ਗੰਨਾ ਕਾਸ਼ਤਕਾਰਾਂ ਲਈ ਖ਼ੁਸ਼ਖ਼ਬਰੀ ਸਰਕਾਰ ਨੇ ਕੀਤਾ ਇਹ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਹਿਕਾਰੀ ਖੰਡ ਮਿੱਲਾਂ 'ਚ 10 ਨਵੰਬਰ ਤੋਂ ਗੰਨਾ ਪੀੜਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ...

Kissan

ਚੰਡੀਗੜ੍ਹ: ਸਹਿਕਾਰੀ ਖੰਡ ਮਿੱਲਾਂ 'ਚ 10 ਨਵੰਬਰ ਤੋਂ ਗੰਨਾ ਪੀੜਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪਿੜਾਈ ਸੀਜ਼ਨ 2019-20 ਦੌਰਾਨ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਤੇ ਸਮੇਂ ਸਿਰ ਗੰਨੇ ਦੀ ਪਿੜਾਈ ਯਕੀਨੀ ਬਣਾਉਣ ਲਈ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਲਾਂਟ ਅਤੇ ਮਸ਼ੀਨਰੀ ਦੇ ਟਰਾਇਲ 1 ਨਵੰਬਰ ਤਕ ਮੁਕੰਮਲ ਕਰ ਲਏ ਜਾਣ ਅਤੇ 10 ਨਵੰਬਰ 2019 ਤਕ ਹਰੇਕ ਸਹਿਕਾਰੀ ਖੰਡ ਮਿੱਲ ਪਿੜਾਈ ਸ਼ੂਰੁ ਕਰਨ ਲਈ ਤਿਆਰ ਹੋਵੇ।

ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲਾਂ ਨੂੰ ਪਿੜਾਈ ਸੀਜ਼ਨ 2019-20 ਦੌਰਾਨ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ 72 ਘੰਟੇ ਵਿਚ ਕਰਨ ਦੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਗੰਨੇ ਦੀ ਸਪਲਾਈ ਅਤੇ ਕੈਲੰਡਰ ਸਬੰਧੀ ਸਾਰੀ ਕਾਰਵਾਈ ਆਨਲਾਈਨ ਸਿਸਟਮ ਰਾਹੀਂ ਕਰਨ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਹੁਣ ਕਣਕ ਦੀ ਬਿਜਾਈ ਵੀ ਸ਼ੁਰੂ ਹੋਣ ਵਾਲੀ ਹੈ। ਇਸ ਲਈ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਸਰਦੀਆਂ ਦੀ ਬਿਜਾਈ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਪਿਛਲੇ ਸਾਲ ਦੇ 1,840 ਰੁਪਏ ਤੋਂ ਵਧਾ ਕੇ 1,925 ਰੁਪਏੇ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਯਾਨੀ ਇਸ ਵਾਰ ਕਿਸਾਨਾਂ ਤੋਂ 1,925 ਰੁਪਏ ਪ੍ਰਤੀ ਕੁਇੰਟਲ 'ਤੇ ਨਵੀਂ ਕਣਕ ਖਰੀਦੀ ਜਾਵੇਗੀ।