ਗੰਡੋਆ ਖਾਦ ਕਿਸਾਨਾਂ ਲਈ ਰਸਾਇਣਿਕ ਖਾਦਾਂ ਤੋਂ ਜ਼ਿਆਦਾ ਲਾਹੇਵੰਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਾਡੇ ਕਿਸਾਨ ਹੁਣ ਰਸਾਇਣਿਕ ਖਾਦਾਂ ਦੇ ਅਧੀਨ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ 'ਤੇ ਅਸਰ ਪੈਂਦਾ ਹੈ।

Earth worms fertilizer

ਲੁਧਿਆਣਾ, ਸਾਡੇ ਕਿਸਾਨ ਹੁਣ ਰਸਾਇਣਿਕ ਖਾਦਾਂ ਦੇ ਅਧੀਨ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ 'ਤੇ ਅਸਰ ਪੈਂਦਾ ਹੈ। ਇਹ ਫ਼ਸਲਾਂ ਕੈਮੀਕਲ ਖਾਦਾਂ ਦੀ ਵਰਤੋਂ ਕਾਰਨ ਪੂਰੀਆਂ ਵੱਧ ਫੁੱਲ ਨਹੀਂ ਪਾ ਰਹੀਆਂ। ਰਸਾਇਣਿਕ ਖਾਦਾਂ ਕਾਰਨ ਫ਼ਸਲ ਦਾ ਨਾ ਚੰਗਾ ਝਾੜ ਮਿਲ ਰਿਹਾ ਅਤੇ ਨਾ ਹੀ ਫਸਲ ਵਿਚ ਗੁਣਵਤਾ ਮਿਲ ਰਹੀ ਹੈ। ਇਸ ਲਈ ਖੇਤੀ ਮਾਹਿਰਾਂ ਨੇ ਕਿਸਾਨਾਂ ਲਈ ਇਕ ਨਵਾਂ ਉਪਰਾਲਾ ਕੱਢ ਲਿਆਂਦਾ ਹੈ। ਦੱਸ ਦਈਏ ਕੇ ਕਿਸਾਨ ਗੰਡੋਆ ਖਾਦ ਦੀ ਵਰਤੋਂ ਕਰਨ, ਇਸ ਨਾਲ ਸਾਲ ਵਿਚ ਖਾਦ ਦੇ 5-7 ਹਜ਼ਾਰ ਰੁਪਏ ਦੀ ਬਚਤ ਤਾਂ ਹੋਵੇਗੀ ਹੀ, ਨਾਲ ਹੀ ਕੁਦਰਤੀ ਖਾਦ ਨਾਲ ਆਪਣੀ ਉਤਪਾਦਨ ਸਮਰਥਾ ਵੀ ਵਧਾ ਸਕਦੇ ਹਨ।

ਗੰਡੋਆ ਖਾਦ ਦਾ ਫਾਇਦਾ

ਗੰਡੋਆ ਖਾਦ ਦੀ ਵਰਤੋਂ ਨਾਲ ਜ਼ਮੀਨ ਵਿਚ ਕਾਰਬਨਿਕ ਪਦਾਰਥ ਦੀ ਮਾਤਰਾ ਵੱਧਦੀ ਹੈ। ਇਸ ਨਾਲ ਵਾਇਰਸ ਅਤੇ ਬੈਕਟੀਰੀਆ ਵੱਧਦੇ ਹਨ, ਜਿਸ ਨਾਲ ਪਾਣੀ ਰੱਖਣ ਦੀ ਸਮਰੱਥਾ ਵਧਦੀ ਹੈ। ਫਸਲ 'ਤੇ ਰੋਗ ਅਤੇ ਕੀਟਾਂ ਦਾ ਪ੍ਰਭਾਵ ਘੱਟ ਹੁੰਦਾ ਹੈ। ਦੱਸ ਦਈਏ ਕੇ ਨਿਕਲਣ ਵਾਲਾ ਪਦਾਰਥ ਚਮਕੀਲਾ, ਆਕਾਰ ਵਿਚ ਵੱਡਾ ਅਤੇ ਭਾਰਾ ਹੁੰਦਾ ਹੈ। ਜਿਹਨਾਂ ਕਿਸਾਨਾਂ ਨੇ ਇਸ ਖਾਦ ਦੀ ਵਰਤੋਂ ਕੀਤੀ ਹੈ ਉਨ੍ਹਾਂ ਨੇ ਇਸਦੇ ਲਾਹੇਵੰਦ ਹੋਣ ਬਾਰੇ ਪੁਸ਼ਟੀ ਵੀ ਕੀਤੀ ਹੈ ਅਤੇ ਅਪਣੇ ਹੋਰ ਕਿਸਾਨ ਵੀਰਾਂ ਨੂੰ ਇਸਨੂੰ ਬਣਾਉਣ ਅਤੇ ਵਰਤਣ ਲਈ ਵੀ ਪ੍ਰੇਰਿਤ ਕੀਤਾ ਹੈ। 

ਗੰਡੋਆ ਖਾਦ ਬਣਾਉਣ ਦੀ ਵਿਧੀ

ਦੱਸਣਯੋਗ ਹੈ ਕੇ ਗੰਡੋਆ ਖਾਦ ਬਣਾਉਣਾ ਬਹੁਤ ਹੀ ਅਸਾਨ ਹੈ। ਤੁਸੀ ਘਰ ਵਿਚੋਂ ਨਿਕਲਣ ਵਾਲੇ ਕੂੜੇ ਨੂੰ ਇੱਕ ਜਗ੍ਹਾ 'ਤੇ ਇੱਕਠਾ ਕਰ ਸਕਦੇ ਹੋ। ਇਸ ਇਕੱਠੇ ਕੀਤੇ ਕੂੜੇ ਵਿਚ ਹੁਣ  ਗੋਬਰ ਪਾਇਆ ਜਾਵੇ ਅਤੇ ਫਿਰ 15 ਦਿਨ ਬਾਅਦ ਟੋਆ ਪੁੱਟ ਕੇ ਇਸ ਵਿਚ ਗੰਡੋਏ ਛੱਡ ਦਿਓ। 90 ਦਿਨ ਬਾਅਦ ਤੁਹਾਨੂੰ ਖਾਦ ਤਿਆਰ ਮਿਲੇਗੀ। ਵਿਧੀ ਤੋਂ ਚੰਗੀ ਤਰ੍ਹਾਂ ਜਾਣੂ ਕਿਸਾਨ ਵੀਰ ਘਰ ਵਿਚ ਹੀ ਇਹ ਖਾਦ ਤਿਆਰ ਕਰ ਲੈਂਦੇ ਹਨ। ਇਸ ਖਾਦ ਨਾਲ ਕਿਸਾਨਾਂ ਦਾ ਰਸਾਇਣਿਕ ਖਾਦਾਂ ਦੇ ਮੁਕਾਬਲੇ ਬਹੁਤ ਪੈਸਾ ਵੀ ਬਚ ਜਾਂਦਾ ਹੈ ਅਤੇ ਫ਼ਸਲਾਂ ਲਈ ਵੀ ਲਾਹੇਵੰਦ ਸਾਬਤ ਹੋ ਰਹੀ ਹੈ।