ਬਰਡ ਫਲੂ ਬਾਰੇ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਨੁੱਖਾਂ ਦੀ ਤਰ੍ਹਾਂ ਹੀ ਪੰਛੀ ਵੀ ਫਲੂ ਦੇ ਸ਼ਿਕਾਰ ਹੁੰਦੇ ਹਨ। ਬਰਡ ਫਲੂ ਨੂੰ ਏਵੀਅਨ ਫਲੂ, ਏਵੀਅਨ ਇਨਫਲੂਏਂਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਐੱਚ- 5 ਐੱਨ...

bird flu

ਮਨੁੱਖਾਂ ਦੀ ਤਰ੍ਹਾਂ ਹੀ ਪੰਛੀ ਵੀ ਫਲੂ ਦੇ ਸ਼ਿਕਾਰ ਹੁੰਦੇ ਹਨ। ਬਰਡ ਫਲੂ ਨੂੰ ਏਵੀਅਨ ਫਲੂ, ਏਵੀਅਨ ਇਨਫਲੂਏਂਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਐੱਚ- 5 ਐੱਨ-1 ਵਾਇਰਸ ਪੰਛੀਆਂ ਦੇ ਨਾਲ ਹੀ ਮੁਰਗੀਆਂ ਅਤੇ ਬੱਤਖਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਦੇ ਜ਼ਿਆਦਾਤਰ ਵਿਸ਼ਾਣੂ ਕੇਵਲ ਦੂਜੇ ਪੰਛੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਸਕਦੇ ਹਨ, ਪਰ ਇਹ ਮਨੁੱਖਾਂ ਦੀ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪਾ ਸਕਦਾ ਹੈ। ਐੱਚ - 5 ਐੱਨ - 1 ਵਿਸ਼ਾਣੂ ਨਾਲ ਕਿਸੇ ਆਦਮੀ ਦੇ ਸੰਕ੍ਰਮਿਤ ਹੋਣ ਦਾ ਪਹਿਲਾ ਮਾਮਲਾ ਹਾਂਗਕਾਂਗ ਵਿਚ 1997 ਵਿਚ ਸਾਹਮਣੇ ਆਇਆ ਸੀ। ਉਸੇ ਸਮੇਂ ਤੋਂ ਹੀ ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਦੇਸ਼ਾਂ ਵਿਚ ਬਰਡ ਫਲੂ ਦਾ ਵਿਸ਼ਾਣੂ ਫੈਲਣ ਲੱਗਾ।

ਇਹ ਖਤਰਨਾਕ ਵਿਸ਼ਾਣੂ ਐੱਚ- 5 ਐੱਨ- 1 ਭਾਰਤ ਵਿਚ ਜਨਵਰੀ ਵਿਚ ਫੈਲਿਆ ਸੀ। ਖੁਰਾਕ ਅਤੇ ਖੇਤੀ ਸੰਗਠਨਾਂ ਦੇ ਅਨੁਸਾਰ ਦੇਸ਼ ਭਰ ਵਿਚ ਇਸ ਦੇ ਫੈਲਾਅ ਨੂੰ ਰੋਕਣ ਦੇ ਲਈ 30 ਲੱਖ 90 ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਅਤੇ ਬੱਤਖਾਂ ਨੂੰ ਮਾਰ ਦਿੱਤਾ ਗਿਆ। 2 ਫਰਵਰੀ 2008 ਦੇ ਬਾਅਦ ਤੋਂ ਕਿਸੇ ਨਵੀਂ ਬਿਮਾਰੀ ਦੇ ਨਿਸ਼ਾਨ ਦੇਖਣ ਨੂੰ ਨਹੀਂ ਮਿਲੇ ਹਨ। ਏਵੀਅਨ ਇਨਫਲੂਏਂਜਾ ਆਮ ਤੌਰ ‘ਤੇ ਪੰਛੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ, ਪਰ ਇਸ ਦੇ ਐੱਚ- 5 ਐੱਨ- 1 ਵਿਸ਼ਾਣੂ ਨੇ ਏਸ਼ੀਆ ਵਿਚ ਆਪਣੀ ਸ਼ੁਰੂਆਤ (2003) ਦੇ ਸਮੇਂ ਤੋਂ ਹੀ ਲਗਭਗ 243 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਹ ਅੰਕੜਾ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ.ਓ) ਦਾ ਹੈ।

