ਜਾਣੋ ਕਿਵੇਂ ਕਰਨੀ ਹੈ ਕੜਕਨਾਥ ਦੀ ਕੰਟਰੈਕਟ ਫਾਰਮਿੰਗ?

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਇਸ ਤਰ੍ਹਾਂ ਇਸ ਬਿਜ਼ਨੈਸ ਵਿਚ ਸਾਰੇ ਖਰਚ ਕੱਢ ਕੇ ਵੀ...

Kadaknath Black Chicken Farmer

ਚੰਡੀਗੜ੍ਹ: ਕੜਕਨਾਥ ਮੁਰਗੇ ਦਾ ਮਾਸ, ਅੱਖ, ਚੁੰਜ਼, ਪੰਖ ਆਦਿ ਸਭ ਕੁਝ ਕਾਲਾ ਹੁੰਦਾ ਹੈ ਅਤੇ ਇਸ ਨੂੰ ਦਵਾਈਆਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਪ੍ਰਜਾਤੀ ਦੀ ਮੰਗ ਅੱਜ ਦੇ ਸਮੇਂ ਵਿਚ ਬਹੁਤ ਹੈ ਤੇ ਇਸ ਮੰਗ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੇ ਕੰਨਟਰੈਕਟ ਫਾਰਮਿੰਗ ਸ਼ੁਰੂ ਕੀਤੀ ਹੋਈ ਹੈ। ਪਰ ਇਸ ਸਮੇਂ ਲੋਕਾਂ ਵਿਚ ਇਕ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਲੋਕ ਇਸ ਫਾਰਮਿੰਗ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹਨ।

ਦਿਲਬਾਗ਼ ਜੋ ਕਿ ਹੈਪੀ ਬਰਡ ਓਰਗੈਨਿਕ ਫਰਮ ਚਲਾਉਂਦੇ ਹਨ ਤੇ ਉਹਨਾਂ ਨੇ ਇਸ ਬਾਰੇ ਸਪੋਕਸਮੈਨ ਟੀਮ ਨਾਲ ਖੁੱਲ੍ਹ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਸਿਆ ਕਿ ਕਿਸਾਨ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਅੱਜ ਹਰ ਕੋਈ ਬਜ਼ਾਰ ਵਿਚੋਂ ਬਰਡ ਲੈ ਲੈਂਦਾ ਹੈ ਫਿਰ ਅੰਡਾ ਪ੍ਰੋਡਿਊਸ ਹੁੰਦਾ ਹੈ ਪਰ ਅੰਡੇ ਨੂੰ ਉਹ ਵੇਚੇਗਾ ਕਿੱਥੇ। ਇਸ ਦੇ ਲਈ ਉਹਨਾਂ ਨੇ ਹੈਪੀ ਬਰਡ ਓਰਗੈਨਿਕ ਫਰਮ ਚਲਾ ਕੇ ਇਸ ਦਾ ਹੱਲ ਕੱਢਿਆ ਹੈ ਕਿ ਜੇ ਅੱਜ ਫਾਰਮਰ ਦਾ 1 ਲੱਖ ਅੰਡਾ ਵੀ ਆਉਂਦਾ ਹੈ ਤਾਂ ਉਸ ਦਾ ਵੀ ਕੰਨਜ਼ਿਊਮ ਹੋਵੇਗਾ।

ਇਸ ਦੇ ਨਾਲ ਹੀ ਉਹਨਾਂ ਕੋਲ ਚੂਚਿਆਂ ਅਤੇ ਮੁਰਗਿਆਂ ਦੀ ਵੀ ਪੂਰੀ ਮਾਰਕਿਟ ਹੈ। ਇਹਨਾਂ ਦੀ ਮੰਗ ਇੰਨੀ ਹੈ ਕਿ ਉਹਨਾਂ ਕੋਲ ਪਹਿਲਾਂ ਹੀ ਪੈਸੇ ਆ ਚੁੱਕੇ ਹਨ ਪਰ ਉਹ ਉਹਨਾਂ ਨੂੰ ਡਿਲਿਵਰ ਨਹੀਂ ਕਰ ਪਾ ਰਹੇ। ਜੇ ਕੋਈ ਘੱਟ ਪੈਸੇ ਵਾਲਾ ਇਹ ਬਿਜ਼ਨੈਸ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ 45 ਤੋਂ 50 ਹਜ਼ਾਰ ਨਾਲ 1000 ਚੂਚਿਆਂ ਤੋਂ ਸ਼ੁਰੂਆਤ ਕਰ ਸਕਦਾ ਹੈ।

