CM ਮਾਨ ਨੇ ਹਰਸਿਮਰਤ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕੀਤੀ ਸੀ ਨਾ ਕਿ ਜਿਤਾਉਣ ਦੀ, Fact Check ਰਿਪੋਰਟ
ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਹਰਸਿਮਰਤ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ ਕਰ ਰਹੇ ਸਨ।
Claim
ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਇੱਕ ਰੀਲ ਵੀਡੀਓ ਸਾਂਝਾ ਕਰਦਾ ਹੈ ਅਤੇ ਇਸ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "2 ਲੱਖ 'ਤੇ ਬੀਬਾ ਜੀ 2 ਲੱਖ 'ਤੇ"
ਇਸ ਵੀਡੀਓ ਨੂੰ ਵਾਇਰਲ ਕਰਦਿਆਂ ਅਕਾਲੀ ਦਲ ਵੱਲੋਂ ਦਾਅਵਾ ਕੀਤਾ ਗਿਆ ਕਿ CM ਭਗਵੰਤ ਮਾਨ ਨੇ ਬਠਿੰਡਾ ਵਿਖੇ ਕੀਤੀ ਰੈਲੀ ਵਿਚ ਦਾਅਵਾ ਕੀਤਾ ਕਿ ਹਰਸਿਮਰਤ ਕੌਰ ਬਾਦਲ 2 ਲੱਖ ਵੋਟਾਂ ਤੋਂ ਜਿੱਤ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੀਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, "ਬਠਿੰਡਾ 'ਚ ਭਗਵੰਤ ਮਾਨ ਦੇ ਮੂੰਹੋਂ ਨਿਕਲਿਆ ਸੱਚ...ਬੀਬਾ ਜੀ 2ਲੱਖ 'ਤੇ ਜਿੱਤਣਗੇ..."
ਇਸ ਰੀਲ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸੀਂ CM ਮਾਨ ਦੀ ਬਠਿੰਡਾ ਰੈਲੀ ਵਿਖੇ ਦਿੱਤੀ ਸਪੀਚ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਹਰਸਿਮਰਤ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧੂਰਾ ਕਲਿਪ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮੌਜੂਦ ਦਾਅਵੇ ਨੂੰ ਧਿਆਨ 'ਚ ਰੱਖਦਿਆਂ CM ਭਗਵੰਤ ਮਾਨ ਦੀ ਬਠਿੰਡਾ ਵਿਖੇ ਦਿੱਤੀ ਗਈ ਸਪੀਚ ਨੂੰ ਸੁਣਿਆ।
"ਵਾਇਰਲ ਵੀਡੀਓ ਕਲਿਪ ਅਧੂਰਾ ਹੈ"
ਦੱਸ ਦਈਏ ਕਿ 7 ਮਈ 2024 ਨੂੰ CM ਮਾਨ ਵੱਲੋਂ ਇਸ ਰੈਲੀ 'ਚ ਦਿੱਤੀ ਸਪੀਚ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ ਅਤੇ ਲਿਖਿਆ ਗਿਆ ਸੀ, "ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਦਾ ਉਤਸ਼ਾਹ ਤੇ ਪਿਆਰ... ਰੋਡ ਸ਼ੋਅ ਦੌਰਾਨ ਬਠਿੰਡਾ ਤੋਂ Live..."
ਇਸ ਵੀਡੀਓ ਨੂੰ ਅਸੀਂ ਪੂਰਾ ਸੁਣਿਆ ਅਤੇ ਪਾਇਆ ਕਿ CM ਭਗਵੰਤ ਮਾਨ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸਨ। CM ਮਾਨ ਦੇ ਭਾਗ ਨੂੰ 22 ਮਿੰਟ ਅਤੇ 28 ਸੈਕੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ।
CM ਭਗਵੰਤ ਮਾਨ ਕਹਿੰਦੇ ਹਨ, "ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ, ਇਨ੍ਹਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਨਹੀਂ, ਬਸ ਉਹ ਕੰਮ ਕਰ ਦਿਓ ਕਿ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜਦੋਂ ਸਾਲੇ, ਜੀਜੇ, ਪੁੱਤ, ਭਤੀਜੇ ਕੱਠੇ ਹੋਇਆ ਕਰਣਗੇ 'ਤੇ ਕਹਿਣਗੇ ਕਿ ਤੂੰ ਹਾਰ ਗਿਆ ਤੇ ਤੂੰ ਕਿਹੜਾ ਜਿੱਤ ਗਿਆ... 2 ਲੱਖ 'ਤੇ ਬੀਬਾ ਜੀ 2 ਲੱਖ 'ਤੇ"
ਮਤਲਬ ਸਾਫ ਸੀ ਕਿ CM ਮਾਨ ਬਠਿੰਡੇ ਦੇ ਲੋਕਾਂ ਤੋਂ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਹਰਸਿਮਰਤ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ ਕਰ ਰਹੇ ਸਨ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸੀਂ CM ਮਾਨ ਦੀ ਬਠਿੰਡਾ ਰੈਲੀ ਵਿਖੇ ਦਿੱਤੀ ਸਪੀਚ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਵੋਟਾਂ ਤੋਂ ਹਰਾਉਣ ਦੀ ਗੱਲ ਕਰ ਰਹੇ ਸਨ ਨਾ ਕਿ ਹਰਸਿਮਰਤ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧੂਰਾ ਕਲਿਪ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Result- Missing Context
Our Sources
Original Speech Video Shared By Bhagwant Mann Youtube Page On 7 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