ਨੌਕਰੀ ਛੱਡ ਖੋਲਿਆ ਡੇਅਰੀ ਫ਼ਾਰਮ, ਨੌਜਵਾਨਾਂ ਲਈ ਬਣਿਆ ਮਿਸ਼ਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਜਿਥੇ ਪੰਜਾਬ ਦੇ ਕਈ ਨੌਜ਼ਵਾਨ ਨਸਿਆ ਦੇ ਰਾਹ ਤੇ ਚਲ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ

cows

ਜਿਥੇ ਪੰਜਾਬ ਦੇ ਕਈ ਨੌਜ਼ਵਾਨ ਨਸਿਆ ਦੇ ਰਾਹ ਤੇ ਚਲ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ ਉਥੇ ਹੀ ਅਜਿਹੇ ਵੀ ਨੌਜਵਾਨ ਨੇ ਜਿਹੜੇ ਲੋਕਾਂ ਲ਼ਈ ਮਿਸ਼ਾਲ ਬਣ ਰਹੇ ਹਨ। ਤੁਹਾਨੂੰ ਦਸ ਦੇਈਏ ਕੇ ਮੋਹਾਲੀ ਜਿਲ੍ਹੇ ਦੇ ਪਿੰਡ ਗਿੱਦੜਪੁਰ ਦਾ ਨੌਜ਼ਵਾਨ ਅਮਿਤ ਠਾਕੁਰ ਨਸਿਆ ਦੇ ਰਸਤੇ ਨੂੰ ਪਿਛਾਂਹ ਛੱਡਦਾ ਹੋਇਆ ਇਕ ਸਫ਼ਲ ਡੇਅਰੀ ਫਾਰਮ ਬਣ ਕੇ ਲੋਕਾਂ ਲਈ ਮਿਸਾਲ ਦੇ ਰੂਪ `ਚ ਸਾਹਮਣੇ ਆਇਆ ਹੈ।

ਤੁਹਾਨੂੰ ਦਸ ਦੇਈਏ ਕੇ ਅਮਿਤ ਨੇ ਐਮ.ਬੀ.ਏ ਫਾਇਨਾਂਸ/ਮਾਰਕਿਟਿੰਗ ਕਰਨ ਉਪਰੰਤ ਉਸ ਨੇ ਬੈਕਿੰਗ ਖੇਤਰ ਵਿੱਚ ਨੌਕਰੀ ਛੱਡ ਦਿਤੀ ਤੇ 2014 ਵਿੱਚ ਜ਼ਮੀਨ ਠੇਕੇ ਉੱਤੇ ਲੈ ਕੇ 30 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕਰਕੇ ਹੁਣ ਆਪਣੀ ਇੱਕ ਏਕੜ ਜ਼ਮੀਨ ਵਿੱਚ 80 ਗਾਵਾਂ ਦਾ ਡੇਅਰੀ ਫਾਰਮ ਬਣਾ ਲਿਆ ਹੈ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕੇ ਅਮਿਤ ਨੇ ਡੇਅਰੀ ਵਿਕਾਸ ਵਿਭਾਗ ਤੋਂ ਡੇਅਰੀ ਫਾਰਮਿੰਗ ਦੀ 15 ਰੋਜ਼ਾ ਸਿਖਲਾਈ ਵੀ ਲਈ ਸੀ

ਤੇ ਹੁਣ ਵਿਭਾਗ ਉਸ ਨੂੰ ਸਬਸਿਡੀ ਉਤੇ ਬਲਕ ਮਿਲਕ ਕੂਲਰ(ਬੀ.ਐਮ.ਸੀ) ਅਤੇ ਦੁੱਧ ਪੈਕ ਕਰਨ ਵਾਲੀ ਮਸ਼ੀਨ ਵੀ ਮੁਹੱਈਆ ਕਰਵਾਏਗਾ। ਉਹ ਫਰਾਂਸ ਵਿਖੇ ਹੋਏ ਡੇਅਰੀ ਫਾਰਮਿੰਗ ਸਬੰਧੀ ਕੌਮਾਂਤਰੀ ਮੇਲੇ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ।ਅਮਿਤ ਠਾਕੁਰ ਦਾ ਕਹਿਣਾ ਹੈ ਕਿ ਚੰਗੀ ਨਸਲ ਦੀਆਂ ਗਾਵਾਂ ਦਾ ਹੋਣਾ ਵੀ ਡੇਅਰੀ ਫਾਰਮਿੰਗ ਵਿੱਚ ਕਾਮਯਾਬੀ ਲਈ ਜ਼ਰੂਰੀ ਹੈ। ਡੇਅਰੀ ਫਾਰਮਰ ਨੂੰ ਪਸ਼ੂਆਂ ਦੀਆਂ ਨਸਲਾਂ ਅਤੇ ਅੱਗੇ ਚੰਗੀਆਂ ਨਸਲਾਂ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਉਙ ਖੁਦ ਆਪਣੇ ਫਾਰਮ ‘ਤੇ ਪਸ਼ੂਆਂ ਦੀਆਂ ਚੰਗੀਆਂ ਨਸਲਾਂ ਤਿਆਰ ਕਰਨ ਵੱਲ ਧਿਆਨ ਦਿੰਦਾ ਹੈ। ਉਸ ਦੇ ਪਸ਼ੂ ਕਈ ਸੂਬਾ ਪੱਧਰੀ ਅਤੇ ਹੋਰ ਪਸ਼ੂ ਮੇਲਿਆਂ ਵਿੱਚ ਇਨਾਮ ਜਿੱਤ ਚੁੱਕੇ ਹਨ।ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਇਹ ਧੰਦਾ ਅਪਣਾਉਣਾ ਚਾਹੀਦਾ ਹੈ। ਤਾ ਜੋ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇ ਤੇ ਚੰਗੀ ਜਿੰਦਗੀ ਬਤੀਤ ਕਰ ਸਕੇ।