ਖਾਲਿਸਤਾਨ ਸਮਰਥਕ ਅਤੇ ਪਾਕਿਸਤਾਨੀਆਂ ਵਿਚਕਾਰ ਝੜਪ ਦਾ ਨਹੀਂ ਹੈ ਇਹ ਵਾਇਰਲ ਵੀਡੀਓ- Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਸੋਸ਼ਲ ਮੀਡੀਆ 'ਤੇ ਦੋ ਧਿਰਾਂ ਵਿਚਕਾਰ ਝੜਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਅਤੇ ਖਾਲਿਸਤਾਨ ਪੱਖੀ ਧਿਰਾਂ ਆਪਸ ਵਿਚ ਇੱਕ ਪ੍ਰਦਰਸ਼ਨ ਦੌਰਾਨ ਭਿੜ ਗਈਆਂ।

ਇਸ ਵਾਇਰਲ ਵੀਡੀਓ ਨੂੰ ਇੱਕ ਟਵਿੱਟਰ ਅਕਾਊਂਟ ਨੇ ਸਾਂਝਾ ਕਰ ਦਾਅਵਾ ਕੀਤਾ ਕਿ ਇਸ ਵੀਡੀਓ ਵਿਚ ਖਾਲਿਸਤਾਨ ਸਮਰਥਕ ਅਤੇ ਪਾਕਿਸਤਾਨੀਆਂ ਵਿਚਕਾਰ ਝੜਪ ਹੁੰਦੀ ਵੇਖੀ ਜਾ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਖਾਲਿਸਤਾਨ ਸਮਰਥਕ ਅਤੇ ਪਾਕਿਸਤਾਨੀਆਂ ਵਿਚਕਾਰ ਝੜਪ ਦਾ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਦਾਅਵਾ ਗੁੰਮਰਾਹਕੁਨ ਹੈ

ਸਾਨੂੰ ਵਾਇਰਲ ਵੀਡੀਓ ਮੀਡਿਆ ਅਦਾਰੇ Zee Punjab Haryana Himachal ਦੇ ਫੇਸਬੁੱਕ ਪੇਜ ਤੋਂ ਸਾਂਝਾ ਕੀਤਾ ਮਿਲਿਆ। ਇਸ ਰਿਪੋਰਟ ਮੁਤਾਬਕ ਅਮਰੀਕਾ ਵਿਚ ਇੱਕ ਨਗਰ ਕੀਰਤਨ ਦੌਰਾਨ ਪੰਜਾਬੀ ਆਪਸ ਵਿਚ ਲੜ੍ਹ ਪਏ। ਸਰਚ ਦੌਰਾਨ ਮਿਲੀਆਂ ਹੋਰ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਯੂਬਾ ਵਿਖੇ ਨਗਰ ਕੀਰਤਨ ਦੌਰਾਨ ਹੰਗਾਮਾ ਹੋ ਗਿਆ ਅਤੇ ਦੋ ਧਿਰਾਂ ਨੇ ਇੱਕ ਦੂਜੇ 'ਤੇ ਡਾਂਗਾ ਨਾਲ ਹਮਲਾ ਕੀਤਾ।

ਰਿਪੋਰਟਾਂ ਮੁਤਾਬਕ, ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਵਲੋਂ ਧਾਰਮਿਕ ਸਮਾਗਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ 10-15 ਨੌਜਵਾਨ ਆਪਸ ਵਿਚ ਭਿੜ ਗਏ। ਰਿਪੋਰਟ ਵਿਚ ਕਿਤੇ ਵੀ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

"ਰੋਜ਼ਾਨਾ ਸਪੋਕਸਮੈਨ ਇਸ ਮਾਮਲੇ ਵਿਚ ਖਾਲਿਸਤਾਨ ਐਂਗਲ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਕੈਲੀਫੋਰਨੀਆ ਵਿਖੇ ਯੂਬਾ ਨਗਰ ਕੀਰਤਨ ਦੌਰਾਨ ਸਿੱਖਾਂ ਦੀਆਂ ਦੋ ਧਿਰਾਂ ਵਿਚਕਾਰ ਹੋਈ  ਝੜਪ ਦਾ ਹੈ। ਇਸ ਵੀਡੀਓ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ।