ਅਪਰਵਾਸੀ ਭਾਰਤੀ ਨੇ ਪੰਜਾਬ 'ਚ ਸਥਾਪਿਤ ਕੀਤਾ ਖੇਤਰ ਦਾ ਪਹਿਲਾ ਟੈਂਕ - ਅਧਾਰਿਤ ਡੇਅਰੀ ਫਾਰਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

50 ਸਾਲਾ ਦੀਪਕ ਗੁਪਤਾ ਹਾਲ ਹੀ ਤੱਕ ਸਿੰਗਾਪੁਰ 'ਚ ਰਹਿੰਦੇ ਹੋਏ ਖੇਤੀ ਦੀ ਮੋਹਰੀ ਬਹੁਰਾਸ਼ਟਰੀ ਕੰਪਨੀ-ਕਾਰਗਿਲ ਦੇ ਲਈ ਏਸ਼ੀਆ

Dairy Farm

ਨਾਭਾ, 18 ਜੂਨ (ਬਲਵੰਤ ਹਿਆਣਾ) : 50 ਸਾਲਾ ਦੀਪਕ ਗੁਪਤਾ ਹਾਲ ਹੀ ਤੱਕ ਸਿੰਗਾਪੁਰ 'ਚ ਰਹਿੰਦੇ ਹੋਏ ਖੇਤੀ ਦੀ ਮੋਹਰੀ ਬਹੁਰਾਸ਼ਟਰੀ ਕੰਪਨੀ-ਕਾਰਗਿਲ ਦੇ ਲਈ ਏਸ਼ੀਆ 'ਚ ਕਮੋਡਿਟੀਜ ਕਾਰੋਬਾਰ ਚਲਾ ਰਹੇ ਸਨ। ਉਨਾਂ ਦਾ ਸੁਪਨਾ ਸੀ ਪੰਜਾਬ 'ਚ ਇੱਕ ਟੈਂਕਨੋਲਾਜੀ ਅਧਾਰਿਤ ਅਧੁਨਿਕ ਡੇਅਰੀ ਫਾਰਮ ਸਥਾਪਿਤ ਕਰਨਾ। ਉਨ੍ਹਾਂ ਨੇ ਸੁਪਨਾ ਪੂਰਾ ਕਰਨ ਦੇ ਲਈ ਆਪਣੇ ਕਾਰਪੋਰੇਟ ਕੈਂਰੀਅਰ ਦੀ ਅਰਾਮਦਾਇਕ ਜ਼ਿੰਦਗੀ ਛੱਡ ਦਿੱਤੀ।

ਦੀਪਕ ਗੁਪਤਾ ਨੇ ਕਿਹਾ, 'ਦੁਨੀਆਂ ਭਰ 'ਚ ਡੇਅਰੀ ਵਪਾਰ ਨੂੰ 'ਫਾਰਮ ਟੂ ਟੇਬਲ' ਕਾਂਸੈਂਪਟ 'ਤੇ ਚਲਾਇਆ ਜਾ ਰਿਹਾ ਹੈਂ। ਭਾਰਤ ਦੀਆਂ ਯਾਤਰਾਵਾਂ ਦੇ ਦੌਰਾਨ ਹਹੀ ਮੈਂਨੂੰ ਇਸਦਾ ਵਿਚਾਰ ਆਇਆ। ਮੈਂ ਮਿਲਾਵਟੀ ਦੁੱਧ ਦੇ ਕਿਸੇ ਪੜ’ਦਾ ਰਹਿੰਦਾ ਸੀ। ਖੇਤੀ ਖੇਤਰ 'ਚ ਸਹੀ ਮਾਹਿਰਤਾ ਹਾਸਿਲ ਕਰਨ ਤੋਂ ਬਾਅਦ, ਮੈਂ ਆਪਣੇ ਫਾਰਮ ਤੋਂ ਸਿੱਧਾ ਗ੍ਰਾਹਕਾਂ ਤੱਕ ਤਾਜਾ ਦੁੱਧ ਸਪਲਾਈ ਕਰਨ ਦੇ ਲਈ ਡੇਅਰੀ ਫਾਰਮ ਸਥਾਪਿਤ ਕਰਨ ਦੇ ਬਾਰੇ 'ਚ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ ਕੀਤਾ।

