ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ SYL ਗਾਣੇ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

ਇਸ ਹਫਤੇ ਦੇ Top 5 Fact Checks

From Nupur Sharma To Sidhu Moosewala SYL Song Read Our Top 5 Weekly Fact Checks

RSFC (Team Mohali)-  "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No- 1. ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, ਪੜ੍ਹੋ Rozana Spokesman ਦੀ Fact Check ਰਿਪੋਰਟ 

ਕੁਝ ਦਿਨਾਂ ਪਹਿਲਾਂ ਭਾਜਪਾ ਆਗੂ ਨੂਪੁਰ ਸ਼ਰਮਾ ਵੱਲੋਂ ਇੱਕ ਟੀਵੀ ਡਿਬੇਟ ਦੌਰਾਨ ਮੁਸਲਿਮ ਧਰਮ ਦੇ ਪੈਗੰਬਰ ਮੁਹੱਮਦ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਜਿਸਦੇ ਬਾਅਦ ਪੂਰੇ ਦੇਸ਼ ਸਣੇ ਅੰਤਰਰਾਸ਼ਟਰੀ ਸਤਰ 'ਤੇ ਬਿਆਨ ਦੀ ਨਿੰਦਾ ਕੀਤੀ ਗਈ। ਹੁਣ ਇਸੇ ਮਾਹੌਲ ਵਿਚਕਾਰ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਹੋ ਗਈ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਨੂੰ ਪੁਲਿਸ ਦੀ ਗ੍ਰਿਫ਼ਤ ਵਿਚ ਵੇਖਿਆ ਜਾ ਸਕਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੀ ਇੱਕ ਆਗੂ ਭੂਮੀ ਨਾਲ ਸਬੰਧਿਤ ਸੀ। ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਸੀ। ਹਾਲੀਆ ਰਿਪੋਰਟਾਂ ਅਨੁਸਾਰ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No- 2. ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ, ਪੜ੍ਹੋ Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਲੋਕ ਭਗਵੰਤ ਮਾਨ ਦਾ ਵਿਰੋਧ ਕਰਦੇ ਵੇਖੇ ਜਾ ਸਕਦੇ ਸਨ ਅਤੇ ਇਸੇ ਵਿਚਕਾਰ ਭਗਵੰਤ ਨੂੰ ਉਨ੍ਹਾਂ ਸਾਹਮਣੇ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਹਾਲੀਆ ਘਟਨਾ ਹੈ ਅਤੇ ਇਸਦੇ ਨਾਲ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No- 3. Fact Check: AAP Haryana ਦੇ ਫ਼ਰਜ਼ੀ ਟਵਿੱਟਰ ਅਕਾਊਂਟ ਰਾਹੀਂ SYL ਗਾਣੇ ਪ੍ਰਤੀ ਕੀਤਾ ਜਾ ਰਿਹਾ ਗਲਤ ਪ੍ਰਚਾਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਅਤੇ ਰਿਲੀਜ਼ ਹੁੰਦੇ ਹੀ ਉਸਨੇ ਕਈ ਰਿਕਾਰਡ ਤੋੜ ਦਿੱਤੇ। ਇਸ ਗੀਤ ਨੇ ਜਿਥੇ ਕਈ ਰਿਕਾਰਡ ਤੋੜੇ ਓਥੇ ਹੀ ਕਈ ਲੋਕਾਂ ਵੱਲੋਂ ਗੀਤ ਨੂੰ ਗਲਤ ਦੱਸਿਆ ਗਿਆ। ਇਸੇ ਤਰ੍ਹਾਂ ਗੀਤ ਨੂੰ ਲੈ ਕੇ 2 ਟਵੀਟ ਵਾਇਰਲ ਹੋਏ, ਇਨ੍ਹਾਂ ਟਵਿੱਟਸ ਵਿਚ SYL ਗਾਣੇ ਨੂੰ ਗਲਤ ਠਹਿਰਾਇਆ ਗਿਆ। ਇਹ ਟਵੀਟ AAP Haryana ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ। ਇਨ੍ਹਾਂ ਟਵਿੱਟਸ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ AAP Haryana ਨੇ ਸਿੱਧੂ ਦੇ SYL ਗਾਣੇ ਨੂੰ ਗਲਤ ਠਹਿਰਾਇਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਟਵੀਟ AAP Haryana ਦੇ ਅਸਲ ਅਕਾਊਂਟ ਦੇ ਨਹੀਂ ਸਨ। AAP Haryana ਦੇ ਨਾਂ ਤੋਂ ਬਣਾਇਆ ਗਿਆ ਇਹ ਫ਼ਰਜ਼ੀ ਟਵਿੱਟਰ ਅਕਾਊਂਟ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No- 4. Fact Check: AAP ਦੀ ਪ੍ਰੈਸ ਕਾਨਫਰੰਸ 'ਚ ਵਿਰੋਧ ਦਾ ਇਹ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੁੰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲ ਦੀ ਘਟਨਾ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਸਨ। ਇਹ ਵੀਡੀਓ ਜਨਵਰੀ 2022 ਦਾ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No- 5. Fact Check: ਭਾਜਪਾ ਆਗੂ ਹੰਸਰਾਜ ਹੰਸ ਨੇ SYL ਗੀਤ ਰਿਲੀਜ਼ ਕਰਨ ਨੂੰ ਲੈ ਕੇ ਨਹੀਂ ਕਹੀ ਇਹ ਗੱਲ, ਵਾਇਰਲ ਸਕ੍ਰੀਨਸ਼ੋਟ ਫ਼ਰਜ਼ੀ ਹੈ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਅਤੇ ਰਿਲੀਜ਼ ਹੁੰਦੇ ਹੀ ਉਸਨੇ ਕਈ ਰਿਕਾਰਡ ਤੋੜ ਦਿੱਤੇ। ਹੁਣ ਇਸੇ ਗੀਤ ਨੂੰ ਲੈ ਕੇ ਇੱਕ ਸਕ੍ਰੀਨਸ਼ੋਟ ਵਾਇਰਲ ਹੋਇਆ। ਇਸ ਸਕ੍ਰੀਨਸ਼ੋਟ ਵਿਚ ਭਾਜਪਾ ਆਗੂ ਹੰਸਰਾਜ ਹੰਸ ਵੱਲੋਂ SYL ਗੀਤ ਰਿਲੀਜ਼ ਨਾ ਕਰਨ ਦੀ ਅਪੀਲ ਨੂੰ ਦਿਖਾਇਆ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਸਕ੍ਰੀਨਸ਼ੋਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਸਕ੍ਰੀਨਸ਼ੋਟ ਫ਼ਰਜ਼ੀ ਸੀ। ਹੰਸਰਾਜ ਹੰਸ ਨੇ ਇਸ ਪੋਸਟ ਨੂੰ ਆਪ ਸਪਸ਼ਟੀਕਰਣ ਦੇ ਕੇ ਫ਼ਰਜ਼ੀ ਦੱਸਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।