Fact Check: ਭਾਰਤੀ ਮਹਿਲਾ ਹਾਕੀ ਟੀਮ ਦੀਆਂ ਇਹ ਤਸਵੀਰਾਂ 2021 ਦੀਆਂ ਹਨ
ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਹਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।
RSFC (Team Mohali)- ਐਤਵਾਰ ਨੂੰ ਖੇਡੇ ਗਏ ਕ੍ਰਿਕੇਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿਚ ਆਸਟ੍ਰੇਲੀਆ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ। ਹੁਣ ਇਸ ਮੈਚ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਜਸ਼ਨ ਮਨਾਉਂਦਿਆਂ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਨੂੰ ਜਪਾਨ ਦੇ ਟੋਕੀਓ ਸ਼ਹਿਰ ਵਿਚ ਕਰਾਰੀ ਹਾਰ ਦਿੱਤੀ ਹੈ।
ਫੇਸਬੁੱਕ ਪੇਜ ਅਣਖ انکھ ANKH ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਕ੍ਰਿਕੇਟ ਟੀਮ ਹਾਰ ਗਈ ਤਾਂ ਮਾਤਮ ਛਾ ਗਿਆ। ਹਾਏ ਹਾਰ ਗਏ ਹਾਏ ਹਾਰ ਗਏ। ਓਧਰ ਜਪਾਨ ਦੇ ਟੋਕੀਓ ਸ਼ਹਿਰ ਵਿੱਚ ਭਾਰਤੀ ਹਾਕੀ ਟੀਮ ਲੜਕੀਆਂ ਨੇ ਆਸਟਰੇਲੀਆ ਨੂੰ ਹਰਾਇਆ ਹੈ ਉਨ੍ਹਾਂ ਲੜਕੀਆਂ ਦਾ ਕੋਈ ਹੌਸਲਾ ਅਫ਼ਜ਼ਾਈ ਨਹੀਂ ਕਰ ਰਿਹਾ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਹਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰਾਂ 2021 ਦੀਆਂ ਹਨ
ਸਾਨੂੰ ਇਹ ਤਸਵੀਰਾਂ ਕਈ ਪੁਰਾਣੀ ਖਬਰਾਂ ਵਿਚ ਸਾਂਝੀ ਕੀਤੀ ਮਿਲੀ। 2 ਅਗਸਤ 2021 ਦੀ The Gaurdian ਦੀ ਖਬਰ ਵਿਚ ਇਹ ਤਸਵੀਰ ਸਾਂਝੀ ਮਿਲੀ। ਖਬਰ ਸਾਂਝੀ ਕਰਦਿਆਂ ਸਿਰਲੇਖ ਦਿੱਤਾ ਗਿਆ, "Hockeyroos’ quest to end Olympic medal drought spoiled by quarter-final defeat to India"
ਖਬਰ ਅਨੁਸਾਰ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕਯੋ ਓਲਿੰਪਿਕ 2020 ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਦੀ ਟੀਮ ਨੂੰ 1-0 ਨਾਲ ਹਰਾਇਆ।
ਇਸੇ ਤਰ੍ਹਾਂ ਸਾਨੂੰ ਇਸ ਮੈਚ ਦੀਆਂ ਕਈ ਤਸਵੀਰਾਂ Yahoo News ਦੀ ਖਬਰ ਵਿਚ ਸਾਂਝੀ ਮਿਲੀਆਂ। ਇਸ ਖਬਰ ਵਿਚ ਵਾਇਰਲ ਤਸਵੀਰਾਂ ਸਣੇ ਕਈ ਹੋਰ ਤਸਵੀਰਾਂ ਅਤੇ ਇਸ ਮੈਚ ਦਾ ਵੀਡੀਓ ਵਿਚ ਸਾਂਝਾ ਕੀਤਾ ਗਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰਾਂ ਓਲਿੰਪਿਕ 2021 ਦੀਆਂ ਹਨ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਟਰ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ।