Fact Check
ਤੱਥ ਜਾਂਚ – ਭਾਜਪਾ ਵਿਧਾਇਕ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮਾਂ ਦਾ ਪੁਰਾਣਾ ਵੀਡੀਓ ਮੁੜ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਆਸ਼ੂਤੋਸ਼ ਸਿੰਘ ਹੈ ਤੇ ਇਸ ਨੇ 2019 ਵਿਚ ਭਾਜਪਾ ਵਿਧਾਇਕ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ।
ਤੱਥ ਜਾਂਚ: 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਭਗਤ ਸਿੰਘ ਨੂੰ ਫਾਂਸੀ ਦੀ ਸਜਾ, ਵਾਇਰਲ ਦਾਅਵਾ ਗਲਤ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਅਤੇ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ।
ਤੱਥ ਜਾਂਚ- ਕਿਸਾਨ ਅੰਦੋਲਨ ਵਿਚ ਪਹੁੰਚੀ ਇਹ ਲੜਕੀ ਅਮੂਲਿਆ ਨਹੀਂ ਮਹਿਲਾ ਕਾਰਕੁੰਨ ਵਾਲਾਰਮਤੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰ ਵਿਚ ਦਿਖ ਰਹੀਆਂ ਦੋਨੋਂ ਲੜਕੀਆਂ ਅਲੱਗ-ਅਲੱਗ ਹਨ।
ਤੱਥ ਜਾਂਚ - ਠੱਗੀ ਕਰਨ ਵਾਲੇ ਪੁਜਾਰੀ ਦਾ ਪੀਐੱਮ ਮੋਦੀ ਨਾਲ ਨਹੀਂ ਕੋਈ ਸਬੰਧ, ਪੋਸਟ ਫਰਜ਼ੀ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਜੋ ਪੁਜਾਰੀ ਹੈ ਉਸ ਨੇ ਪੀਐੱਮ ਮੋਦੀ ਨਾਲ ਆਪਣੀ ਤਸਵੀਰ ਫੋਟੋਸ਼ਾਪ ਜ਼ਰੀਏ ਬਣਵਾਈ ਸੀ।
ਤੱਥ ਜਾਂਚ: ਨਗਰ ਨਿਗਮ ਚੋਣਾਂ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਰਾਜਾ ਵੜਿੰਗ ਦੀ ਤਸਵੀਰ ਐਡੀਟਡ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਤਸਵੀਰ ਐਡੀਟਡ ਹੈ। ਰਾਜਾ ਵੜਿੰਗ ਦੀ ਅਸਲ ਤਸਵੀਰ ਵਿਚ ਉਹ ਸਿਰਫ਼ ਇਕ ਵਿਅਕਤੀ ਨਾਲ ਹੱਥ ਮਿਲਾ ਰਹੇ ਹਨ।
ਤੱਥ ਜਾਂਚ: ਕਿਸਾਨੀ ਸੰਘਰਸ਼ ਨੂੰ ਲੈ ਕੇ ਕਪਿਲ ਦੇਵ ਦਾ ਇਹ ਬਿਆਨ ਫਰਜ਼ੀ ਹੈ
ਕਪਿਲ ਦੇਵ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਤੱਥ ਜਾਂਚ: ਤਾਮਿਲਨਾਡੂ ਦੇ ਪਾਦਰੀ ਦੀਆਂ ਪੁਰਾਣੀਆਂ ਤਸਵੀਰਾਂ ਗਲਤ ਦਾਅਵੇ ਨਾਲ ਵਾਇਰਲ
ਵਾਇਰਲ ਤਸਵੀਰਾਂ ਵਿਚ ਦਿਖ ਰਿਹਾ ਵਿਅਕਤੀ ਤਾਮਿਲਨਾਡੂ ਦਾ ਪਾਦਰੀ ਹੈ ਅਤੇ ਇਹਨਾਂ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਤੱਥ ਜਾਂਚ: ਨਰਿੰਦਰ ਮੋਦੀ ਦੇ ਪੁਰਾਣੇ ਵੀਡੀਓ ਨੂੰ ਐਡਿਟ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵੀਡੀਓ ਵਿਚ ਵਿਅਕਤੀ ਨੇ ਕਿਤੇ ਵੀ ਪੈਟਰੋਲ ਡੀਜ਼ਲ ਦੀ ਗੱਲ ਨਹੀਂ ਕਹੀ ਹੈ। ਵਾਇਰਲ ਵੀਡੀਓ ਐਡਿਟਡ ਹੈ।
ਤੱਥ ਜਾਂਚ: ਯੂਪੀ ਦੀ ਇਕ ਘਟਨਾ ਦੀ ਤਸਵੀਰ ਨੂੰ ਕੋਲਕਾਤਾ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜਿਸ ਬੱਚੀ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਹ ਉੱਤਰ ਪ੍ਰਦੇਸ਼ ਦੀ ਇੱਕ ਘਟਨਾ ਨਾਲ ਸਬੰਧਿਤ ਪੀੜਤਾਂ ਦੀ ਹੈ।।
ਤੱਥ ਜਾਂਚ: ਖਾਲਸਾ ਏਡ ਵੱਲੋਂ ਕੀਤੀ ਮਦਦ ਦੀ ਇਹ ਤਸਵੀਰ ਉੱਤਰਾਖੰਡ ਦੀ ਨਹੀਂ ਬਿਹਾਰ ਦੀ ਹੈ
ਸਪੋਕਸਮੈਨ ਨੇ ਪਾਇਆ ਕਿ ਵਾਇਰਲ ਤਸਵੀਰ ਉੱਤਰਾਖੰਡ ਦੀ ਨਹੀਂ ਬਿਹਾਰ ਦੀ ਹੈ, ਹਾਲਾਂਕਿ ਖਾਲਸਾ ਏਡ ਵੱਲੋਂ ਉੱਤਰਖੰਡ ਵਿਚ ਵੀ ਮਦਦ ਲਈ ਵਰਕਰਾਂ ਦੀ ਟੀਮ ਭੇਜੀ ਗਈ ਹੈ।