ਫਿਰ ਇਹ ਵੱਡੇ ਹੋ ਕੇ 5 ਤੋਂ 6 ਮਹੀਨੀਆਂ ਬਾਅਦ ਅੰਡੇ ਦੇਣੇ ਸ਼ੁਰੂ ਕਰ ਦਿੰਦੇ ਹਨ ਤਾਂ ਵੀ ਇਹ ਕਿਸਾਨ ਦੀ ਦੇਖਰੇਖ ਵਿਚ ਹੁੰਦਾ ਹੈ ਤੇ ਇਸ ਦੇ ਲਈ ਉਹਨਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਦੇ ਲਈ ਉਹ ਕੋਈ ਪੈਸਾ ਨਹੀਂ ਲੈਣਗੇ। 5 ਤੋਂ 6 ਮਹੀਨਿਆਂ ਬਾਅਦ ਜਦੋਂ ਕਿਸਾਨ ਉਹਨਾਂ ਨੂੰ ਬਰਡ ਵਾਪਸ ਦਿੰਦਾ ਹੈ ਤਾਂ ਉਹ ਉਹਨਾਂ ਤੋਂ 400 ਦਾ ਖਰੀਦਦੇ ਹਨ। 5 ਤੋਂ 6 ਮਹੀਨਿਆਂ ਵਿਚ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪ੍ਰਤੀ ਬਰਡ ਤੇ 100 ਰੁਪਏ ਦਾ ਫਾਇਦਾ ਹੋਵੇਗਾ।

ਇਸ ਤਰ੍ਹਾਂ ਇਸ ਬਿਜ਼ਨੈਸ ਵਿਚ ਸਾਰੇ ਖਰਚ ਕੱਢ ਕੇ ਵੀ ਕਿਸਾਨ ਨੂੰ 30 ਤੋਂ 40 ਹਜ਼ਾਰ ਬਚਦੇ ਹਨ। ਮੁਰਗਿਆਂ ਦੇ ਰੇਟ 4 ਕਿਸਮਾਂ ਵਿਚ ਵੰਡਿਆ ਹੋਇਆ ਹੈ 700, 800, 900 ਅਤੇ 1000 ਰੁਪਏ। 700 ਦੇ ਬਰਡ ਵਿਚ ਅੰਡਾ ਦੇਣ ਦੀ ਸ਼ੁਰੂਆਤ ਹੋ ਜਾਂਦੀ ਹੈ। ਦਿਲਬਾਗ਼ ਫਰਮ ਇਸ ਦੇ ਅੰਡੇ ਨੂੰ 12 ਰੁਪਏ ਦੇ ਹਿਸਾਬ ਨਾਲ 2 ਸਾਲ ਤਕ ਖਰੀਦਣਗੇ।

ਉਸ ਤੋਂ ਬਾਅਦ ਜਦੋਂ ਮੁਰਗੀ ਅੰਡੇ ਦੇਣੇ ਬੰਦ ਕਰ ਦਿੰਦੀ ਹੈ ਤਾਂ ਕਿਸਾਨ ਦਾ ਖਰਚਾ ਨਿਕਲਣਾ ਵੀ ਘਟ ਜਾਂਦਾ ਹੈ ਤਾਂ ਇਸ ਹਾਲਾਤ ਵਿਚ ਉਹਨਾਂ ਕੋਲੋਂ 250 ਰੁਪਏ ਵਿਚ ਖਰੀਦਿਆ ਲਿਆ ਜਾਂਦਾ ਹੈ। ਕੜਕਨਾਥ ਦੇ ਰਹਿਣ ਲਈ ਨਾ ਹੀ ਸਰਦੀ ਦੀ ਲੋੜ ਹੈ ਤੇ ਨਾ ਹੀ ਹੀਟ ਦੀ। ਇਹ ਤਾਪਮਾਨ ਅਨੁਸਾਰ ਢਲ ਜਾਂਦੀਆਂ ਹਨ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੰਛੀ ਵਿਚ ਕੋਈ ਬਿਮਾਰੀ ਨਹੀਂ ਹੁੰਦੀ ਪਰ ਜੇ ਇਸ ਦੀ ਦੇਖਭਾਲ ਸਹੀ ਤਰੀਕੇ ਨਾਲ ਨਾ ਕੀਤੀ ਜਾਵੇ ਤਾਂ ਬਿਮਾਰੀ ਫੈਲਣ ਦਾ ਡਰ ਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਅਜਿਹੇ ਸਮੇਂ ਵਿਚ ਕਿਸੇ ਦੀ ਨੌਕਰੀ ਕਰਨ ਦੀ ਬਜਾਏ ਅਪਣਾ ਬਿਜ਼ਨੈਸ ਕਰਨਾ ਜ਼ਿਆਦਾ ਫਾਇਦੇਮੰਦ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।