ਕਿਸਾਨਾਂ ਨੂੰ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੀ ਹੈ ਮੋਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

;ਮੋਦੀ ਸਰਕਾਰ ਆਉਣ ਵਾਲਿਆਂ ਲੋਕ ਸਭਾ ਦੇ ਮਦੇਨਜਰ ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕਰ ਰਹੀ ਹੈ ਤੇ ਕਰੀਬ ਚਾਰ ਸਾਲ ਬਾਅਦ ਲੋਕ ਸਭਾ ਦੀਆਂ...

P.M Narendra Modi

ਚੰਡੀਗੜ੍ਹ ;ਮੋਦੀ ਸਰਕਾਰ ਆਉਣ ਵਾਲਿਆਂ ਲੋਕ ਸਭਾ ਦੇ ਮਦੇਨਜਰ ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕਰ ਰਹੀ ਹੈ ਤੇ ਕਰੀਬ ਚਾਰ ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਦੇ ਕਾਰਨ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਯਾਦ ਆਈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਧਾ ਕਰ ਰਹੀ ਹੈ , ਜਿਸ ਦੇ ਵਿਚ ਮੋਦੀ ਸਰਕਾਰ ਦੇ ਵਲੋਂ ਕਿਸਾਨਾਂ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ ਅਤੇ ਸਰਕਾਰ ਦੇ ਵਲੋਂ ਇਹ ਵਾਧਾ ਆਪਣੇ ਆਪ ਦੇ ਵਿਚ ਸਹੀ ਦਸਿਆ ਜਾ ਰਿਹਾ ਹੈ।

ਪਰ ਓਧਰ ਦੂਜੇ ਪਾਸੇ ਉਘੇ ਖੇਤੀ ਵਿਗਿਆਨੀ ਐਮ ਐਸ ਸਵਾਮੀਨਾਥਨ ਨੇ ਇਸ ਵਾਧੇ ਨੂੰ ਨਾਕਾਫ਼ੀ ਦਸਿਆ। ਉਨ੍ਹਾਂ ਨੇ ਕਿਹਾ ਕਿ ਇਸ ਵਾਧੇ ਦੇ ਨਾਲ ਮਹਿੰਗਾਈ ਵਧੇਗੀ ਸਰਕਾਰ ਨੂੰ ਆਪਣੇ ਖਰੀਦ ਪ੍ਰਬੰਧ ਠੀਕ ਕਰਨ ਦੀ ਲੋੜ ਹੈ ਦੂਜੇ ਪਾਸੇ ਅਕਾਲੀ ਦਲ ਇਸ ਵਾਧੇ ਨਾਲ ਮੋਦੀ ਸਰਕਾਰ ਦੇ ਗੁਣ ਗਾ ਰਿਹਾ ਹੈ ਅਤੇ ਜਿਸ ਨੂੰ ਦੇਖਦੇ ਹੋਏ ਅਕਾਲੀ ਦਲ ਵਲੋਂ ਪੰਜਾਬ ਦੇ ਵਿਚ ਮੋਦੀ ਦੇ ਹੱਕ ਵਿਚ ਰੈਲੀ ਕਰਵਾਈ ਜਾ ਰਹੀ ਹੈ।

ਅਕਾਲੀ -ਭਾਜਪਾ ਇਸ ਰੈਲੀ ਨੂੰ ਲੈ ਕੇ ਪੱਬਾਂ ਪਾਰ ਹੋਇਆ ਹੈ ਅਤੇ ਦਸਿਆ ਜਾ ਰਿਹਾ ਹੈ ਕੇ ਇਸ ਰੈਲੀ ਦੇ ਵਿਚ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਦੇ ਕਿਸਾਨ ਵੀ ਸ਼ਾਮਲ ਹੋਣਗੇਅਕਾਲੀ -ਭਾਜਪਾ  ਇਸ ਰੈਲੀ ਦੇ ਰਾਹੀਂ ਆਉਣ ਵਾਲਿਆਂ ਲੋਕ ਸਭਾ ਚੋਣਾਂ ਵਿਚ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ ਕਰ ਰਹੀ ਹੈ ਅਗਰ ਅਕਾਲੀ ਦਲ ਦੇ ਪਿੱਛਲੇ ਦਸ ਸਾਲਾਂ ਦੇ ਰਾਜ ਦੀ ਗੱਲ ਕਰੀਏ ਤਾਂਇਹਨਾਂ ਦੇ ਸ਼ਾਸਨ ਕਾਲ ਵਿਚ ਕਿਸਾਨਾਂ ਨੂੰ ਕਈ ਕਈ ਦਿਨ ਮੰਡੀਆਂ ਦੇ ਵਿਚ ਰੁਲਣਾ ਪੈਂਦਾ ਸੀ।

ਕਿਸਾਨਾਂ ਦੀਆਂ ਫਸਲਾਂ ਦੇ ਮੁੱਲ ਵੀ ਨਹੀਂ ਸਨ ਲੱਗਦੇ ਅਤੇ ਇਹਨਾਂ ਦੇ ਸ਼ਾਸਨ ਵਿਚ ਕਿੰਨੇ ਹੀ ਕਿਸਾਨਾ ਨੇ ਖੁਦਕੁਸ਼ੀਆਂ ਕਰ ਲਾਇਆਂ ਅਤੇ ਹੁਣ ਸੱਤਾ ਤੋਂ ਵਾਂਝੇ ਹੋਣ ਤੋਂ ਬਾਅਦ ਕਿਸਾਨਾਂ ਪ੍ਰਤੀ ਆਪਣੀ ਹਮਦਰਦੀ ਦਿਖਾਉਣ ਲੱਗ ਪੈ ਤੇ ਹੁਣ ਅਕਾਲੀ ਦਲ ਇਸ ਰੈਲੀ ਦੇ ਰਾਹੀਂ ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਕੋਸ਼ਿਸ ਕਰ ਰਿਹਾ ਹੈ। ਪਰ ਫਸਲਾਂ ਦੇ  ਸਮਰਥਨ ਮੁੱਲ ਨੂੰ ਕਈ ਕਿਸਾਨ ਜਥੇਬੰਦੀਆਂ ਸਹੀ ਨਹੀਂ ਦਸ ਰਹੀਆਂ। ਅਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕੇ ਸਵਾਮੀਨਾਥਨ ਰਿਪੋਰਟ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਮਿਲੇ।