ਕੈਨੇਡਾ ਦੇ ਕੈਬਿਨਟ ਮੰਤਰੀ ਹਰਜੀਤ ਸੱਜਣ ਨਾਲ ਨਜ਼ਰ ਆ ਰਹੇ ਸਿੱਖ ਅਫਸਰ ਮਲੇਸ਼ੀਆ ਦੇ ਰੱਖਿਆ ਮੰਤਰੀ ਨਹੀਂ ਹਨ

ਸਪੋਕਸਮੈਨ ਸਮਾਚਾਰ ਸੇਵਾ

Fact Check

ਹਰਜੀਤ ਸਿੰਘ ਸੱਜਣ ਨਾਲ ਹੱਥ ਮਿਲਾ ਰਹੇ ਸਿੱਖ ਅਫਸਰ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪ੍ਰਾਇਦੀਪ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।

Fact Check Malaysian Defence Minister in the viral image read fact check

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕੈਨੇਡਾ ਦੇ ਕੈਬਿਨਟ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਇੱਕ ਸਿੱਖ ਅਫਸਰ ਹੱਥ ਮਿਲਾਉਂਦੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਜੀਤ ਸੱਜਣ ਨਾਲ ਹੱਥ ਮਿਲਾ ਰਹੇ ਸਿੱਖ ਅਫਸਰ ਮਲੇਸ਼ੀਆ ਦੇ ਰੱਖਿਆ ਮੰਤਰੀ ਹਨ।

ਫੇਸਬੁੱਕ ਯੂਜ਼ਰ "Jathedar Harnath Singh Jalalpur" ਨੇ ਵਾਇਰਲ ਤਸਵੀਰ ਸਾਂਝਾ ਕਰਦਿਆਂ ਲਿਖਿਆ, "ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ। ਕਨੇਡਾ ਅਤੇ ਮਲੇਸ਼ੀਆ ਦੇਸ਼ਾਂ ਦੋ ਸਿੱਖ ਰੱਖਿਆ ਮੰਤਰੀ ਇੱਕ ਦੂਜੇ ਨੂੰ ਮਿਲ ਰਹੇ ਹਨ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਹਰਜੀਤ ਸਿੰਘ ਸੱਜਣ ਨਾਲ ਹੱਥ ਮਿਲਾ ਰਹੇ ਸਿੱਖ ਅਫਸਰ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪ੍ਰਾਇਦੀਪ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

ਤਸਵੀਰ ਵਿਚ ਮਲੇਸ਼ੀਆ ਦੇ ਰੱਖਿਆ ਮੰਤਰੀ ਨਹੀਂ ਹਨ

ਸਾਨੂੰ ਇਹ ਤਸਵੀਰ "Punjabi Radio USA ਪੰਜਾਬੀ ਰੇਡੀਓ ਯੂ ਐਸ ਏ" ਨਾਂ ਦੇ  ਫੇਸਬੁੱਕ ਪੇਜ ਦੁਆਰਾ 26 ਅਪ੍ਰੈਲ 2017 ਦੀ ਸਾਂਝੀ ਇਹ ਤਸਵੀਰ ਮਿਲੀ। ਤਸਵੀਰ ਨਾਲ ਕੈਪਸ਼ਨ ਲਿਖਿਆ ਗਿਆ ਸੀ, "Taur Dekh Sardar di. ਟੌਹਰ ਦੇਖ ਸਰਦਾਰ ਦੀ S. Harjit Singh Sajjan welcomed by Malaysian Sikh immigration officer S. Ajit Singh."

ਮੌਜੂਦ ਜਾਣਕਾਰੀ ਮੁਤਾਬਕ ਹਰਜੀਤ ਸੱਜਣ ਨਾਲ ਮਲੇਸ਼ੀਆਂ ਸਿੱਖ ਇਮੀਗ੍ਰੇਸ਼ਨ ਅਫਸਰ ਅਜੀਤ ਸਿੰਘ ਹਨ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਅਜੀਤ ਸਿੰਘ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਇਹ ਤਸਵੀਰ ਸਾਂਝੀ ਕੀਤੀ ਮਿਲੀ। ਅਜੀਤ ਨੇ 24 ਅਪ੍ਰੈਲ 2017 ਨੂੰ ਇਹ ਤਸਵੀਰ ਸਾਂਝੀ ਕੀਤੀ ਸੀ ਅਤੇ ਕੈਪਸ਼ਨ ਲਿਖਿਆ ਸੀ ,"Welcoming @HarjitSajjan at the KLIA for his two days visit to Malaysia. Proud moments for us @sikhmalaysia @SikhInside @sikh"

ਅਜੀਤ ਦੇ ਅਕਾਊਂਟ 'ਤੇ ਮੌਜੂਦ ਅਪਡੇਟ ਬਾਇਓ ਮੁਤਾਬਕ ਅਜੀਤ ਸਿੱਖ ਅਫਸਰ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪ੍ਰਾਇਦੀਪ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਹਨ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ।

ਦੱਸ ਦਈਏ ਕਿ ਹਾਲੀਆ ਮਲੇਸ਼ੀਆ ਦੇ ਰੱਖਿਆ ਮੰਤਰੀ "Mohamad Hasan" ਹਨ ਤੇ ਇਨ੍ਹਾਂ ਤੋਂ ਪਹਿਲਾਂ ਨਿਸ਼ਾਮੂਦੀਨ ਹੁਸੈਨ ਮਲੇਸ਼ੀਆ ਦੇ ਰੱਖਿਆ ਮੰਤਰੀ ਸਨ। ਇਸ ਦੇ ਨਾਲ ਹੀ ਕੈਨੇਡਾ ਦੇ ਮੌਜੂਦਾ ਰੱਖਿਆ ਮੰਤਰੀ ਬਿੱਲ ਬਲੇਅਰ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਹਰਜੀਤ ਸਿੰਘ ਸੱਜਣ ਨਾਲ ਹੱਥ ਮਿਲਾ ਰਹੇ ਸਿੱਖ ਅਫਸਰ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪ੍ਰਾਇਦੀਪ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ।