ਬਾਪੂ ਤੇ ਭਰਾ ਡਟੇ ਮੋਰਚੇ ਵਿਚ ਤੇ ਧੀ ਲਾਵੇ ਖੇਤਾਂ 'ਚ ਪਾਣੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਘਰ 'ਚ ਬੈਠੀਆਂ ਔਰਤਾਂ ਖੇਤੀਬਾੜੀ ਦੇ ਕੰਮ ਧੰਦੇ ਨੂੰ ਸਾਂਭਣ ਲਈ ਤਿਆਰ

Daughter working in the fields

ਮਾਨਸਾ (ਸਿੱਧੂ): ਇਸ ਵੇਲੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ। ਲੋਕ ਕਹਿ ਰਹੇ ਹਨ ਕਿ ਕਿਸਾਨਾਂ ਅੰਦਰ ਪਤਾ ਨਹੀਂ ਕਿਹੜੀ ਤਾਕਤ ਆ ਗਈ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਬੈਠੇ ਹਨ ਪਰ ਇਹ ਤਾਕਤ ਉਨ੍ਹਾਂ ਨੂੰ ਪਿਛਿਉਂ ਅਪਣੇ ਘਰ ਤੋਂ ਮਿਲ ਰਹੀ ਹੈ ਕਿਉਂਕਿ ਪਿਛੇ ਸਾਰੇ ਕੰਮ ਉਸੇ ਤਰ੍ਹਾਂ ਚੱਲ ਰਹੇ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਅਮਰਜੀਤ ਕੌਰ ਬੀ. ਐੱਡ. ਨੇ ਕਿਹਾ ਕਿ ਬਾਪੂ ਤੇ ਵੱਡਾ ਭਰਾ, ਚਾਚੇ-ਤਾਏ ਦਿੱਲੀ ਵਿਖੇ ਕਿਸਾਨ ਮੋਰਚੇ 'ਚ ਡਟੇ ਹੋਏ ਹਨ ਅਤੇ ਅਸੀਂ ਘਰ 'ਚ ਬੈਠੀਆਂ ਔਰਤਾਂ ਖੇਤੀਬਾੜੀ ਦੇ ਕੰਮ ਧੰਦੇ ਨੂੰ ਸਾਂਭਣ ਲਈ ਤਿਆਰ ਹਾਂ ਪਰ ਤੂੰ ਕਿਸਾਨੀ ਮੰਗਾਂ ਜਿੱਤ ਕੇ ਘਰ ਵਾਪਸ ਪਰਤੀਂ ਬਾਬਲਾ! ਉਸ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਰਕਾਰਾਂ ਨੌਕਰੀਆਂ ਨਹੀਂ ਦੇ ਸਕਦੀਆਂ ਤਾਂ ਸਾਨੂੰ ਖੇਤੀ ਦੇ ਕੰਮ ਕਰਨ 'ਚ ਵੀ ਕੋਈ ਮਿਹਣਾ ਨਹੀਂ।