ਡੇਅਰੀ ਫਾਰਮ ਫੇਲ ਹੋਣ ਦੇ ਉਹ ਕਾਰਣ ਜੋ ਕਦੇ ਕੋਈ ਨਹੀਂ ਦੱਸਦਾ ਇਸ ਵੀਡੀਓ 'ਚ ਪੂਰਾ ਖੁਲਾਸਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਸਰਕਾਰ ਵੱਲੋਂ ਕਿਸਾਨਾਂ ਨੂੰ ਜਿਹੜੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ...

Dairy Farm Punjab Farmers

ਸੁਨਾਮ: ਸੁਨਾਮ ਕੋਲ ਪਿੰਡ ਸ਼ੇਰੂ ਵਿਚ ਇਕ ਬਹੁਤ ਵੱਡਾ ਸਿੱਧੂ ਡੇਅਰੀ ਫਾਰਮ ਹੈ। ਇੱਥੇ ਤਕਰੀਬਨ 250 ਪਸ਼ੂ ਹਨ ਤੇ ਵੱਡੇ ਪੱਧਰ ਤੇ ਡੇਅਰੀ  ਫਾਰਮਿੰਗ ਕੀਤੀ ਜਾਂਦੀ ਹੈ। ਇਹ ਡੇਅਰੀ ਫਾਰਮ ਕੁਲਦੀਪ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਦਸਿਆ ਕਿ ਅੱਜ ਕਿਸਾਨ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਅਪਣੇ ਖਰਚੇ ਤੇ ਹੀ ਸਾਰੀ ਖੇਤੀ ਕਰਨੀ ਪੈਂਦੀ ਹੈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ।

ਸਰਕਾਰ ਵੱਲੋਂ ਕਿਸਾਨਾਂ ਨੂੰ ਜਿਹੜੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਵੀ ਕਿਤੇ ਨਾ ਕਿਤੇ ਫੇਲ੍ਹ ਦਿਖਾਈ ਦੇ ਰਹੀਆਂ ਹਨ। ਡੇਅਰੀ ਫਾਰਮ ਦੇ ਕੰਮ ਵਿਚ ਕਿਸਾਨਾਂ ਨੂੰ ਲਗਾ ਕੇ ਕਿਸਾਨਾਂ ਨੂੰ ਫਸਾਉਣ ਵਾਲਾ ਕੰਮ ਕਰ ਦਿੱਤਾ ਹੈ। ਅੱਜ ਜੇ ਕੋਈ ਕਿਸਾਨ ਡੇਅਰੀ ਫਾਰਮ ਚਲਾ ਰਿਹਾ ਹੈ ਤਾਂ ਉਹ ਸਿਰਫ ਅਪਣੀ ਮਜ਼ਬੂਰੀ ਕਰ ਕੇ ਅਜਿਹਾ ਕਰ ਰਿਹਾ ਹੈ। ਕਈ ਲੋਕਾਂ ਨੇ ਇਸ ਨੂੰ ਸ਼ੁਰੂ ਕਰ ਕੇ ਬੰਦ ਕਰ ਦਿੱਤਾ ਹੈ।

ਸਰਕਾਰ ਵੱਲੋਂ ਮੁਨਾਫ਼ੇ ਨੂੰ ਲੈ ਕੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਹਨ ਪਰ ਉਹਨਾਂ ਦਾਅਵਿਆਂ ਦੀ ਵੀ ਫੂਕ ਨਿਕਲ ਜਾਂਦੀ ਹੈ। 24 ਘੰਟਿਆਂ ਵਿਚ ਇਕ ਗਾਂ 30 ਲੀਟਰ ਦੁੱਧ ਦੇ ਸਕਦੀ ਹੈ। ਇਹ ਗਾਵਾਂ ਦੇਸੀ ਗਾਵਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ ਤੇ ਇਹਨਾਂ ਦਾ ਸੂਆ ਵੀ ਸਾਲ ਬਾਅਦ ਲਿਆ ਜਾ ਸਕਦਾ ਹੈ। ਇਹਨਾਂ ਗਾਵਾਂ ਦਾ ਦੁੱਧ ਵੀ ਜ਼ਿਆਦਾ ਦਿਨ ਹੁੰਦਾ ਹੈ। ਜਦੋਂ ਸਰਕਾਰ ਸਹਾਇਕ ਧੰਦੇ ਸ਼ੁਰੂ ਕਰਵਾਉਂਦੀ ਹੈ ਤਾਂ ਉਹ ਉਲਟੇ ਪਾਸੇ ਤੋਂ ਸ਼ੁਰੂ ਕਰਵਾਉਂਦੀ ਹੈ।

