ਹਮਾਸ ਲੜਾਕੇ ਮਰਨ ਦਾ ਕਰ ਰਹੇ ਨਾਟਕ? ਪੜ੍ਹੋ Fact Check ਰਿਪੋਰਟ
ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ।
RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਉੱਤੇ ਸਫੇਦ ਚਾਦਰ ਰੱਖੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਮਰਨ ਦਾ ਨਾਟਕ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਾਸ ਦੇ ਲੜਾਕੇ ਹਨ ਜੋ ਇਜ਼ਰਾਇਲ ਨੂੰ ਬਦਨਾਮ ਕਰਨ ਖਾਤਰ ਮੌਤ ਦਾ ਨਾਟਕ ਕਰ ਰਹੇ ਹਨ।
ਫੇਸਬੁੱਕ ਯੂਜ਼ਰ "Sapan Singh" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਅਲਜਜ਼ੀਰਾ ਨੇ ਕਮਾਲ ਦੀ ਸ਼ੂਟਿੰਗ ਕੀਤੀ ਹੈ, ਹਮਾਸ ਦਾ ਮੁਰਦਾ ਵੀ ਖਾਜ ਕਰ ਰਿਹਾ ਹੈ ਕੈਮਰੇ ਦੀ ਗਰਮੀ ਦੇ ਕਾਰਨ...!"
ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ। ਵਾਇਰਲ ਵੀਡੀਓ ਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਕੀਵਰਡ ਸਰਚ ਦੀ ਮਦਦ ਨਾਲ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ Youtube 'ਤੇ 2013 ਦਾ ਅਪਲੋਡ ਮਿਲਿਆ। 28 ਅਕਤੂਬਰ 2013 ਨੂੰ جريدة البديل ਨਾਂਅ ਦੇ ਅਕਾਊਂਟ ਨੇ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਲਿਖਿਆ, "عرض تمثيلي بالجثامين داخل جامعة الازهر" ਪੰਜਾਬੀ ਅਨੁਵਾਦ (ਅਲ-ਅਜ਼ਹਰ ਯੂਨੀਵਰਸਿਟੀ ਦੇ ਅੰਦਰ ਲਾਸ਼ਾਂ ਦਾ ਪ੍ਰਤੀਨਿਧੀ ਪ੍ਰਦਰਸ਼ਨ)
ਇਹ ਸਿਰਲੇਖ ਅਤੇ ਵੀਡੀਓ ਦਾ ਡਿਸਕ੍ਰਿਪਸ਼ਨ ਅਰਬੀ ਭਾਸ਼ਾ ਵਿਚ ਲਿਖਿਆ ਹੋਇਆ ਸੀ। ਡਿਸਕ੍ਰਿਪਸ਼ਨ ਦਾ ਗੂਗਲ ਪੰਜਾਬੀ ਅਨੁਵਾਦ , "ਅਲ-ਅਜ਼ਹਰ ਯੂਨੀਵਰਸਿਟੀ ਵਿਖੇ ਦਰਜਨਾਂ ਮੁਸਲਿਮ ਬ੍ਰਦਰਹੁੱਡ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਦੀ ਇਮਾਰਤ ਦੇ ਸਾਹਮਣੇ ਇਕ ਵਿਸ਼ਾਲ ਮੁਜ਼ਾਹਰਾ ਕੀਤਾ ਅਤੇ ਅਲ-ਅਜ਼ਹਰ ਯੂਨੀਵਰਸਿਟੀ ਤੋਂ ਬ੍ਰਦਰਹੁੱਡ ਦੇ ਵਿਦਿਆਰਥੀ ਲੜਕੀਆਂ ਅਤੇ ਮੁੰਡਿਆਂ ਦੇ ਨਾਲ-ਨਾਲ ਇਕੱਠੇ ਹੋਏ।"
ਇਸ ਅਨੁਸਾਰ ਇਹ ਵੀਡੀਓ ਅਲ ਅਜ਼ਹਰ ਯੂਨੀਵਰਸਿਟੀ ਵਿਚ ਸਟੂਡੈਂਟਸ ਦੁਆਰਾ ਕੀਤੇ ਗਏ ਪ੍ਰਤੀਕਾਤਮਕ ਪ੍ਰਦਰਸ਼ਨ ਦਾ ਹੈ। ਅਲ ਅਜ਼ਹਰ ਯੂਨੀਵਰਸਿਟੀ ਇਜ਼ਿਪਟ ਵਿਚ ਸਥਿਤ ਹੈ।
ਮਤਲਬ ਸਾਫ ਸੀ ਕਿ ਇਸ ਵੀਡੀਓ ਦਾ ਹਮਾਸ ਲੜਾਕਿਆਂ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ। ਵਾਇਰਲ ਵੀਡੀਓ ਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।