ਨਹੀਂ ਹੋਈ ਕੋਈ ਸਰਜੀਕਲ ਸਟ੍ਰਾਇਕ, ਮੀਡੀਆ ਹਾਊਸ ਵੱਲੋਂ ਫਰਜ਼ੀ ਖਬਰ ਪ੍ਰਕਾਸ਼ਿਤ

ਸਪੋਕਸਮੈਨ ਸਮਾਚਾਰ ਸੇਵਾ

Fact Check

ਡਿਫੈਂਸ PRO ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ।

Fact Check fake claim of surgical strike done in POK published by media house

RSFC (Team Mohali)- ਇੱਕ ਨਾਮਵਰ ਮੀਡੀਆ ਅਦਾਰੇ ਵੱਲੋਂ ਮੁੱਖ ਪੰਨੇ 'ਤੇ ਖਬਰ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਪਾਕਿਸਤਾਨ ਵਿਚ ਜਾ ਕੇ ਮੁੜ ਤੋਂ ਸਰਜੀਕਲ ਸਟ੍ਰਾਇਕ ਕੀਤੀ ਹੈ।  ਦਾਅਵਾ ਕੀਤਾ ਗਿਆ ਕਿ ਪਿਓਕੇ ਦੇ ਕੋਟਲੀ ਇਲਾਕੇ ਵਿਚ ਭਾਰਤ ਦੇ ਸਪੈਸ਼ਲ ਕਮਾਂਡੋਜ਼ ਵੱਲੋਂ ਇਹ ਕਾਰਵਾਈ ਕੀਤੀ ਗਈ ਜਿਸਦੇ ਵਿਚ ਅੱਤਵਾਦੀਆਂ ਦੇ 4 ਲਾਂਚਿੰਗ ਪੇਡ ਤਬਾਹ ਕਰ 8 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ।

ਮੀਡੀਆ ਹਾਊਸ ਪੰਜਾਬੀ ਜਾਗਰਣ ਵੱਲੋਂ ਪ੍ਰਕਾਸ਼ਿਤ ਮੁੱਖ ਪੰਨੇ ਦੀ ਖਬਰ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਡਿਫੈਂਸ PRO ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਮਾਮਲੇ ਦੀ ਪੁਸ਼ਟੀ ਕਰਦੀ ਤਾਂ ਕੋਈ ਖਬਰ ਨਹੀਂ ਮਿਲੀ ਸਗੋਂ ਵਾਇਰਲ ਦਾਅਵੇ ਦਾ ਖੰਡਨ ਕਰਦੀਆਂ ਕਈ ਪ੍ਰਮਾਣਿਤ ਰਿਪੋਰਟਾਂ ਮਿਲੀਆਂ। 

PIB ਵੱਲੋਂ ਖਬਰ ਦਾ ਖੰਡਨ

ਦੱਸ ਦਈਏ ਕਿ PIB ਵੱਲੋਂ ਵਾਇਰਲ ਦਾਅਵੇ ਦਾ ਖੰਡਨ ਕਰਦਾ ਸਾਨੂੰ ਉਨ੍ਹਾਂ ਦਾ 22 ਅਗਸਤ 2023 ਦਾ ਟਵੀਟ ਮਿਲਿਆ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ:

 

 

ਹੋਰ ਸਰਚ ਕਰਨ 'ਤੇ ਸਾਨੂੰ Newslaundary ਦੀ ਇੱਕ ਖਬਰ ਮਿਲੀ। ਖਬਰ ਵਿਚ ਜੰਮੂ 'ਚ ਤੈਨਾਤ ਡਿਫੈਂਸ ਬੁਲਾਰੇ ਲੇਫ਼ਟੀਨੇੰਟ ਕਰਨਲ ਸੁਨੀਲ ਬਰਥਵਾਲ ਨੇ ਵਾਇਰਲ ਖਬਰ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੀਡੀਆ ਅਦਾਰੇ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਅਦਾਰੇ ਵੱਲੋਂ ਖਬਰ ਸਬੰਧੀ ਸਾਡੇ ਕਿਸੇ ਦਫਤਰ ਗੱਲ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਸੈਨਾ ਵੱਲੋਂ ਜਾਰੀ ਬਿਆਨ 'ਚ ਬਾਲਾਕੋਟ 'ਚ 2 ਅੱਤਵਾਦੀਆਂ ਨੂੰ ਮਾਰਨ ਦੀ ਖਬਰ ਸਾਂਝੀ ਕੀਤੀ ਗਈ ਸੀ ਪਰ ਅਦਾਰੇ ਨੇ ਇਸਨੂੰ ਨਵਾਂ ਰੰਗ ਦੇ ਦਿੱਤਾ।

ਦੱਸ ਦਈਏ ਕਿ ਵਾਇਰਲ ਦਾਅਵੇ ਨੂੰ ਲੈ ਕੇ ਜਨਸੱਤਾ ਦੀ ਰਿਪੋਰਟ 'ਚ ਰੱਖਿਆ ਮੰਤਰਾਲੇ ਵੱਲੋਂ ਇਸਦਾ ਖੰਡਨ ਕੀਤਾ ਗਿਆ ਹੈ। ਇਸ ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਮੀਡੀਆ ਅਦਾਰੇ ਨੇ ਆਪਣੀ ਖਬਰ ਨੂੰ ਅਪਡੇਟ ਕਰ ਸਰਜੀਕਲ ਸਟ੍ਰਾਇਕ ਦੇ ਦਾਅਵੇ ਨੂੰ ਡਿਲੀਟ ਕਰ ਦਿੱਤਾ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਡਿਫੈਂਸ PRO ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ।