ਵੱਟਸਅੱਪ ਰਾਹੀ ਅਗਾਂਹਵਧੂ ਕਿਸਾਨ ਖੇਤੀ ਕਰਨ ਸਬੰਧੀ ਹਾਸਲ ਕਰ ਰਹੇ ਨੇ ਵੱਡਮੁਲੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਡਿਪਟੀ ਕਮਿਸ਼ਨਰ ਵਿਪੁਲ ਉਜਵੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ...................

WhatsApp

ਗੁਰਦਾਸਪੁਰ : ਡਿਪਟੀ ਕਮਿਸ਼ਨਰ ਵਿਪੁਲ ਉਜਵੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਨਵੀਨਤਮ ਜਾਣਕਾਰੀ ਦੇਣ ਲਈ ਬਣਾਏ 'ਯੰਗ ਇਨੋਵੇਟਿਵ ਸਮੂਹ' ਦੇ ਮੈਂਬਰ ਕਿਸਾਨਾਂ ਨੇ ਜ਼ਿਲੇ ਅੰਦਰ ਨਵੀਂ ਮਿਸਾਲ ਕਾਇਮ ਕਰਕੇ ਝੋਨੇ ਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਆਲੂ, ਮਟਰ, ਕਮਾਦ ਤੇ ਸਬਜ਼ੀਆਂ ਦੀ ਕਾਸ਼ਤ ਲਈ ਕਾਮਯਾਬੀ ਨਾਲ ਖੇਤ ਤਿਆਰ ਕਰ ਕੇ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ।

ਇਹ ਸਮੂਹ 14 ਅਗੱਸਤ 2014 ਨੂੰ ਖੇਤੀਬਾੜੀ ਵਿਭਾਗ ਵਲੋਂ ਵਟਸਐਪ ਤੇ ਬਣਾਇਆ ਗਿਆ ਸੀ ਜਿਸ ਦਾ ਸੰਚਾਰਣ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ ਕਰਦੇ ਹਨ। ਸ਼ੁਰੂ ਵਿਚ ਇਸ ਸਮੂਹ ਨਾਲ 35 ਕਿਸਾਨ ਜੁੜੇ ਸਨ ਅਤੇ ਹੁਣ ਇਸ ਸਮੂਹ ਵਿੱਚ ਪੰਜਾਬ ਹੀ ਨਹੀਂ ਸਗੋਂ ਰਾਜਸਥਾਨ, ਹਰਿਆਣਾ,ਉਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ 256 ਕਿਸਾਨ ਅਤੇ ਖੇਤੀ ਮਾਹਿਰ ਜੁੜੇ ਹੋਏ ਹਨ।ਸਮੂਹ ਵਿੱਚ ਹਰ ਰੋਜ਼ ਕਿਸੇ ਨਾਂ ਕਿਸੇ ਵਿਸ਼ੇ ਤੇ ਵਿਚਾਰ ਚਰਚਾ ਹੂੰਦੀ ਰਹਿੰਦੀ ਹੈ । ਕੀਤੀ ਜਾਂਦੀ ਵਿਚਾਰ ਚਰਚਾ ਤੋਂ ਪ੍ਰੇਰਿਤ ਹੋ ਜ਼ਿਲਾ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਕਿਸਾਨਾਂ ਨੇ ਸਮੂਹ ਬਣਾ ਕੇ ਸਾਂਝੇ ਤੌਰ ਤੇ ਖੇਤੀਬਾੜੀ ਵਿਭਾਗ

