ਦੱਸਿਆ ਗਿਆ। ਅਸੀਂ ਗੂਗਲ ਮੈਪਸ 'ਤੇ ਲੋਕੇਸ਼ਨ ਨਾਲ ਸਬੰਧਤ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਦੱਸ ਦੇਈਏ ਕਿ ਵਾਇਰਲ ਵੀਡੀਓ ਡਾਕ ਬੰਗਲਾ ਚੌਰਾਹੇ ਦਾ ਹੈ। ਦਿੱਸ ਰਹੇ ਕੋਲਾਜ ਵਿਚ ਸਾਡੇ Google ਮੈਪਸ ਦੇ ਨਤੀਜਿਆਂ ਵਿਚ ਸਮਾਨ ਦੁਕਾਨਾਂ ਵੇਖ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਲਾਠੀਚਾਰਜ ਨਾਲ ਜੁੜੇ ਸਾਨੂੰ ਕਈ ਸਮਾਨ ਦ੍ਰਿਸ਼ ਵਾਲੇ ਵੀਡੀਓ ਮਿਲੇ ਜਿਨ੍ਹਾਂ ਤੋਂ ਸਾਫ ਹੋਇਆ ਕਿ ਮਾਮਲਾ ਬਿਹਾਰ ਦੇ ਪਟਨਾ ਦਾ ਸੀ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਪਟਨਾ ਦਾ ਹੈ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ।