PDFA ਜਗਰਾਓ ‘ਚ ਮੋਦੀ ਝੋਟਾ ਬਣਿਆ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਲਕਸ਼ਮੀ ਡੇਅਰੀ ਫਾਰਮ ਦਾ ਝੋਟਾ ਮੋਦੀ ਕੌਮੀ ਚੈਂਪੀਅਨ ਬਣ ਗਿਆ ਹੈ...

Modi in Pdfa Jagraon

ਜਗਰਾਓ: ਲਕਸ਼ਮੀ ਡੇਅਰੀ ਫਾਰਮ ਦਾ ਝੋਟਾ ਮੋਦੀ ਕੌਮੀ ਚੈਂਪੀਅਨ ਬਣ ਗਿਆ ਹੈ। ਇੱਥੇ ਪੀਡੀਐਫ਼ਏ ਜਗਰਾਓ ਮੇਲੇ ਵਿੱਚ ਕਰਵਾਈ ਗਈ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਵਿੱਚ 52 ਝੋਟਿਆਂ ਨੂੰ ਹਰਾ ਕੇ ਮੋਦੀ ਨੇ ਪਹਿਲਾ ਸਥਾਨ ਹਾਸਲ ਕੀਤਾ। ਮੋਦੀ ਮੁਰਾਹ ਨਸਲ ਦਾ ਝੌਟਾ ਹੈ। ਜਿਸਦੀ ਚੰਗੀ ਕੀਮਤ ਵੀ ਲੱਗ ਚੁੱਕੀ ਪਰ ਇਸ ਦੇ ਮਾਲਕ ਨੇ ਇਸ ਨੂੰ ਵੇਚਿਆ ਨਹੀਂ।

ਮੋਦੀ ਝੋਟੇ ਦਾ ਕੱਦ 5 ਫੁੱਟ 8 ਇੰਚ, ਰੰਗ ਕਾਲਾ ਤੇ ਵਜ਼ਨ 14 ਕੁਇੰਟਲ ਹੈ। ਮੋਦੀ ਦੀ ਖੁਰਾਕ ਵੀ ਬਹੁਤ ਚੰਗੀ ਹੈ। ਰੋਜ਼ ਚਾਰ ਕਿਲੋਮੀਟਰ ਦੀ ਸੈਰ ਕਰਦਾ ਹੈ। ਇਸ ਠਾਠ-ਬਾਠ 'ਤੇ ਹਰ ਮਹੀਨੇ ਕਾਫ਼ੀ ਖਰਚ ਆਉਂਦਾ ਹੈ। ਇਸ ਦੀ ਸਾਲ ਦੀ ਕਮਾਈ ਕਮਾਈ ਵੀ ਚੰਗੀ ਹੈ। ਲਕਸ਼ਮੀ ਦੇ ਇਸ ਪੁੱਤ ਵਰਗਾ ਪੂਰੇ ਪੰਜਾਬ ਕੋਈ ਹੋਰ ਨਹੀਂ। ਸ਼ਾਇਦ ਇਹੀ ਵਜ੍ਹਾ ਹੈ ਕਿ ਜਾਨਵਰ ਹੋ ਕੇ ਵੀ ਮੋਦੀ ਦੀ ਇਨਸਾਨ ਤੋਂ ਵੱਧ ਕਦਰ ਹੈ।

ਮੁਰਾਹ ਨਸਲ ਦਾ ਇਹ ਝੋਟਾ ਪਿੰਡ ਚੱਕ ਵੈਰੋਂ ਕੇ ਦੇ ਸ਼ੇਰਬਾਜ਼ ਸਿੰਘ ਲਈ ਕਰਮਾਂ ਵਾਲਾ ਹੈ ਇਸੇ ਲਈ ਚੰਗੀ ਕੀਮਤ ਲੱਗਣ ਤੋਂ ਬਾਅਦ ਵੀ ਉਹ ਮੋਦੀ ਦਾ ਸੰਗਲ ਕਿਸੇ ਹੋਰ ਹੱਥ ਫੜਾਉਣ ਨੂੰ ਤਿਆਰ ਨਹੀਂ। ਮੋਦੀ ਦੇ ਨਾਂ ਇੰਨੇ ਰਿਕਾਰਡ ਨੇ ਜਿੰਨੀ ਉਸ ਦੀ ਉਮਰ ਨਹੀਂ। ਮਾਂ ਲਕਸ਼ਮੀ ਦੇ ਥਣਾਂ 'ਚੋਂ ਵੀ ਦੁੱਧ ਦੀ ਗੰਗਾ ਨਿਕਲਦੀ ਹੈ। ਮੋਦੀ ਦੀ ਮਾਂ ਰੋਜ਼ 27 ਲੀਟਰ ਦੁੱਧ ਦਿੰਦੀ ਹੈ।  

ਉਨ੍ਹਾਂ ਕਿਹਾ ਕਿ ਮੋਦੀ ਹਰ ਸਾਲ ਚੰਗੀ ਕਮਾਈ ਕਰਕੇ ਦਿੰਦਾ ਹੈ। ਮੋਦੀ ਦੇ ਸੀਮਨ ਤੋਂ ਸਾਲਾਨਾ ਚੰਗੀ ਕਮਾਈ ਹੁੰਦੀ ਹੈ। ਚੰਗੀ ਨਸਲ ਦਾ ਹੋਣ ਕਾਰਨ ਇਸਦੇ ਉੱਚ ਕੋਟੀ ਦੇ ਸੀਮਨ ਦੀ ਮਾਰਕਿਟ ਮੁੱਲ ਬਹੁਤ ਹੈ। ਮੋਦੀ ਝੋਟੇ ਦੇ ਮਾਲਕ ਸ਼ੇਰਬਾਜ਼ ਸਿੰਘ ਦਾ ਕਹਿਣਾ ਹੈ ਮੋਦੀ ਦੇ ਸੀਮਨ ਦੀ ਭਾਰੀ ਮੰਗ ਹੈ। ਮੋਦੀ ਦੇਸ਼ ਦੇ ਕਈ ਪਸ਼ੂ ਮੇਲਿਆਂ ਵਿਚ ਸ਼ਿਰਕਤ ਕਰ ਚੁੱਕੇ ਮੋਦੀ ਦੀ ਕੌਮਾਂਤਰੀ ਮਾਰਕਿਟ ਬਣ ਚੁੱਕੀ ਹੈ।

ਪਰ ਸਰਕਾਰੀ ਰੋਕ ਕਾਰਨ ਉਹ ਸੀਮਨ ਸਿੱਧਾ ਵਿਦੇਸ਼ ਨਹੀਂ ਭੇਜ ਸਕਦਾ। ਉਨ੍ਹਾਂ ਕਿਹਾ ਕਿ ਬ੍ਰਾਜੀਲ ਤੁਰਕੀ ਕੈਨੇਡਾ ਅਤੇ ਵੈਨਜ਼ੂਇਲਾ ਸਮੇਤ 22 ਦੇਸ਼ਾਂ ਵਿੱਚੋਂ ਪਸ਼ੂ ਮੇਲਿਆਂ ਵਿਚ ਸ਼ਿਰਕਤ ਕਰਨ ਦੇ ਨਿਉਂਆ ਆ ਚੁੱਕੇ ਹਨ।