ਭਰਕੇ ਉਛਲ ਰਹੀਆਂ ਨਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਪਾਇਆ ਪਰੇਸ਼ਾਨੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਲੰਮੇ ਸਮੇ ਤੋਂ ਮੀਂਹ ਦੇ ਇੰਤਜ਼ਾਰ ਵਿਚ ਸਨ ਤਾਂ ਜੋ ਇਹ ਅੱਗ ਲਗਵੀਂ ਗਰਮੀ ਤੋਂ ਥੋੜੀ ਰਾਹਤ ਮਿਲ ਸਕੇ।

Punjab under threat due to water overflow of canals

ਪਟਿਆਲਾ / ਫਤਿਹਗੜ੍ਹ ਸਾਹਿਬ, ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਲੰਮੇ ਸਮੇ ਤੋਂ ਮੀਂਹ ਦੇ ਇੰਤਜ਼ਾਰ ਵਿਚ ਸਨ ਤਾਂ ਜੋ ਇਹ ਅੱਗ ਲਗਵੀਂ ਗਰਮੀ ਤੋਂ ਥੋੜੀ ਰਾਹਤ ਮਿਲ ਸਕੇ। ਨਾਲ-ਨਾਲ ਝੋਨੇ ਦੀ ਲੁਆਈ ਲਈ ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਦੀ ਉਮੀਦ ਨੇ ਕਿਸਾਨਾਂ ਦੀ ਉਮੀਦ ਦੁਗਣੀ ਕਰ ਦਿੱਤੀ ਸੀ। ਪਿਛਲੇ ਕੁਝ ਸਮੇਂ ਤੋਂ ਜਿਵੇਂ ਰੱਬ ਨੇ ਕਿਸਾਨਾਂ ਦੀ ਸੁਣ ਲਈ ਅਤੇ ਭਾਰੀ ਮੀਂਹ ਨੇ ਅਪਣਾ ਰੰਗ ਪੂਰੇ ਪੰਜਾਬ ਵਿਚ ਦਿਖਾ ਦਿੱਤਾ। ਝੋਨੇ ਦੀ ਲੁਆਈ ਵਿਚ ਇਹ ਭਰਵੀਂ ਬਾਰਿਸ਼ ਪੈਣ ਨਾਲ ਕਿਸਾਨਾਂ ਦੀ ਕਾਫ਼ੀ ਮੁਸ਼ਕਿਲ ਹੱਲ ਹੋਈ ਹੈ। ਪਰ ਮਾਨਸੂਨ ਦੀ ਇਸ ਪਹਿਲੀ ਬਰਸਾਤ ਨੇ ਹੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿਤੀ ਹੈ।