ਮੀਂਹ ਕਾਰਨ 868 ਮੌਤਾਂ, ਸੱਤ ਸੂਬਿਆਂ 'ਚ ਹੜ੍ਹ, ਫ਼ਸਲਾਂ ਤਬਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਨਸੂਨ ਦੌਰਾਨ ਹੁਣ ਤਕ ਸੱਤ ਰਾਜਾਂ ਵਿਚ 868 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ ਜਿਨ੍ਹਾਂ ਵਿਚ ਇਕੱਲੇ ਕੇਰਲਾ ਵਿਚ 247 ਜਣੇ ਦਮ ਤੋੜ ਗਏ.............

People affected by floods

ਨਵੀਂ ਦਿੱਲੀ : ਮਾਨਸੂਨ ਦੌਰਾਨ ਹੁਣ ਤਕ ਸੱਤ ਰਾਜਾਂ ਵਿਚ 868 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ ਜਿਨ੍ਹਾਂ ਵਿਚ ਇਕੱਲੇ ਕੇਰਲਾ ਵਿਚ 247 ਜਣੇ ਦਮ ਤੋੜ ਗਏ। ਇਹ ਮੌਤਾਂ ਮੀਂਹ, ਹੜ੍ਹਾਂ, ਢਿੱਗਾਂ ਡਿੱਗਣ ਜਿਹੀਆਂ ਘਟਨਾਵਾਂ ਕਾਰਨ ਹੋਈਆਂ। ਗ੍ਰਹਿ ਮੰਤਰਾਲੇ ਮੁਤਾਬਕ ਕੇਰਲਾ ਵਿਚ 247 ਲੋਕ ਮਾਰੇ ਗਏ ਹਨ ਜਿਥੋਂ ਦੇ 14 ਜ਼ਿਲ੍ਹਿਆਂ ਵਿਚ 2.11 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਹਨ ਅਤੇ 32 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਵਿਚ ਖੜੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ।

ਯੂਪੀ ਵਿਚ 191 ਲੋਕ ਮਾਰੇ ਗਏ ਹਨ ਜਦਕਿ ਪਛਮੀ ਬੰਗਾਲ ਵਿਚ ਇਹ ਗਿਣਤੀ 183, ਮਹਾਰਾਸ਼ਟਰ ਵਿਚ 139, ਗੁਜਰਾਤ ਵਿਚ 52, ਆਸਾਮ ਵਿਚ 45 ਅਤੇ ਨਾਗਾਲੈਂਡ ਵਿਚ 11 ਹੈ। ਕੇਰਲਾ ਵਿਚ ਕੁਲ 33 ਲੋਕ ਲਾਪਤਾ ਹਨ। ਇਸ ਸੂਬੇ ਵਿਚ ਕਰੀਬ ਦੋ ਲੱਖ ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਐਨਡੀਆਰਐਫ਼ ਦੀਆਂ 43 ਟੀਮਾਂ ਸੂਬੇ ਵਿਚ ਤੈਨਾਤ ਕੀਤੀ ਗਈਆਂ ਹਨ। 23 ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਭਾਰਤੀ ਜਲ ਸੈਨਾ ਨੇ 51 ਕਿਸ਼ਤੀਆਂ ਤੈਨਾਤ ਕੀਤੀਆਂ ਹਨ। ਕੋਸਟ ਗਾਰਡ ਨੇ ਵੀ 30 ਕਿਸ਼ਤੀਆਂ ਤੈਨਾਤ ਕੀਤੀਆਂ ਹਨ।

ਕੁਲ ਮਿਲਾ ਕੇ ਐਨਡੀਆਰਐਫ਼ ਦੀਆਂ 14 ਟੀਮਾਂ ਜਿਨ੍ਹਾਂ ਵਿਚ 357 ਰਾਹਤ ਕਾਮੇ ਹਨ, ਆਸਾਮ ਵਿਚ ਰਾਹਤ ਅਤੇ ਬਚਾਅ ਕੰਮਾਂ ਵਿਚ ਲੱਗੀਆਂ ਹੋਈਆਂ ਹਨ। ਪ
ਪਛਮੀ ਬੰਗਾਲ ਵਿਚ 2.27 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਇਥੇ 48 ਹਜ਼ਾਰ ਹੈਕਟੇਅਰ ਫ਼ਸਲਾਂ ਤਬਾਹ ਹੋ ਗਈਆਂ ਹਨ। ਯੂਪੀ ਵਿਚ 1.74 ਲੱਖ ਲੋਕ ਮਾਨਸੂਨ ਦੀ ਮੀਂਹ ਦੇ ਅਸਰ ਹੇਠ ਹਨ ਅਤੇ ਇਥੇ 33,855 ਹੈਕਟੇਅਰ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਯੂਪੀ ਵਿਚ ਐਨਡੀਆਰਐਫ਼ ਦੀਆਂ ਨੌਂ ਟੀਮਾਂ ਤੈਨਾਤ ਹਨ। ਪਛਮੀ ਬੰਗਾਲ ਵਿਚ ਅੱਠ, ਗੁਜਰਾਤ ਵਿਚ ਸੱਤ, ਮਹਾਰਾਸ਼ਟਰਾ ਵਿਚ ਚਾਰ ਅਤੇ ਨਾਗਾਲੈਂਡ ਵਿਚ ਇਕ ਟੀਮ ਤੈਨਾਤ ਹਨ। (ਪੀਟੀਆਈ)