ਡੇਅਰੀ ਤੋਂ ਇਲਾਵਾ, ਫਾਰਮ 'ਚ ਜੈਂਵਿਕ ਖੇਤੀ ਦੇ ਤਰੀਕਿਆਂ ਨਾਲ ਹਰਾ ਚਾਰਾ, ਕਣਕ ਅਤੇ ਸਬਜੀਆਂ ਵੀ ਉਗਾਈਆਂ ਜਾਂਦੀਆਂ ਹਨ। ਇੱਥੇ ਗੋਬਰ ਨੂੰ ਪਹਿਲਾਂ ਬਾਇਓਗੈਂਸ ਬਣਾਉਣ ਲਈ ਵਰਤਿਆ ਜਾੱਦਾ ਹੈਂ, ਫਿਰ ਖੇਤਾਂ 'ਚ ਖਾਦ ਦੇ ਰੂਪ 'ਚ। ਬਾਇਓਗੈਂਸ ਨਾਲ ਤਿਆਰ ਬਿਜਲੀ ਵੀ ਫਾਰਮ 'ਚ ਇਸਤਮਾਲ ਹੁੰਦੀ ਹੈਂ। 'ਮੈਂਨੂੰ ਲੱਗਦਾ ਹੈਂ ਕਿ ਸਮਾਜਿਕ ਉਦਮਿਤਾ ਖੇਤੀ 'ਚ ਬਦਲਾਅ ਲਿਆਉਣ ਦਾ ਇੱਕ ਸ਼ਾਨਦਾਰ ਤਰੀਕਾ ਹੈਂ।

ਅਸੀੱ ਸਥਾਨਕ ਕਿਸਾਨਾਂ ਦੇ ਨਾਲ ਡੇਅਰੀ ਫਾਰਮਿੰਗ ਦੀਆਂ ਸਭ ਤੋਂ ਵਧੀਆ ਵਿਧੀਆਂ 'ਤੇ ਚਰਚਾ ਕਰਦੇ ਹਾਂ ਅਤੇ ਉਨਾਂ ਨੂੰ ਪਸ਼ੂ ਸਿਹਤ, ਭੋਜਨ ਅਤੇ ਸਵੱਛਤਾ ਦੇ ਬਾਰੇ 'ਚ ਸਿੱਖਿਅਤ ਕਰਦੇ ਹਾਂ। ਨਾਲ ਹੀ ਅਸੀਂ ਪੇਂਡੂ ਮੁੰਡਿਆਂ ਅਤੇ ਸੀਨੀਅਰ ਸਿਟੀਜੰਸ ਲਈ ਰੁਜਗਾਰ ਦੇ ਮੌਕੇ ਪੈਂਦਾ ਕਰਦੇ ਹਾਂ। ਫਾਰਮ 'ਚ ਜਾਨਵਰਾਂ ਦੇ ਅਰਾਮ 'ਤੇ ਬਹੁਤ ਧਿਆਨ ਕੇਂਦਰਿਤ ਕੀਤਾ ਜਾਂਦਾ ਹੈਂ। ਗਾਵਾਂ ਨੂੰ ਛਾਂ 'ਚ ਰੱਖਿਆ ਜਾਂਦਾ ਹੈਂ, ਜਿਥੇ ਉਨਾਂ ਦੇ ਲਈ ਪਾਣੀ ਦੇ ਸ਼ਾਵਰ ਅਤੇ ਬਿਜਲੀ ਦੇ ਪੱਖਿਆਂ ਦੀ ਵਿਵਸਥਾ ਹੈਂ। ਖੁਦ ਚੱਲਣ ਵਾਲੇ ਬੁਰਸ਼ ਗਾਵਾਂ ਦੀ ਸਫਾਈ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਅਰਾਮ ਮਿਲਦਾ ਹੈਂ।