ਹੁਣ Water Gun ਕਰੇਗੀ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ! ਖੇਤੀਬਾੜੀ ਵਿਭਾਗ ਨੇ ਕੀਤਾ ਤਜ਼ਰਬਾ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

ਵਾਟਰਗੰਨ ਬਣੇਗੀ ਕਿਸਾਨਾਂ ਲਈ ਵਰਦਾਨ!

Water Gun Farmers Sangrur Captain Amarinder Singh Government of Punjab

ਸੰਗਰੂਰ: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਐ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਤੇ ਪਾਣੀ ਦੀ ਬਚਤ ਲਈ ਵੱਖੋ-ਵਖਰੇ ਉਪਰਾਲੇ ਕੀਤੇ ਜਾਂਦੇ ਨੇ। ਅਜਿਹਾ ਕੁੱਝ ਉਪਰਾਲਾ ਕੀਤਾ ਹੈ ਸੰਗਰੂਰ 'ਚ ਖੇਤੀਬਾੜੀ ਵਿਭਾਗ ਨੇ ਜਿੱਥੇ ਵਿਭਾਗ ਨੇ ਵਾਟਰ ਗਨ ਜਿਸ ਨੂੰ ਰੇਨ ਗੰਨ ਵੀ ਕਿਹਾ ਜਾਂਦਾ ਹੈ। ਇਸ ਨੂੰ ਜਰੀ ਦੀ ਫਸਲ ਲਈ ਇਸਤੇਮਾਲ ਕੀਤਾ ਜਾ ਰਿਹਾ।

ਇਹ ਛੋਟੀ ਵਾਟਰ ਗੰਨ ਤੁਸੀਂ ਪਹਿਲਾਂ ਵੀ ਬਹੁਤ ਵਾਰ ਦੇਖੀ ਹੋਣੀ ਪਰ ਇਸ ਦੇ ਫਾਇਦੇ ਦੀ ਗੱਲ ਕਰੀਏ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਭਵਿੱਖ ਵਿਚ ਕਿਸਾਨਾਂ ਲਈ ਇਹ ਵਧੇਰੇ ਲਾਹੇਵੰਦ ਹੋ ਸਕਦੀ ਹੈ। ਟ੍ਰਾਇਲ ਦੇ ਤੌਰ ਤੇ ਵਰਤੇ ਜਾ ਰਹੇ ਇਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਸੰਗਰੂਰ ਦੇ ਡੀਸੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖਾਸ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਕਿਸਨਾਨਾਂ ਨੂੰ ਇਹ ਤੁਜ਼ਰਬਾ ਕਰਨ ਦੀ ਸਲਾਹ ਦਿੱਤੀ ਹੈ।

ਡੀਸੀ ਨੇ ਦਸਿਆ ਕਿ ਇਸ ਨਾਲ ਪਾਣੀ ਅਤੇ ਲੇਬਰ ਦੋਵਾਂ ਦੀ ਬੱਚਤ ਹੁੰਦੀ ਹੈ। ਓਧਰ ਖੇਤ ਵਿਚ ਇਸਦਾ ਤਜ਼ਰਬਾ ਕਰ ਚੁੱਕੇ ਕਿਸਾਨਾਂ ਨੇ ਵੀ ਇਸ ਨੂੰ ਲਾਹੁਵੰਡ ਦੱਸਆ। ਕਿਸਾਨ ਨੇ ਦਸਿਆ ਕਿ ਇਹ ਪਾਣੀ ਜਦੋਂ ਫ਼ਸਲ ਤੇ ਵਰ੍ਹਦਾ ਹੈ ਤਾਂ ਹਵਾ ਵਿਚਲੀ ਨਾਈਟ੍ਰੋਜਨ ਵੀ ਇਸ ਵਿਚ ਮਿਲ ਜਾਂਦੀ ਹੈ ਤੇ ਇਹ ਸਿੱਧਾ ਫ਼ਸਲ ਤੇ ਪੈਂਦੀ ਹੈ ਜਿਸ ਕਾਰਨ ਫ਼ਸਲ ਨੂੰ ਲਾਭ ਮਿਲਦਾ ਹੈ। ਸੋ ਹੁਣ ਦੇਖਣਾ ਹੋਵੇਗਾ ਕਿਸਾਨਾਂ ਲਈ ਇਹ ਛੋਟਾ ਪ੍ਰੋਜੈਕਟ ਵੱਡਾ ਲਾਹਾ ਦਿੰਦਾ ਹੈ ਜਾਂ ਨਹੀਂ ਇਹ ਤਾਂ ਭਵਿੱਖ ਵਿਚ ਹੀ ਪਤਾ ਲੱਗ ਸਕਦਾ। 

ਦਸ ਦਈਏ ਕਿ ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ, ਜਿਹੜੀ ਕਿ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ ’ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ ਦੀ ਮਹਾਮਾਰੀ ਕਾਰਨ ਪੰਜਾਬ ਵਿਚ ਝੋਨੇ ਦੀ ਕਾਸ਼ਤ ਕਰਨ ਲਈ ਸਿੱਧੀ ਬਿਜਾਈ ਅਤੇ ਮਸ਼ੀਨ ਨਾਲ ਪਨੀਰੀ ਦੀ ਲੁਆਈ ਦਾ ਰੁਝਾਨ ਵੱਧਣ ਦੀ ਆਸ ਹੈ। ਤੰਦਰੁਸਤ ਪਨੀਰੀ ਹੀ ਚੰਗੀ ਫ਼ਸਲ ਦੀ ਬੁਨਿਆਦ ਹੁੰਦੀ ਹੈ।