ਇਸ ਕਿਸਾਨ ਦਾ ਸਾਰੇ ਕਿਸਾਨਾਂ ਨੂੰ ਖੁੱਲ੍ਹਾ ਆਫਰ, ਮੱਖੀ ਪਾਲਣ 'ਚ ਨੁਕਸਾਨ ਹੋਣ 'ਤੇ ਸਾਰੇ ਪੈਸੇ ਵਾਪਸ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਉਹਨਾਂ ਨੇ ਦਸਿਆ ਕਿ ਉਹਨਾਂ ਨੇ ਖੇਤੀਬਾੜੀ ਦੀ ਸਿਖਲਾਈ ਲਈ ਹੋਈ...

Farmer Open Offer Punjab Farmers Bee Keeping

ਚੰਡੀਗੜ੍ਹ: ਅੱਜ ਦਾ ਕਿਸਾਨ ਅਪਣੀਆਂ ਵੱਖ-ਵੱਖ ਫ਼ਸਲਾਂ ਨਾਲ ਮੁਨਾਫ਼ਾ ਲੈਣ ਵਿਚ ਜੁਟਿਆ ਹੋਇਆ ਹੈ ਪਰ ਉੱਥੇ ਹੀ ਇਕ ਅਜਿਹੇ ਕਿਸਾਨ ਵੀ ਹਨ ਜਿਹਨਾਂ ਨੇ ਡੇਅਰੀ, ਮੱਛੀ ਪਾਲਣ ਤੋਂ ਬਾਅਦ ਹੁਣ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ ਹੈ। ਗੁਰਚਰਨ ਸਿੰਘ ਮਾਨ ਜੋ ਕਿ ਬਹੁਤ ਹੀ ਤਜ਼ੁਰਬੇਕਾਰ ਵਿਅਕਤੀ ਹਨ ਤੇ ਉਹਨਾਂ ਨੇ ਮਾਨ ਮੱਖੀ ਫਾਰਮ ਖੋਲ੍ਹਿਆ ਹੋਇਆ ਹੈ।

ਉਹਨਾਂ ਨੇ ਦਸਿਆ ਕਿ ਉਹਨਾਂ ਨੇ ਖੇਤੀਬਾੜੀ ਦੀ ਸਿਖਲਾਈ ਲਈ ਹੋਈ ਹੈ ਤੇ ਉਹਨਾਂ ਨੇ ਸੋਚਿਆ ਕਿ ਉਹ ਆਪ ਕੋਈ ਕਿੱਤਾ ਕਰਨ। ਇਸ ਲਈ ਉਹਨਾਂ ਨੇ ਬੀਏ ਤੋਂ ਬਾਅਦ ਡੇਅਰੀ, ਮੱਛੀ ਪਾਲਣ ਤੇ ਹੁਣ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਰੁੱਖ ਲਗਾਉਣ ਦਾ ਕੰਮ ਵੀ ਕੀਤਾ ਹੈ। ਇਹਨਾਂ ਸਾਰਿਆਂ ਵਿਚੋਂ ਉਹਨਾਂ ਨੂੰ ਰੁੱਖ ਲਗਾਉਣੇ ਤੇ ਮੱਖੀਆਂ ਪਾਲਣ ਦਾ ਕੰਮ ਮੁਨਾਫ਼ੇ ਵਾਲਾ ਲੱਗਿਆ।

ਮੱਖੀ ਪਾਲਣ ਦਾ ਕੰਮ ਘਾਟੇ ਦਾ ਸੌਦਾ ਨਹੀਂ ਹੈ ਕਿਉਂ ਕਿ ਇਸ ਵਾਸਤੇ ਕੋਈ ਖੁਰਾਕ ਨਹੀਂ, ਨਲਕਾ, ਛੈੱਡ, ਕੋਈ ਥਾਂ ਨਹੀਂ ਸਗੋਂ ਮੁਫ਼ਤ ਵਿਚ ਹੀ ਪਾਲੀਆਂ ਜਾ ਸਕਦੀਆਂ ਹਨ। ਮੱਖੀਆਂ ਦੀ ਹਰ ਚੀਜ਼ ਵਿਕਦੀ ਹੈ ਤੇ ਇਸ ਦਾ ਇਸਤੇਮਾਲ ਦਵਾਈਆਂ ਵਿਚ ਵੀ ਕੀਤਾ ਜਾਂਦਾ ਹੈ। ਇਸ ਕੰਮ ਵਿਚ ਗਿਆਨ ਹੋਣਾ ਲਾਜ਼ਮੀ ਹੈ। ਉਹਨਾਂ ਨੇ 46 ਮੈਂਬਰਾਂ ਨਾਲ ਮੱਖੀਆਂ ਦਾ ਐਗਰੀਮੈਂਟ ਕੀਤਾ ਹੈ ਕਿ ਜੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਉਹਨਾਂ ਦਾ ਤੇ ਜੇ ਘਾਟਾ ਪੈਂਦਾ ਹੈ ਤਾਂ ਮਾਨ ਮੱਖੀ ਪਾਲਣ ਦਾ।