ਲੋਕਾਂ ਨੂੰ ਵੱਡੇ ਖਰਚਿਆਂ ਬਾਰੇ ਤਾਂ ਜਾਣੂ ਕਰਵਾਇਆ ਹੀ ਨਹੀਂ ਜਾਂਦਾ। ਦੁੱਧ ਚੋਣ ਲਈ ਮਸ਼ੀਨਾਂ ਦਾ ਪ੍ਰਬੰਧ ਵੀ ਨਹੀਂ ਕਰਵਾਇਆ ਜਾਂਦਾ। ਇਹਨਾਂ ਮਸ਼ੀਨਾਂ ਦਾ ਖਰਚ ਵੀ 70 ਲੱਖ ਦੇ ਨੇੜੇ ਹੋ ਜਾਂਦਾ ਹੈ। ਵਿਦੇਸ਼ਾਂ ਵਿਚ ਇਹੀ ਮਸ਼ੀਨਾਂ ਪਹਿਲਾਂ ਲਗਾਈਆਂ ਜਾਂਦੀਆਂ ਹਨ ਤੇ ਬਾਅਦ ਵਿਚ ਪਸ਼ੂ ਰੱਖੇ ਜਾਂਦੇ ਹਨ। ਇਹੀ ਮਸ਼ੀਨਾਂ ਰਾਹੀਂ ਪਤਾ ਲਗਦਾ ਹੈ ਕਿ ਕਿਹੜਾ ਜਾਨਵਰ ਤੁਹਾਡੇ ਲਈ ਫਾਇਦੇਮੰਦ ਹੈ ਤੇ ਕਿਹੜਾ ਨੁਕਸਾਨਦਾਇਕ।

ਪਸ਼ੂਆਂ ਨੂੰ ਕਿਹੜੀ ਬਿਮਾਰੀ ਹੈ ਜਾਂ ਕਿੰਨੇ ਲੀਟਰ ਦੁੱਧ ਦਿੱਤਾ ਹੈ ਇਸ ਸਭ ਦਾ ਰਿਕਾਰਡ ਇਹਨਾਂ ਮਸ਼ੀਨਾਂ ਰਾਹੀਂ ਰੱਖਿਆ ਜਾਂਦਾ ਹੈ। ਸੂਏ ਸਮੇਂ ਪਿਛਲੇ 20 ਦਿਨਾਂ ਵਿਚ ਤਾਜ਼ਾ ਦੁੱਧ ਦੇਣ ਵਾਲੇ ਫੀਡ ਦੇਣੀ ਲਾਜ਼ਮੀ ਹੈ ਤਾਂ ਹੀ ਦੁੱਧ ਸਹੀ ਰਹਿੰਦਾ ਹੈ। ਕਿਸਾਨ ਨੂੰ ਮਾਰ ਹੇਠ ਦੇਣ ਵਿਚ ਪ੍ਰਾਈਵੇਟ ਕੰਪਨੀਆਂ ਦਾ ਬਹੁਤ ਵੱਡਾ ਹੱਥ ਹੈ ਕਿਉਂ ਕਿ ਉਹਨਾਂ ਵੱਲੋਂ ਦੁੱਧ ਵਿਚ ਘੁਟਾਲਾ ਕੀਤਾ ਜਾਂਦਾ ਹੈ।

ਜਿੰਨਾ ਕਿਸਾਨ ਨੂੰ ਫਾਇਦਾ ਹੋਣਾ ਹੁੰਦਾ ਹੈ ਉਹ ਤਾਂ ਸਾਰਾ ਇਹੀ ਲੈ ਜਾਂਦੇ ਹਨ। ਉਹਨਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਜੇ ਕਿਸੇ ਨੇ ਡੇਅਰੀ ਫਾਰਮ ਖੋਲ੍ਹਣਾ ਹੈ ਤਾਂ ਉਹ ਪਹਿਲਾਂ ਇਕ ਮਹੀਨਾ ਇਸ ਦੀ ਸਿਖਲਾਈ ਲੈਣ ਤੇ ਉਸ ਤੋਂ ਬਾਅਦ ਇਸ ਦੀਆਂ ਮੁਸ਼ਕਿਲਾਂ, ਹੱਲ ਆਦਿ ਬਾਰੇ ਜਾਣੂ ਹੋ ਜਾਣਗੇ। ਫਿਰ ਹੀ ਉਹਨਾਂ ਨੂੰ ਪਤਾ ਚੱਲ ਸਕੇਗਾ ਕਿ ਇਸ ਵਿਚ ਕਿੰਨਾ ਘਾਟਾ ਹੈ ਤੇ ਕਿੰਨਾ ਮੁਨਾਫ਼ਾ ਹੋਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।