ਵੱਲੋਂ  ਚਲਾਈ ਜਾ ਰਹੀ ਸਬ ਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸ਼ਨ ਸਕੀਮ ਤਹਿਤ 25 ਲੱਖ ਦੀ ਮਸ਼ੀਨਰੀ ਖ੍ਰੀਦੀ ਹੈ ਤਾਂ ਜੋ ਖੇਤੀ ਖਰਚੇ ਘਟਾ ਕੇ ਮੈਂਬਰਾਂ ਅਤੇ ਹੋਰ ਛੋਟੇ ਕਿਸਾਨਾਂ ਦੀ  ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਸਮੂਹ ਦੇ ਸੀਨੀਅਰ ਮੈਂਬਰ ਕਾਦੀਆਂ ਵਾਸੀ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜੇ ਬਗੈਰ ਤਵੀਆਂ,ਰੋਟਾਵੇਟਰ ਅਤੇ ਹੱਲਾਂ  ਦੀ ਮਦਦ ਨਾਲ ਖੇਤ ਤਿਆਰ ਕਰਕੇ ਆਲੂਆਂ ਦੀ ਬਿਜਾਈ ਕਰ ਦਿੱਤੀ ਹੈ। ਉਨਾਂ ਕਿਹਾ ਕਿ ਉਨਾਂ ਦੱਸਿਆ ਕਿ ਖੇਤ ਤਿਆਰ ਕਰਨ ਲਈ ਝੋਨੇ ਦੀ ਕਟਾਈ ਉਪਰੰਤ ਤਿੰਨ ਵਾਰ ਤਵਿਆਂ ਨਾਲ ਖੜੇ ਮੁੱਢਾਂ ਨੂੰ ਕੱਟਿਆ ਗਿਆ

ਇਸ ਤੋਂ ਬਾਅਦ ਇੱਕ ਵਾਰ ਪਲਟਾਵੀਂ ਹੱਲ ਚਲਾ ਕੇ ਦੋ ਵਾਰ ਦੋਬਾਰਾ ਤਵਿਆਂ ਨਾਲ ਵਾਹਿਆ ਗਿਆ। ਉਨਾਂ ਦੱਸਿਆ ਕਿ ਤਵੇ ਚਲਾਉਣ ਤੋਂ ਬਾਅਦ ਦੋ ਵਾਰ ਹੱਲਾਂ ਨਾਲ ਵਾਹ ਕੇ ਸੁਹਾਗਾ ਮਾਰ ਕੇ ਆਲੂਆਂ ਦੀ ਬਿਜਾਈ ਕੀਤੀ ਗਈ ਹੈ ,ਜਿਸ ਤੇ ਪਿਛਲੇ ਸਾਲਾਂ ਨਾਲੋਂ ਤਵਿਆਂ ਦੀ ਦੋਹਰ ਦਾ ਖਰਚਾ ਵਾਧੂ ਆਇਆ ਹੈ।
ਸਾਰਚੂਰ ਨਿਵਾਸੀ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੇ ਫੂਸ ਨੂੰ ਪਸ਼ੂ ਪਾਲਕਾਂ ਨੂੰ ਚੁਕਾ ਕੇ ਤੇਹਰ ਤਵਿਆਂ ਦੀ ਮਾਰ ਕੇ ਪਰਾਲੀ ਦੀ ਕਟਾਈ ਕਰ ਦਿੱਤੀ ਸੀ।    ਉਨਾਂ ਦੱਸਿਆ ਕਿ ਤਵਿਆਂ ਨਾਲ ਕਟਾਈ ਉਪਰੰਤ ਸੁਹਾਗਾ ਮਾਰ ਕੇ ਹੱਲਾਂ ਨਾਲ ਦੋਹਰ ਪਾ ਦਿੱਤੀ ਸੀ।

ਉਨਾਂ ਕਿਹਾ ਕਿ ਸੁਹਾਗਾ ਮਾਰਨ ਉਪਰੰਤ ਮਟਰਾਂ ਦੀ ਬਿਜਾਈ ਕਰ ਦਿੱਤੀ ਜਿਸ ਕੋਈ ਬਹੁਤੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨਾ ਦੱਸਿਆ ਕਿ ਵੱਡੀ ਮਸ਼ੀਨਰੀ ਦੀ ਜਗਾ ਜੇਕਰ ਰਵਾਇਤੀ ਮਸ਼ੀਨਰੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਪਰਾਲੀ ਦਾ ਸੌਖਿਆਂ ਹੱਲ ਹੋ ਸਕਦਾ ਹੈ। ਬਲਾਕ ਧਾਰੀਵਾਲ ਦੇ ਰਾਜ ਪੁਰਸਕਾਰ ਪ੍ਰਾਪਤ ਨੌਜਵਾਨ ਕਿਸਾਨ  ਪਲਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਕੰਬਾਈਨ ਤੋਂ ਨਿਕਲੇ ਫੂਸ ਨੂੰ ਪਤਲਾ ਪਤਲਾ ਖਲਾਰ ਕੇ ਤਵੀਆਂ ਦੀ ਤੇਹਰ ਮਾਰਨ ਉਪਰੰਤ ਰੋਟਾਵੇਟਰ ਦੀ  ਦੋਹਰ ਨਾਲ ਖੇਤ ਵਾਹਿਆ ਗਿਆ।