ਮੁਰਗਾਬੀ ਐੱਚ-5 ਐੱਨ- 1 ਵਿਸ਼ਾਣੂ ਨੂੰ ਆਪਣੇ ਨਾਲ ਲਿਆਉਂਦੇ ਹਨ। ਮੁਰਗੀਆਂ ਇਨ੍ਹਾਂ ਦਾ ਸਭ ਤੋਂ ਆਸਾਨ ਸ਼ਿਕਾਰ ਬਣ ਸਕਦੀਆਂ ਹਨ। ਉਹ ਇਸ ਨਾਲ ਮਨੁੱਖਾਂ ਨੂੰ ਸੰਕ੍ਰਮਿਤ ਕਰ ਸਕਦੀਆਂ ਹਨ, ਜੋ ਸਭ ਤੋਂ ਨਜ਼ਦੀਕੀ ਸੰਪਰਕ ਵਿਚ ਰਹਿੰਦੇ ਹਨ। ਬਾਘ, ਬਿੱਲੀ (ਐੱਚ5 ਐੱਨ1), ਸੀਲ (ਐੱਚ7 ਐੱਨ7), ਪਸ਼ੂ, ਘੋੜਾ ਪ੍ਰਜਾਤੀ (ਐੱਚ7 ਐੱਨ7), ਨਿਓਲਾ (ਐੱਚ10 ਐੱਨ4, ਐੱਚ1 ਐੱਨ2, ਐੱਚ3 ਐੱਨ2, ਐੱਚ4 ਐੱਨ6 ,ਐੱਚ5 ਐੱਨ1), ਮਨੁੱਖ, ਸੂਰ (ਐੱਚ1 ਐੱਨ1), ਵੇਲ੍ਹ (ਐੱਚ2 ਐੱਨ2, ਐੱਚ13 ਐੱਨ9)

ਮੂਲ ਧਾਰਕ - ਜੰਗਲੀ ਮੁਰਗਾਬੀ, ਬੱਤਖ ਆਦਿ (ਐੱਚ1 - 15, ਐੱਨ 1-9), ਮੂਲਧਾਰਕ ਬਾਧਿਤਾ, ਬਟੇਰ ਬਰਡ ਫਲੂ ਦੇ ਫੈਲਣ ਦੇ ਮਾਮਲੇ ਵਿੱਚ ਜੋ ਲੋਕ ਸੰਕ੍ਰਮਿਤ ਪੰਛੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਇਸ ਦਾ ਸ਼ਿਕਾਰ ਬਣ ਸਕਦੇ ਹਨ। ਮੁਰਗੀ ਜੇਕਰ ਸਹੀ ਢੰਗ ਨਾਲ ਨਾ ਪੱਕੀ ਹੋਵੇ, ਤਾਂ ਉਸ ਨੂੰ ਖਾਣ ਵਾਲਾ ਵੀ ਬਿਮਾਰ ਹੋ ਸਕਦਾ ਹੈ ਜਾਂ ਫਿਰ ਕਿਸੇ ਅਜਿਹੇ ਆਦਮੀ ਦੇ ਸੰਪਰਕ ਨਾਲ ਵੀ ਇਹ ਰੋਗ ਫੈਲਦਾ ਹੈ, ਜੋ ਪਹਿਲਾਂ ਤੋਂ ਇਸ ਦਾ ਸ਼ਿਕਾਰ ਹੋਵੇ। ਬਰਡ ਫਲੂ ਆਦਮੀ ਨੂੰ ਬੇਹੱਦ ਬਿਮਾਰ ਕਰ ਸਕਦਾ ਹੈ, ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਫਿਲਹਾਲ ਹਾਲੇ ਇਸ ਦਾ ਕੋਈ ਟੀਕਾ ਨਹੀਂ ਹੈ।