India-Canada Tensions: ਰਾਸ਼ਟਰਪਤੀ ਭਵਨ ਤੋਂ ਨਹੀਂ ਕੱਢੇ ਗਏ ਸਿੱਖ ਸੁਰੱਖਿਆ ਕਰਮੀ, ਇਸ ਫਰਜ਼ੀ ਦਾਅਵੇ ਨੂੰ ਨਾ ਕਰੋ ਸ਼ੇਅਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਰਕਾਰ ਦੁਆਰਾ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
RSFC (Team Mohali)- ਗਰਮਖਿਆਲੀ ਗਤੀਵਿਧੀਆਂ 'ਤੇ ਗਰਮਖਿਆਲੀ ਆਗੂ ਹਰਦੀਪ ਨਿੱਜਰ ਦੇ ਕਤਲ ਸਬੰਧੀ ਭਾਰਤ-ਕੈਨੇਡਾ ਵਿਚਕਾਰ ਤਕਰਾਰ ਦੀ ਸ਼ੁਰੂਆਤ ਹੋ ਗਈ ਹੈ। ਹੁਣ ਇਸ ਤਕਰਾਰ ਵਿਚ ਸੋਸ਼ਲ ਮੀਡੀਆ 'ਤੇ ਵੱਖ-ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸਦੇ ਅਨੁਸਾਰ ਇਸ ਤਕਰਾਰ ਵਿਚ ਰਾਸ਼ਟਰਪਤੀ ਭਵਨ ਵਿਚੋਂ ਸਿੱਖ ਸੁਰੱਖਿਆ ਕਰਮੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਭਾਰਤ ਦੀ ਆਰਮੀ ਨੇ ਸਿੱਖ ਜਵਾਨਾਂ ਦੀਆਂ ਛੁੱਟੀਆਂ ਵੀ ਕੈਂਸਲ ਕਰ ਦਿੱਤੀਆਂ ਹਨ। ਇਸ ਪੋਸਟ ਨੂੰ ਵਾਇਰਲ ਕਰਦਿਆਂ ਸਿੱਖ ਸਮਾਜ ਪ੍ਰਤੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
X ਅਕਾਊਂਟ "Mehran Khan Majeed" ਨੇ ਵਾਇਰਲ ਪੋਸਟ ਸਾਂਝਾ ਕਰਦਿਆਂ ਲਿਖਿਆ, "Following Canadian PM Justin Trudeau's speech on Indian government involvement in Sikh leader #HardeepSingh assassination and the ensuing anger in the Sikh community, #Sikh security personnel at Rashtrapati Bhavan in India have been replaced.#Canada"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਰਕਾਰ ਦੁਆਰਾ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਪੁਖਤਾ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਦੱਸ ਦਈਏ, ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਤਾਂ ਕੋਈ ਖਬਰ ਨਹੀਂ ਮਿਲੀ। ਹਾਲਾਂਕਿ, ਸਾਨੂੰ ਇਸ ਦਾਅਵੇ ਦਾ ਖੰਡਨ ਕਰਦਿਆਂ PIB Fact Check ਦਾ ਟਵੀਟ ਮਿਲਿਆ।
PIB Fact Check ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ, "Claim: Following Sikh leader Hardeep Singh's assassination, Sikh security personnel at Rashtrapati Bhavan have been replaced & Army is denying leave to Sikh soldiers #PIBFactCheck This claim is Fake & shared with intention to create disharmony No such decisions have been taken"
PIB ਨੇ ਟਵੀਟ ਕਰਦਿਆਂ ਸਾਫ ਕੀਤਾ ਕਿ ਸਰਕਾਰ ਵੱਲੋਂ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਇਸ ਪੋਸਟ ਰਾਹੀਂ ਸਮਾਜ ਵਿਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਤ-ਕੈਨੇਡਾ ਤਕਰਾਰ
ਪਿਛਲੇ ਦਿਨਾਂ ਗਰਮਖਿਆਲੀ ਹਰਦੀਪ ਨਿੱਜਰ ਦੇ ਕਤਲ ਨੂੰ ਲੈ ਕੇ ਹਾਲ ਹੀ ਵਿਚ ਜਸਟਿਨ ਟਰੂਡੋ ਨੇ ਬਿਆਨ ਦਿੰਦਿਆਂ ਕਿਹਾ ਕਿ ਇਸ ਕਤਲ ਵਿਚ ਭਾਰਤੀ ਏਜੰਸੀਆਂ ਦਾ ਹੱਥ ਹੈ। ਇਸ ਬਿਆਨ ਤੋਂ ਬਾਅਦ ਇਹ ਗੱਲ ਚਰਚਾ ਦਾ ਵਿਸ਼ੈ ਬਣ ਗਈ ਤੇ ਇਸਦੀ ਜਿਥੇ ਭਾਰਤ ਵਿਚ ਨਿਖੇਦੀ ਕੀਤੀ ਗਈ ਓਥੇ ਹੀ ਕੈਨੇਡਾ ਵਿਚ ਗਰਮਖਿਆਲੀ ਸਮਰਥਕਾਂ ਵੱਲੋਂ ਭਾਰਤ ਲਈ ਰੋਸ਼ ਪ੍ਰਗਟਾਇਆ ਗਿਆ। ਇਸਦਾ ਨਤੀਜਾ ਦੇਖਣ ਨੂੰ ਮਿਲਿਆ ਤੇ ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਨੂੰ ਤੁਰੰਤ ਹੀ ਕੱਢ ਦਿੱਤਾ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਰਕਾਰ ਦੁਆਰਾ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।