ਕਿਸਾਨਾਂ 'ਤੇ ਲਾਠੀਚਾਰਜ ਮਗਰੋਂ ਚੜੂਨੀ ਦਾ ਐਲਾਨ, 'ਪੁਲਿਸ ਤਸ਼ੱਦਦ ਢਾਹ ਰਹੀ ਹੈ, ਜਲਦੀ ਸ਼ੰਭੂ ਪਹੁੰਚੋ'

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਆਗੂ ਨੇ ਕਿਹਾ ਪੁਲਿਸ ਕਿਸਾਨਾਂ ਉੱਤੇ ਤਸੱਦਦ ਢਾਹ ਰਹੀ ਹੈ, ਇਸ ਲਈ ਜਲਦ ਤੋਂ ਜਲਦ ਸ਼ੰਭੂ ਬੈਰੀਅਰ ਉੱਤੇ ਇਕੱਠੇ ਹੋਣ ਅਤੇ ਪ੍ਰਦਰਸ਼ਨ ਕਰਨ।

Gurnam Singh Charuni

ਚੰਡੀਗੜ੍ਹ: ਅੰਬਾਲਾ ਦੇ ਇਕ ਪਿੰਡ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਝੰਡੀਆਂ ਦਿਖਾ ਕਿ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਬੀਤੀ ਸ਼ਾਮ ਹੀ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ। ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਕਰੀਬ 150 ਕਿਸਾਨ ਅੰਬਾਲਾ ਵਿਖੇ ਇਕੱਠੇ ਹੋਏ, ਜਿਨ੍ਹਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ।  ਇਸ ਮੌਕੇ ਪੁਲਿਸ ਨੇ 150 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਦਾ ਹੋਇਆ।  

ਹੋਰ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ

ਇਸ ਕਾਰਵਾਈ ਦੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਖ਼ਤ ਨਿਖੇਧੀ ਕੀਤੀ। ਕਿਸਾਨ ਆਗੂ ਨੇ ਕਿਹਾ ਪੁਲਿਸ ਕਿਸਾਨਾਂ ਉੱਤੇ ਤਸੱਦਦ ਢਾਹ ਰਹੀ ਹੈ, ਇਸ ਲਈ ਅੰਬਾਲਾ ਦੇ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚੋਂ ਲੋਕ ਜਲਦ ਤੋਂ ਜਲਦ ਸ਼ੰਭੂ ਬੈਰੀਅਰ ਉੱਤੇ ਇਕੱਠੇ ਹੋਣ ਅਤੇ ਪ੍ਰਦਰਸ਼ਨ ਕਰਨ। ਉਹਨਾਂ ਦੱਸਿਆ ਕਿ ਉੱਤੇ ਕਈ ਸੀਨੀਅਰ ਆਗੂ ਵੀ ਪਹੁੰਚ ਰਹੇ ਹਨ।