ਉਨਾਂ ਦੱਸਿਆ ਕਿ ਰੋਟਾਵੇਟਰ ਨਾਲ ਵਾਹੁਣ ਉਪਰੰਤ ਹੱਲਾਂ ਨਾਲ ਦੋਹਰ ਪਾ ਕੇ ਖੇਤ ਤਿਆਰ ਕਰਕੇ ਕਮਾਦ ਦੀ ਬਿਜਾਈ ਕਰ ਦਿੱਤੀ ਹੈ। ਪਿੰਡ ਭਾਮੜੀ ਦੇ ਵਸਨੀਕ ਕਿਸਾਨ ਹਰਿੰਦਰ ਸਿੰਘ ਰਿਆੜ ਨੇ ਦੱਸਿਆ ਕਿ  ਵਟਸਐਪ ਸਮੂਹ ਵਿੱਚ ਹੁੰਦੀ ਝੋਨੇ ਦੀ ਪਰਾਲੀ ਨੂ ਸੰਭਾਲਣ ਤੇ ਹੁੰਦੀ ਵਿਚਾਰ ਚਰਚਾ  ਤੋਂ ਪ੍ਰਭਾਵਤ ਹੋ ਕੇ ਫੈਸਲਾ ਕੀਤਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਕਮਾਦ ਅਤੇ ਹੋਰ ਫਸਲਾਂ ਦੀ ਬਿਜਾਈ ਕਰਨੀ ਹੈ। ਉਨਾ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਉਲਟਾਵੀ ਹੱਲ ਨਾਲ ਵਾਹ ਕੇ ਰੇਟਵਾਟਰ ਦੀ ਦੋਰ ਪਾ ਕੇ ਖੇਤ ਕਰ ਲਿਆ ਤੇ ਕਮਾਦ ਦੀ ਬਿਜਾਈ ਕਰ ਦਿਤੀ ਹੈ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਉਪਰੰਤ ਅਗਲੀ ਫਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਮਹਿੰਗੇ ਸੰਦਾਂ ਦੀ ਜਗਾ ਸਸਤੇ,ਛੋਟੇ ਅਤੇ ਵਧੀਆ ਸੰਦ ਖ੍ਰੀਦਣ ਨੂੰ ਤਰਜੀਹ ਦੇਣ ਤਾਂ ਜੋ ਘੱਟ ਲਾਗਤ ਨਾਲ ਖੇਤ ਤਿਆਰ ਕਰਕੇ ਵਾਤਾਵਰਣ ਨੂ ਪ੍ਰਦੂਸ਼ਿਤ ਹੋਣ ਤੋਂ ਬਚਾ ਕੇ ਖੇਤੀ ਆਮਦਨ ਵਿੱਚ ਵਾਧਾ ਹੋ ਕੀਤਾ ਜਾ ਸਕੇ। ਪਿੰਡ ਸੱਲੋਪੁਰ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਨੇ ਦੱਸਿਆ ਕਿ ਮਸ਼ੀਨਰੀ ਬੈਂਕ ਸਥਾਪਤ ਕਰਨ ਦਾ ਮੁੱਖ ਮਕਸਦ ਇਲਾਕੇ ਦੇ ਕਿਸਾਨਾਂ ਨੂੰ ਕਿਰਾਏ ਤੇ ਮਸ਼ੀਨਰੀ ਮੁਹੱਈਆ ਕਰਵਾਉਣੀ ਹੈ ਤਾਂ ਜੋ ਛੋਟੇ ਕਿਸਾਨ ਵੀ ਨਵੀਨਤਮ ਖੇਤੀ ਮਸ਼ੀਨਰੀ ਦਾ ਫਾਇਦਾ ਲੈ ਸਕਣ ।