ਡੇਰਾਬੱਸੀ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਹਿਮਦਪੁਰ ਵਜੋਂ ਹੋਈ ਹੈ। ‌

Farmer Dies In Lightning Strike In dera bassi

 

ਡੇਰਾਬੱਸੀ:  ਡੇਰਾਬੱਸੀ ਦੇ ਨੇੜਲੇ ਪਿੰਡ ਮਹਿਮਦਪੁਰ ਵਿਖੇ ਖੇਤ ਵਿਚ ਕੰਮ ਕਰਦੇ ਸਮੇਂ ਇਕ ਕਿਸਾਨ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਹਿਮਦਪੁਰ ਵਜੋਂ ਹੋਈ ਹੈ। ‌

ਇਹ ਵੀ ਪੜ੍ਹੋ: ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਸਨਿਚਰਵਾਰ ਨੂੰ ਹੈਦਰਾਬਾਦ ’ਚ

ਮਿਲੀ ਜਾਣਕਾਰੀ ਅਨੁਸਾਰ ਸਵੇਰੇ 8:30 ਵਜੇ ਦੇ ਕਰੀਬ ਬਰਸਾਤੀ ਮੌਸਮ ਦੇ ਚਲਦਿਆਂ ਅਸਮਾਨੀ ਬਿਜਲੀ ਚਮਕ ਰਹੀ ਸੀ। ਇਸ ਦੌਰਾਨ ਪਰਮਜੀਤ ਸਿੰਘ ਖੇਤ ਵਿਚ ਕਿਸੇ ਕੰਮ ਗਿਆ ਹੋਇਆ ਸੀ, ਜਿਸ ਸਮੇਂ ਉਸ ਉਤੇ ਬਿਜਲੀ ਡਿੱਗ ਗਈ। ਖੇਤ ਵਿਚ ਇਕੱਲਾ ਹੋਣ ਕਾਰਨ ਕਿਸੇ ਨੂੰ ਪਰਮਜੀਤ ਸਿੰਘ ’ਤੇ ਬਿਜਲੀ ਡਿੱਗਣ ਬਾਰੇ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ: ਆਬਕਾਰੀ ਨੀਤੀ ਮਾਮਲਾ : ਸੁਪਰੀਮ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਅਪੀਲ ’ਤੇ ਸੁਣਵਾਈ ਚਾਰ ਅਕਤੂਬਰ ਤਕ ਟਾਲੀ

ਕੁੱਝ ਦੇਰ ਬਾਅਦ ਜਦੋਂ ਇਕ ਪ੍ਰਵਾਸੀ ਮਜ਼ਦੂਰ ਪਰਮਜੀਤ ਸਿੰਘ ਦੇ ਖੇਤ ਨੇੜਿਉਂ ਲੰਘਿਆ ਤਾਂ ਉਸ ਨੇ ਝੋਨੇ ਦੇ ਖੇਤ ਦੀ ਵੱਟ ਉਤੇ ਪਰਮਜੀਤ ਸਿੰਘ ਨੂੰ ਡਿੱਗਿਆ ਦੇਖਿਆ‌। ਇਸ ਮਗਰੋਂ ਉਸ ਨੇ ਪਿੰਡ ਵਾਸੀਆਂ ਅਤੇ ਪ੍ਰਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਮ੍ਰਿਤਕ ਪਰਮਜੀਤ ਸਿੰਘ ਦੀ ਛਾਤੀ ਅਤੇ ਪੇਟ ਦੇ ਦੋਵੇਂ ਪਾਸਿਉਂ ਅਸਮਾਨੀ ਬਿਜਲੀ ਡਿੱਗਣ ਕਾਰਨ ਝੁਲਸਣ ਦੇ ਨਿਸ਼ਾਨ ਵੀ ਦਿਖਾਈ ਦਿਤੇ ਹਨ।