ਹੋਰ ਪੜ੍ਹੋ: ਸਰਕਾਰੀ ਸਕੂਲ ਦੇ ਰਹੇ ਕੋਰੋਨਾ ਨੂੰ ਸੱਦਾ, 4 ਕਮਰਿਆਂ ਵਿਚ ਪੜਾਈ ਕਰ ਰਹੇ 700 ਬੱਚੇ

ਨਾ ਮੈਂ ਪੰਜਾਬ 'ਚ ਚੋਣਾਂ ਲੜਾਂਗਾ, ਨਾ ਮੁੱਖ ਮੰਤਰੀ ਬਣਾਂਗਾ : ਗੁਰਨਾਮ ਸਿੰਘ ਚੜੂਨੀ

ਨਵੀਂ ਦਿੱਲੀ (ਹਰਜੀਤ ਕੌਰ): ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਉਹ ਨਾ ਤਾਂ ਪੰਜਾਬ ਵਿਚ ਚੋਣਾਂ ਲੜਨਗੇ ਅਤੇ ਨਾ ਹੀ ਮੁੱਖ ਮੰਤਰੀ ਬਣਨਗੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਸਿਰਫ ਵਪਾਰੀਆਂ ਨੂੰ ਸਮਰਥਨ ਦੇਣ ਲਈ ਲੁਧਿਆਣਾ ਗਏ ਸਨ। ਉਹਨਾਂ ਕਿਹਾ ਕਿ ਸਾਡੇ ਮਿਸ਼ਨ ਪੰਜਾਬ ਮਤਲਬ ਪੰਜਾਬ ਦੇ ਲੋਕਾਂ ਨੂੰ ਇਕੱਠਾ ਕਰਨਾ ਹੈ ਤਾਂ ਜੋ ਰਵਾਇਤੀ ਪਾਰਟੀਆਂ ਨੂੰ ਕਿਨਾਰੇ ਕੀਤਾ ਜਾ ਸਕੇ।

ਹੋਰ ਪੜ੍ਹੋ: ਕ੍ਰਿਕਟਰ ਰਾਸ਼ਿਦ ਖਾਨ ਦੀ ਵਿਸ਼ਵ ਨੇਤਾਵਾਂ ਨੂੰ ਭਾਵੁਕ ਅਪੀਲ- 'ਸਾਨੂੰ ਮੁਸੀਬਤ ਵਿਚ ਨਾ ਛੱਡੋ'

ਚਡੂਨੀ ਨੇ ਕਿਹਾ, "ਅਸੀਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਏ ਸੀ ਅਤੇ ਇਹ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਪਿੱਛਾ ਛੁਡਾਉਣ ਲਈ ਕਿਹਾ ਹੈ।’’  ਉਹਨਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ, ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ, ਮਿਸ਼ਨ ਪੰਜਾਬ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕ  ਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।’’

ਹੋਰ ਪੜ੍ਹੋ: ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਨਕਾਰਿਆ ਨਵਜੋਤ ਸਿੱਧੂ ਦੇ ਸਲਾਹਕਾਰ ਦਾ ਅਹੁਦਾ

ਉਹਨਾਂ ਕਿਹਾ ਪੰਜਾਬ ਦੇ ਚੰਗੇ ਲੋਕ ਅੱਗੇ ਆਉਣ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਚੰਗੇ ਲੋਕਾਂ ਦਾ ਸਮਰਥਨ ਕੀਤਾ ਜਾਵੇ ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਨ, ਉਹਨਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਹੀ ਸਾਡੇ ਅੰਦੋਲਨ ਨੂੰ ਤਾਕਤ ਮਿਲੇਗੀ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਬਚਣ ਲਈ ਕਿਹਾ।

ਹੋਰ ਪੜ੍ਹੋ: ਇਸਰੋ ਮਿਸ਼ਨ ਦਾ ਕੰਮ ਫਿਰ ਤੋਂ ਕੀਤਾ ਜਾ ਸਕਦਾ ਹੈ ਤੈਅ : ਜਤਿੰਦਰ ਸਿੰਘ

ਸੰਯੁਕਤ ਕਿਸਾਨ ਮੋਰਚਾ ਨਾਲ ਜਾਰੀ ਵਿਵਾਦ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਇਹ ਮਾਮਲਾ ਜਲਦੀ ਹੀ ਹੱਲ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਝਗੜੇ ਹਰੇਕ ਪਰਿਵਾਰ ਵਿਚ ਹੁੰਦੇ ਹਨ ਪਰ ਅਸੀਂ ਇਕੱਠੇ ਅੰਦੋਲਨ ਲੜਾਂਗੇ। ਉਹਨਾਂ ਕਿਹਾ ਕਿ ਉਹ ਕਦੀ ਵੀ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਨਹੀਂ ਹੋਏ। ਮੀਟਿੰਗਾਂ ਦੇ ਬਾਈਕਾਟ ਅਤੇ ਮੋਰਚੇ ਦੇ ਬਾਈਕਾਟ ਵਿਚ ਬਹੁਤ ਅੰਤਰ ਹੈ।