ਜੇ ਕੋਈ ਜ਼ਮੀਨ ਠੇਕੇ ਤੇ ਲੈਂਦਾ ਹੈ ਤਾਂ ਉਹ 3 ਲੱਖ ਰੁਪਏ ਲਗਾਉਂਦਾ ਹੈ ਪਰ ਜੇ ਉਹ 3 ਲੱਖ ਦੀ ਮੱਖੀ ਲਵੇਗਾ ਤਾਂ ਅਗਲੇ ਸਾਲ ਤਕ 3 ਲੱਖ ਉਸ ਨੂੰ ਵਾਪਸ ਕਰੇਗੀ। ਵਿਗਿਆਨੀਆਂ ਦਾ ਵੀ ਕਹਿਣਾ ਹੈ ਕਿ ਉਹ ਕੰਮ ਕਰੋ ਜਿਸ ਕਿੱਤੇ ਵਿਚ ਸਭ ਕੁੱਝ ਵਿਕਦਾ ਹੋਵੇ, ਜੇ ਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਜਾਵੇ ਤਾਂ ਇਹ 70 ਤੋਂ ਲੈ ਕੇ 100 ਤੱਕ ਵਿਕ ਜਾਂਦਾ ਹੈ, ਇਸ ਦੀ ਮੋਮ 250 ਰੁਪਏ ਕਿਲੋ ਵਿਕਦੀ ਹੈ, ਇਸ ਤੋਂ ਬਾਅਦ ਪੋਲਣ ਵੀ 250 ਤੋਂ 300 ਤੱਕ ਵਿਕ ਜਾਂਦਾ ਹੈ, ਇਸ ਵਾਰ 3 ਤੋਂ 6 ਕਿਲੋ ਡੱਬੇ ਵਿਚੋਂ ਨਿਕਲਿਆ ਹੈ।

ਇਸ ਦੀ ਰੈਲਜੈਲੀ ਵੀ 1000 ਰੁਪਏ ਕਿਲੋ ਵਿਕਦੀ ਹੈ, ਇਸ ਨੂੰ ਮੱਖੀ ਅਪਣੇ ਸਿਰ ਵਿਚੋਂ ਪੈਦਾ ਕਰਦੀ ਹੈ ਤੇ ਲੋਕ ਇਸ ਨੂੰ ਦਿਮਾਗ਼ ਜਾਂ ਹੋਰਨਾਂ ਬਿਮਾਰੀਆਂ ਲਈ ਇਸਤੇਮਾਲ ਕਰਦੇ ਹਨ। ਜਿਵੇਂ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਲੈਬ ਲਗਾ ਕੇ ਦਿੱਤੀ ਜਾਵੇਗੀ ਤਾਂ ਇਕ ਤੋਲੇ ਦਾ ਰੇਟ 1 ਲੱਖ 20 ਹਜ਼ਾਰ ਹੈ ਮਤਲਬ ਕਿ 12 ਹਜ਼ਾਰ ਰੁਪਏ ਗ੍ਰਾਮ। 50 ਬਕਸੇ ਲੈਣ ਤੇ ਬਾਗਬਾਨੀ ਮਹਿਕਮਾ ਵੱਲੋਂ 80 ਹਜ਼ਾਰ ਦੀ ਸਬਸਿਡੀ ਮਿਲਦੀ ਹੈ।

ਮੱਖੀਆਂ ਦੀਆਂ ਕਿਸਮਾਂ ਵਿਚ ਤਿੰਨ ਤਰ੍ਹਾਂ ਦੀਆਂ ਮੱਖੀਆਂ ਹੁੰਦੀਆਂ ਹਨ, ਇਕ ਕਾਮਾ ਮੱਖੀ, ਨਿਖੱਟੂ ਮੱਖੀ ਤੇ ਇਕ ਰਾਣੀ ਮੱਖੀ। ਰਾਣੀ ਮੱਖੀ ਦੀ ਉਮਰ 4 ਸਾਲ ਹੁੰਦੀ ਹੈ ਤੇ ਕਾਮਾ ਮੱਖੀ ਦੀ ਉਮਰ 42 ਦਿਨ ਹੁੰਦੀ ਹੈ ਤੇ ਨਿਖੱਟੂ ਮੱਖੀ ਦੀ ਉਮਰ 2 ਤੋਂ 3 ਮਹੀਨੇ ਹੁੰਦੀ ਹੈ। ਗਰਮੀਆਂ ਦੇ ਤਿੰਨ ਮਹੀਨੇ ਮਈ, ਜੂਨ ਅਤੇ ਜੁਲਾਈ ਤੇ ਠੰਡ ਦੇ ਨਵੰਬਰ, ਦਸੰਬਰ ਅਤੇ ਜਨਵਰੀ ਵਿਚ ਇਹਨਾਂ ਨੂੰ ਹੋਰਨਾਂ ਥਾਵਾਂ ਤੇ ਲਿਜਾਣਾ ਪੈਂਦਾ ਹੈ।

ਉੱਥੋਂ ਫਿਰ ਇਹ ਫੁੱਲਾਂ ਤੋਂ ਰੱਸ ਚੂਸ ਲੈਂਦੀਆਂ ਹਨ। ਮੱਖੀਆਂ ਦੇ ਬਕਸੇ ਬਣਾਉਣ ਲਈ 500 ਤੋਂ 2000 ਤਕ ਖਰਚ ਆ ਜਾਂਦਾ ਹੈ। ਗੁਰਚਰਨ ਸਿੰਘ ਮਾਨ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੀ ਮਿਹਨਤ ਸਦਕਾ ਬਹੁਤ ਤਰੱਕੀ ਕਰ ਸਕਦੇ ਹਨ ਪਰ ਉਹਨਾਂ ਨੂੰ ਕਿੱਤੇ ਬਾਰੇ ਗਿਆਨ ਹੋਣਾ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।