ਬੁਰਾਇਲਰ ਦਾ ਫਾਰਮ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ
ਫਿਰ ਹੌਲੀ ਹੌਲੀ ਉਹਨਾਂ ਨੇ ਇਹਨਾਂ...
ਚੰਡੀਗੜ੍ਹ: ਮੁਰਗੀ ਪਾਲਣ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲੰਮੇ ਸਮੇਂ ਤੋਂ ਚਲ ਰਿਹਾ ਹੈ। ਲੋਕ ਅਪਣੇ ਸ਼ੌਂਕ ਲਈ ਵੀ ਮੁਰਗੇ ਪਾਲਦੇ ਹਨ ਤੇ ਕਈ ਘਰੇਲੂ ਵਰਤੋਂ ਲਈ ਵੀ ਯਾਨੀ ਕਿ ਅੰਡਿਆਂ ਦੀ ਵਰਤੋਂ ਲਈ ਇਹਨਾਂ ਦਾ ਪਾਲਣ ਪੋਸ਼ਣ ਕਰਦੇ ਹਨ। ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਸਹਾਇਕ ਕਿੱਤੇ ਵਜੋਂ ਬਹੁਤ ਵੱਡੀ ਭੂਮਿਕਾ ਮੰਨੀ ਜਾ ਸਕਦੀ ਹੈ ਕਿਉਂ ਕਿ ਇਸ ਧੰਦੇ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।
ਦਵਿੰਦਰ ਸਿੰਘ ਨੂੰ ਇਸ ਧੰਦੇ ਵਿਚ 30 ਸਾਲ ਬੀਤ ਚੁੱਕੇ ਹਨ। ਇਸ ਪੋਲਟਰੀ ਫਾਰਮ ਦੀ ਸ਼ੁਰੂਆਤ 500 ਚੂਚਿਆਂ ਤੋਂ ਕੀਤੀ ਗਈ ਤੇ ਇਹਨਾਂ ਨੂੰ ਇਕ ਸ਼ੈੱਡ ਵਿਚ ਰੱਖਿਆ ਗਿਆ। ਫਿਰ ਜਦੋਂ ਇਹਨਾਂ ਵਿਚੋਂ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਉਸ ਨੂੰ ਯੂਨੀਵਰਸਿਟੀ ਵਿਚ ਲਿਜਾ ਕੇ ਚੈੱਕ ਕਰਵਾਇਆ ਜਾਂਦਾ ਸੀ।
ਫਿਰ ਹੌਲੀ ਹੌਲੀ ਉਹਨਾਂ ਨੇ ਇਹਨਾਂ ਦੀ ਗਿਣਤੀ ਵਧਾ ਦਿੱਤੀ। ਪੋਲਟਰੀ ਫਾਰਮ ਵਿਚੋਂ ਉਹਨਾਂ ਨੂੰ ਬਹੁਤ ਮੁਨਾਫ਼ਾ ਹੋਇਆ ਹੈ ਪਰ ਜਦੋਂ ਦਾ ਕੋਰੋਨਾ ਵਾਇਰਸ ਬਿਮਾਰੀ ਫੈਲੀ ਹੈ ਉਸ ਸਮੇਂ ਹੀ ਥੋੜਾ ਨੁਕਸਾਨ ਹੋਇਆ ਹੈ। ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਜੇ ਕੋਈ ਕਿਸਾਨ ਅਜਿਹਾ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ।
ਚੂਚਿਆਂ ਨੂੰ ਪੈਦਾ ਹੋਣ ਤੋਂ 1 ਹਫ਼ਤੇ ਤਕ ਦਵਾਈ ਤੇ ਟੀਕਾ ਲਗਾਉਣਾ ਚਾਹੀਦਾ ਹੈ ਇਸ ਨਾਲ ਇਹਨਾਂ ਨੂੰ ਬਿਮਾਰੀ ਨਹੀਂ ਲਗਦੀ। ਇਹਨਾਂ ਨੂੰ ਗਰਮੀ ਵਾਲੇ ਸਥਾਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਤੇ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਪਹਿਲਾਂ ਉਹ ਖੁਰਾਕ ਆਪ ਤਿਆਰ ਕਰਦੇ ਸਨ ਪਰ ਹੁਣ ਉਹ ਫੈਕਟਰੀਆਂ ਤੋਂ ਬਣੀਆਂ ਖੁਰਾਕਾਂ ਲਿਆਉਂਦੇ ਹਨ ਤੇ ਇਹਨਾਂ ਫੈਕਟਰੀਆਂ ਦੀਆਂ ਖੁਰਾਕਾਂ ਵਿਚ ਹਰ ਇਕ ਚੀਜ਼ ਸਹੀ ਮਾਤਰਾ ਵਿਚ ਪਾਈ ਜਾਂਦੀ ਹੈ। ਜੇ ਕਿਸਾਨਾਂ ਨੇ ਕਰਜ਼ਿਆਂ ਜਾਂ ਮਾਰਾਂ ਤੋਂ ਬਚਣਾ ਹੈ ਤਾਂ ਉਹਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਵੀ ਧੰਦਾ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਉਹਨਾਂ ਨੂੰ ਖੇਤੀ ਵਿਚ ਸਹਾਇਤਾ ਹੋਵੇਗੀ।
ਇਸ ਵਾਰ ਕਿਸਾਨ ਨੂੰ ਬੁਰੀ ਤਰ੍ਹਾਂ ਮਾਰ ਪਈ ਹੈ ਕਿਉਂ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਤੇ ਮਜ਼ਦੂਰ ਵੀ ਨਹੀਂ ਮਿਲ ਰਹੇ। ਇਸ ਵਾਰ ਇਕ ਕਿੱਲੇ ਦਾ ਰੇਟ ਵੀ 5000 ਨਿਕਲਿਆ ਹੈ ਇਸ ਲਈ ਕਿਸਾਨ ਨੂੰ ਤਾਂ ਹਰ ਪਾਸਿਓਂ ਮਾਰ ਪੈ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।