Fact Check: ਪੰਜਾਬ ਤੋਂ MP ਬਲਬੀਰ ਸਿੰਘ ਸੀਚੇਵਾਲ ਦੀ ਵਾਇਰਲ ਇਹ ਤਸਵੀਰ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਐਡੀਟੇਡ ਪਾਈ ਹੈ। ਅਸਲ ਤਸਵੀਰ 2017 ਦੀ ਹੈ ਜਦੋਂ ਬਲਬੀਰ ਸੀਚੇਵਾਲ ਫ਼ਿਲਿਪੀੰਸ ਗਏ ਸਨ।

Fact Check Morphed image of Punjab MP Balbir Singh Seechewal shared with fake claim

RSFC (Team Mohali)- 17 ਜਨਵਰੀ 2023 ਨੂੰ ਆਖਿਰਕਾਰ ਜ਼ੀਰਾ ਵਿਖੇ ਸਥਿਤ ਸ਼ਰਾਬ ਫੈਕਟਰੀ ਮਾਲਬਰੋਸ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ। ਹਾਲਾਂਕਿ ਜਿਥੇ ਇਸ ਫੈਸਲੇ ਦੀ ਕਈ ਲੋਕਾਂ ਵੱਲੋਂ ਹਿਮਾਇਤ ਕੀਤੀ ਗਈ ਓਥੇ ਹੀ ਦੇਰੀ ਨਾਲ ਫੈਸਲੇ ਆਉਣ ਕਰਕੇ ਸਰਕਾਰ 'ਤੇ ਨਰਾਜ਼ਗੀ ਵੀ ਲੋਕਾਂ ਵੱਲੋਂ ਜ਼ਾਹਿਰ ਕੀਤੀ ਗਈ। ਹੁਣ ਇਸ ਫੈਸਲੇ ਤੋਂ ਬਾਅਦ ਪੰਜਾਬ ਤੋਂ MP ਅਤੇ ਵਾਤਾਵਰਣ ਐਕਟੀਵਿਸਟ ਸੰਤ ਬਲਬੀਰ ਸਿੰਘ ਸੀਚੇਵਾਲ ਸੀ ਤਸਵੀਰ ਵਾਇਰਲ ਹੋਣ ਲੱਗੀ। ਇਸ ਤਸਵੀਰ ਵਿਚ ਉਨ੍ਹਾਂ ਨੂੰ ਇੱਕ ਅਵਾਰਡ ਲੈਂਦੇ ਵੇਖਿਆ ਜਾ ਸਕਦਾ ਹੈ ਅਤੇ ਅਵਾਰਡ ਉੱਤੇ ਭੱਦੀ ਸ਼ਬਦਾਵਲੀ ਲਿਖੀ ਹੋਈ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਰਾਬ ਫੈਕਟਰੀ ਬੰਦ ਕਰਵਾਉਣ 'ਚ ਵੱਡਾ ਯੋਗਦਾਨ ਪਾਉਣ ਵਾਲੇ ਸੰਤ ਸੀਚੇਵਾਲ ਨੂੰ ਭਾਰਤੀ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋ ਮਿਲਿਆ ਵਿਸ਼ੇਸ਼ ਅਵਾਰਡ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਐਡੀਟੇਡ ਪਾਈ ਹੈ। ਅਸਲ ਤਸਵੀਰ 2017 ਦੀ ਹੈ ਜਦੋਂ ਬਲਬੀਰ ਸੀਚੇਵਾਲ ਫ਼ਿਲਿਪੀੰਸ ਗਏ ਸਨ।

ਵਾਇਰਲ ਪੋਸਟ

ਫੇਸਬੁੱਕ ਪੇਜ "Bʌɗŋʌɱ Jʌʌŋɩ" ਨੇ 18 ਜਨਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸ਼ਰਾਬ ਫੈਕਟਰੀ ਬੰਦ ਕਰਵਾਉਣ ਚ ਵੱਡਾ ਯੋਗਦਾਨ ਪਾਉਣ ਵਾਲੇ ਛੰਤ ਛੀਚੇਵਾਲ ਨੂੰ ਭਾਰਤੀ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋ ਮਿਲਿਆ ਵਿਸ਼ੇਸ਼ ਅਵਾਰਡ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੈਂਸ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਤਸਵੀਰ ਐਡੀਟੇਡ ਹੈ  

 ਸਾਨੂੰ ਅਸਲ ਤਸਵੀਰ ਫੇਸਬੁੱਕ ਪੇਜ ‘India in Philippines’ ਨਾਂਅ ਦੇ ਫੇਸਬੁੱਕ ਪੇਜ 'ਤੇ ਅਪਲੋਡ ਮਿਲੀ। ਪੇਜ ਨੇ 16 ਅਗਸਤ 2017 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Padmashri Sant Baba Balbir Singh Seechewal also known as “ Eco Baba” for his work in spearheading an anti-river pollution campaign called on Ambassador on 14 August 2017. Sant Balbir Singh is known for his work in environment especially in resurrecting the 110 miles long Kali Bein rivulet which was reduced to a filthy drain due to several dozen villages and towns discharging sewer water into it. He was given Padmashri by President of India in 2017 for social service. Sant Balbir Singh is visiting Philippines and can be contacted through Sikh temle at Tarlac."

ਇਸ ਅਸਲ ਤਸਵੀਰ ਵਿਚ ਬਲਬੀਰ ਸਿੰਘ ਸੀਚੇਵਾਲ ਦੇ ਹੱਥ ਵਿਚ ਬੁੱਕਲੇਟ ਵੇਖੀ ਜਾ ਸਕਦੀ ਹੈ। ਬੁਕਲੇਟ 'ਤੇ ਬਲਬੀਰ ਸਿੰਘ ਸੀਚੇਵਾਲ ਨੂੰ ਭਾਰਤ ਦੇ ਸਾਬਕਾ ਰਾਹਤਰਪਤੀ ਪ੍ਰਣਬ ਮੁਖਰਜੀ ਵੱਲੋਂ ਪਦਮਸ਼੍ਰੀ ਸਨਮਾਨ ਲੈਂਦਿਆਂ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਐਡੀਟੇਡ ਪਾਈ ਹੈ। ਅਸਲ ਤਸਵੀਰ 2017 ਦੀ ਹੈ ਜਦੋਂ ਬਲਬੀਰ ਸੀਚੇਵਾਲ ਫ਼ਿਲਿਪੀੰਸ ਗਏ ਸਨ।