Fact Check: ਸਾਧੂ ਨਾਲ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਇੱਕ ਸਾਲ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣਾ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।
RSFC (Team Mohali)- ਇੱਕ ਸਾਧੂ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਸਾਧੂ ਦੀ ਕੁੱਟਮਾਰ ਕੀਤੀ ਗਈ ਤੇ ਉਸਦੇ ਕੇਸ ਕੱਟੇ ਗਏ ਹਨ। ਇਸ ਵੀਡੀਓ ਨੂੰ ਫਿਰਕੂ ਕੋਣ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਟਵਿੱਟਰ ਯੂਜ਼ਰ ਅਨੁਜ ਪਾਲ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਇਸਨੂੰ ਫਿਰਕੂ ਰੰਗ ਦਿੱਤਾ। ਹੇਠਾਂ ਤੁਸੀਂ ਵਾਇਰਲ ਪੋਸਟ ਵੇਖ ਸਕਦੇ ਹੋ:
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣਾ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਕੀਵਰਡ ਸਰਚ ਰਾਹੀਂ ਮਾਮਲੇ ਨਾਲ ਸਬੰਧਤ ਖ਼ਬਰਾਂ ਦੀ ਖੋਜ ਸ਼ੁਰੂ ਕੀਤੀ।
ਵਾਇਰਲ ਇਹ ਮਾਮਲਾ ਮੱਧ ਪ੍ਰਦੇਸ਼ ਦਾ ਇੱਕ ਸਾਲ ਪੁਰਾਣਾ ਹੈ
ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖ਼ਬਰਾਂ ਮਿਲੀਆਂ ਹਨ। NDTV ਹਿੰਦੀ ਨੇ 24 ਮਈ 2022 ਨੂੰ ਇਸ ਮਾਮਲੇ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਅਤੇ ਸਿਰਲੇਖ ਲਿਖਿਆ, MP: खंडवा में सरे बाजार साधु को घसीट कर काट दी जटा, वीडियो वायरल होने पर मामला हुआ दर्ज" (MP: ਖੰਡਵਾ ਵਿਚ ਸ਼ਰੇਆਮ ਸਾਧੂ ਘਸੀਟ ਉਸਦੇ ਕੇਸ ਕੱਟੇ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ)
ਖਬਰਾਂ ਮੁਤਾਬਕ, "ਖੰਡਵਾ ਦੇ ਕਬਾਇਲੀ ਇਲਾਕੇ ਖਾਲਵਾ ਦੇ ਪਟਾਜਨ 'ਚ ਇਕ ਸਾਧੂ ਨਾਲ ਕੁੱਟਮਾਰ ਤੋਂ ਬਾਅਦ ਕੇਸ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇਕ ਨੌਜਵਾਨ ਨੇ ਸਾਧੂ ਨਾਲ ਬਦਸਲੂਕੀ ਕੀਤੀ ਅਤੇ ਗਾਲੀ-ਗਲੋਚ ਕੀਤੀ। ਸਾਧੂ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਉਸਦੇ ਕੇਸ ਕੱਟੇ ਗਏ। ਇਸ ਨੂੰ ਲੈ ਕੇ ਹਿੰਦੂ ਸਮਾਜ ਭੜਕ ਗਿਆ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ। ਖੰਡਵਾ ਦੇ ਖਾਲਵਾ ਸਥਿਤ ਹਾਟ ਬਾਜ਼ਾਰ 'ਚ ਭੀਖ ਮੰਗਣ ਵਾਲੇ ਸਾਧੂ ਦੀ ਕੁੱਟਮਾਰ ਤੋਂ ਬਾਅਦ ਸਾਰੇ ਬਾਜ਼ਾਰ 'ਚ ਹੜਕੰਪ ਮਚ ਗਿਆ। ਮਾਮਲਾ ਐਤਵਾਰ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਸਥਾਨਕ ਲੋਕਾਂ ਨੇ ਆਪਣੇ ਮੋਬਾਇਲ 'ਤੇ ਰਿਕਾਰਡ ਕਰ ਲਿਆ। ਇੰਨੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਵੀ ਪੁਲਸ ਨੂੰ ਪਤਾ ਨਹੀਂ ਲੱਗਾ। ਇਸ ਪੂਰੇ ਮਾਮਲੇ ਤੋਂ ਪੁਲਿਸ ਅਣਜਾਣ ਰਹੀ ਤੇ ਜਦੋਂ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਵੀ ਜਾਗ ਪਈ।
ਇਸ ਖ਼ਬਰ ਵਿੱਚ ਅੱਗੇ ਦੱਸਿਆ ਗਿਆ ਹੈ, "ਪੁਲਿਸ ਸੁਪਰਡੈਂਟ ਵਿਵੇਕ ਸਿੰਘ ਨੇ ਦੱਸਿਆ ਕਿ ਸਾਧੂ ਨਾਲ ਕੁੱਟਮਾਰ ਅਤੇ ਕੇਸ ਕੱਟਣ ਦਾ ਮਾਮਲਾ ਐਤਵਾਰ ਦਾ ਹੈ। ਸਾਧੂ ਬਾਜ਼ਾਰ ਵਿਚ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ। ਮੁਲਜ਼ਮ ਪ੍ਰਵੀਨ ਗੌੜ ਹੋਟਲ ਦਾ ਸੰਚਾਲਕ ਹੈ। ਹੋਟਲ ਸੰਚਾਲਕ ਅਤੇ ਸੰਨਿਆਸੀ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਹੋਟਲ ਸੰਚਾਲਕ ਨੇ ਪੂਰੇ ਬਾਜ਼ਾਰ 'ਚ ਉਸ ਦੀ ਕੁੱਟਮਾਰ ਕੀਤੀ ਅਤੇ ਸੈਲੂਨ ਦੀ ਦੁਕਾਨ 'ਤੇ ਲਿਜਾ ਕੇ ਉਸ ਦੇ ਕੇਸ ਕੱਟ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ਦੀ ਹਾਲਤ 'ਚ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਵੀਨ ਕਿਵੇਂ ਭਿਕਸ਼ੂ ਨਾਲ ਗਲਤ ਵਿਵਹਾਰ ਕਰ ਰਿਹਾ ਹੈ।''
ਇਹ ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।
ਦੱਸ ਦੇਈਏ ਕਿ ਇਸ ਖਬਰ 'ਚ ਦੋਸ਼ੀ ਦਾ ਨਾਂ ਪ੍ਰਵੀਨ ਗੌੜ ਦੱਸਿਆ ਗਿਆ ਸੀ। ਅਸੀਂ ਸਰਚ ਦੌਰਾਨ ਹੋਰ ਖਬਰਾਂ ਪੜ੍ਹੀਆਂ ਅਤੇ ਪਾਇਆ ਕਿ ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ। ਇਸ ਮਾਮਲੇ ਸਬੰਧੀ ਹਿੰਦੁਸਤਾਨ ਟਾਈਮਜ਼ ਦੀ ਵੀਡੀਓ ਰਿਪੋਰਟ ਵਿੱਚ ਪੁਲਿਸ ਸੁਪਰਡੈਂਟ ਦਾ ਬਿਆਨ ਸੁਣਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣਾ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।