ਚੀਨ 'ਚ ਨਮਾਜ਼ ਅਦਾ ਕਰਨ 'ਤੇ ਉਇਗਰ ਮੁਸਲਮਾਨ ਨਾਲ ਹੋਈ ਕੁੱਟਮਾਰ? ਨਹੀਂ, ਪੜ੍ਹੋ Fact Check 

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੀਨ ਦਾ ਨਹੀਂ ਹੈ।

Fact Check Old Video from Thailand viral in the name of China given communal spin

ਸੋਸ਼ਲ ਮੀਡੀਆ 'ਤੇ ਇੱਕ'ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਬੇਹਰਿਹਮੀ ਨਾਲ ਕੁੱਟਮਾਰ ਕਰ ਰਿਹਾ ਹੈ। ਇਹ ਵੀਡੀਓ ਕਿਸੇ ਕਮਰੇ ਦਾ ਹੈ ਜਿਥੇ ਹੋਰ ਬੈਠੇ ਲੋਕ ਕੁੱਟਮਾਰ ਹੁੰਦੀ ਵੇਖ ਰਹੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਚੀਨ ਦਾ ਹੈ ਜਿਥੇ ਜਨਤਕ ਥਾਂ 'ਤੇ ਨਮਾਜ਼ ਅਦਾ ਕਰਨ ਕਾਰਣ ਉਇਗਰ ਮੁਸਲਮਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ। 

ਟਵਿੱਟਰ ਯੂਜ਼ਰ ऋषि राज शंकर (सनातनी)???????? (Rishi Raj Shanker) ਨੇ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "अब #गूंगे और अंधे हो गए 57 मुल्क क्यूंकि मामला चीन का है ना..? बामपंथियों की ज़ुबान पर भी ताला ???? चीन में सार्वजनिक स्थानों पर नमाज़,और धार्मिक आचरण की अनुमति नहीं है चीन में Public Place पर नमाज़ अदा करते उइगुर मुस्लिम की क्रूरतापूर्वक दूसरे समुदाय के व्यक्ति द्वारा पिटाई हुई"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੀਨ ਦਾ ਨਹੀਂ ਹੈ। ਪੜ੍ਹੋ ਸਪੋਕਸਮੈਨ ਦੀ ਪੜਤਾਲ;

"ਚੀਨ 'ਤੇ ਅਕਸਰ ਉਈਗਰ ਮੁਸਲਮਾਨਾਂ ਨੂੰ ਤਸੀਹੇ ਦੇਣ ਦਾ ਦੋਸ਼ ਲਗਾਇਆ ਜਾਂਦਾ ਹੈ। ਇਸ ਵੀਡੀਓ ਰਾਹੀਂ ਵੀ ਓਹੀ ਦਾਅਵਾ ਸਾਂਝਾ ਕੀਤਾ ਜਾ ਰਿਹਾ ਹੈ।"

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। 

ਸਾਨੂੰ ਸਤੰਬਰ 2022 ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਦੱਸਿਆ ਗਿਆ ਕਿ ਵਾਇਰਲ ਇਹ ਵੀਡੀਓ ਥਾਈਲੈਂਡ ਦਾ ਹੈ। ਇਥੇ ਵੀਡੀਓ ਨਾਲ ਜੁੜੀ ਇੱਕ ਖਬਰ ਸਾਂਝੀ ਕੀਤੀ ਗਈ ਜਿਸਦੇ ਵਿਚ ਦੱਸਿਆ ਗਿਆ ਕਿ 2022 ਵਿਚ ਇਹ ਵੀਡੀਓ ਇੰਡੋਨੇਸ਼ੀਆ ਦਾ ਦੱਸਕੇ ਵਾਇਰਲ ਹੋਇਆ ਸੀ ਪਰ ਜਾਂਚ 'ਚ ਪਤਾ ਲੱਗਾ ਕਿ ਵੀਡੀਓ ਥਾਈਲੈਂਡ ਦੇ ਨੌਂਥਾਬੁਰੀ ਸੂਬੇ ਦਾ ਹੈ।

ਹੁਣ ਅਸੀਂ ਗੂਗਲ ਟਰਾਂਸਲੇਟ ਰਾਹੀਂ ਕੁਝ ਥਾਈ ਕੀਵਰਡਸ ਬਣਾ ਕੇ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਦਸੰਬਰ 2020 ਦੀਆਂ ਕੁਝ ਰਿਪੋਰਟਾਂ ਮਿਲੀਆਂ। ਥਾਈ ਨਿਊਜ਼ ਵੈੱਬਸਾਈਟ TNN ਥਾਈਲੈਂਡ ਵਿਚ ਦੱਸਿਆ ਗਿਆ ਕਿ ਵੀਡੀਓ ਇੱਕ ਲੋਨ ਕੰਪਨੀ ਦੇ ਦਫ਼ਤਰ ਦਾ ਹੈ।

ਖਬਰਾਂ ਮੁਤਾਬਕ ਕੁੱਟਿਆ ਜਾਣ ਵਾਲਾ ਵਿਅਕਤੀ ਕੰਪਨੀ ਦਾ ਕਰਮਚਾਰੀ ਸੀ, ਜਿਸ ਨੂੰ ਕਰਜ਼ੇ ਦੇ ਪੈਸੇ ਦੀ ਵਸੂਲੀ ਸਬੰਧੀ ਕਿਸੇ ਕਾਰਨ ਕੁੱਟਿਆ ਗਿਆ ਸੀ। ਕੁਝ ਹੋਰ ਖਬਰਾਂ ਮੁਤਾਬਕ ਵੀ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਖਬਰਾਂ ਮੁਤਾਬਕ ਘਟਨਾ ਦਸੰਬਰ 2020 ਤੋਂ ਪਹਿਲਾਂ ਦੀ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ 'ਤੇ ਕਾਰਵਾਈ ਵੀ ਕੀਤੀ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੀਨ ਦਾ ਨਹੀਂ ਹੈ। ਵਾਇਰਲ ਵੀਡੀਓ 2020 ਦਾ ਹੈ ਅਤੇ ਥਾਈਲੈਂਡ ਦਾ ਹੈ ਜਦੋਂ ਇੱਕ ਕੰਪਨੀ ਨੇ ਆਪਣੇ ਕਰਮਚਾਰੀ ਨੂੰ ਕਰਜ਼ੇ ਦੇ ਪੈਸੇ ਦੀ ਵਸੂਲੀ ਸਬੰਧੀ ਕਿਸੇ ਕਾਰਨ ਕੁੱਟਿਆ ਸੀ।