ਹਲਦੀ ਦੀ ਖੇਤੀ ਕਰਕੇ ਸਫਲ ਕਿਸਾਨ ਚੰਚਲ ਸਿੰਘ ਬਣਿਆ ਲੋਕਾਂ ਲਈ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸੂਬਾ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕੀਤੇ ਜਾ ਰਹੇ ਯਤਨਾਂ ਦੀ ਹਾਮੀ ਭਰ ਰਿਹੈ ਇਹ ਸਫਲ ਕਿਸਾਨ

Turmeric cultivation

ਗੁਰਦਾਸਪੁਰ, 6 ਜੂਨ (ਹੇਮੰਤ ਨੰਦਾ ) :  ਸੂਬਾ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਬਾਹਰ ਨਿਕਲ ਰਹੇ ਹਨ। ਗੁਰਦਾਸਪੁਰ ਦੇ ਪਿੰਡ ਲੇਹਲ  ਸਫਲ ਕਿਸਾਨ ਚੰਚਲ ਸਿੰਘ ਨੇ ਆਮ ਕਿਸਾਨਾਂ ਨਾਲੋਂ ਹੱਟ ਕਿ ਹਲਦੀ ਦੀ ਖੇਤੀ ਕਰਕੇ ਦੂਸਰੇ ਹੋਰ ਕਿਸਾਨਾਂ ਲਈ ਉਦਹਾਰਨ ਪੇਸ਼ ਕੀਤੀ ਹੈ।