ITR ਭਰਨ ਦੇ ਲਈ ਜਰੂਰੀ ਫਾਰਮ 26AS 'ਚ ਕੀਤੇ ਗਏ ਇਹ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਲਰੀ ਲੈਣ ਵਾਲੇ ਵਿਅਕਤੀ ਨੂੰ ਆਪਣਾ ਇਨਕਮ ਟੈਕਸ ਰਿਟਰਨ ਫਾਰਮ ਭਰਨ ਤੋਂ ਪਹਿਲਾਂ ਦੋ ਜਰੂਰੀ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਹੈ।

Photo

ਨਵੀਂ ਦਿੱਲੀ : ਸੈਲਰੀ ਲੈਣ ਵਾਲੇ ਵਿਅਕਤੀ ਨੂੰ ਆਪਣਾ ਇਨਕਮ ਟੈਕਸ ਰਿਟਰਨ ਫਾਰਮ ਭਰਨ ਤੋਂ ਪਹਿਲਾਂ  ਦੋ ਜਰੂਰੀ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚ ਪਹਿਲਾਂ ਫਾਰਮ 16/16A ਅਤੇ ਦੂਸਰਾ ਫਾਰਮ 26AS ਹੈ। ਜੇਕਰ ਤਨਖਾਹ ਕਲਾਸ ਟੈਕਸ ਭਰਨ ਵਾਲੇ ਵਿਅਕਤੀ ਦੇ ਕੋਲ ਇਨ੍ਹਾਂ ਦੋਵੇ ਫਾਰਮਾਂ ਦੇ ਵਿਚੋਂ ਇਕ ਵੀ ਫਾਰਮ ਨਾ ਹੋਵੇ ਤਾਂ ਉਹ ਆਪਣੀ ਇਨਕਮ ਰਿਟਰਨ ਨਹੀਂ ਭਰ ਸਕਦਾ । ਫਾਰਮ 16/16A ਨੂੰ ਕੰਪਨੀ ਦੇ ਵੱਲੋਂ ਜ਼ਾਰੀ ਕੀਤਾ ਜਾਂਦਾ ਹੈ। ਉੱਥੇ ਹੀ ਫਾਰਮ 26AS ਨੂੰ ਇਨਕਮ ਟੈਕਟ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ।

ਇਸ ਬਾਰ ਇਸ ਫਾਰਮ ਦੇ ਵਿਚ ਵੀ ਕਈ ਤਰ੍ਹਾਂ ਦੇ ਬਦਲਾਵ ਕੀਤੇ ਗਏ ਹਨ। ਜੇਕਰ ਤੁਸੀਂ ਨਵਾਂ ਮਕਾਨ, ਫਲੈਟ ਅਤੇ ਜਾਂ ਫਿਰ ਸ਼ੇਅਰ ਮਾਰਕਿਟ ਵਿਚ ਪੈਸੇ ਲਗਾਏ ਹਨ, ਤਾਂ ਇਸ ਸਬੰਧੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇਣੀ ਹੋਵੇਗੀ। ਕੇਂਦਰੀ ਕਰ ਬੋਰਡ (CBDT) ਨੇ Form 26AS ਦਾ ਨਵਾ ਫਾਰਮ ਨੋਟੀਫਾਈ ਕੀਤਾ ਹੈ। ਇਸ ਵਿਚ ਨਵਾਂ ਬਦਲਾਅ ਇਹ ਕੀਤਾ ਗਿਆ ਹੈ ਕਿ ਇਸ ਵਿਚ ਜ਼ਾਇਦਾਦ ਅਤੇ ਸ਼ੇਅਰ ਮਾਰਕਿਟ ਦੇ ਲੈਣ-ਦੇਣ ਦੀ ਜਾਣਕਾਰੀ ਨੂੰ ਐਡ ਕੀਤਾ ਗਿਆ ਹੈ।

ਫਾਰਮ 26AS ਨੂੰ ਪੂਰੀ ਤਰ੍ਹਾਂ ਨਵਾਂ ਫਾਰਮ ਦਿੱਤਾ ਗਿਆ ਹੈ। ਹੁਣ ਇਸ ਵਿਚ TDS-TCS ਦੇ ਬਿਉਰੇ ਦੇ ਇਲਾਵਾ ਕੁਝ ਫਾਇਨੈਸ਼ਲ ਲੈਣ-ਦੇਣ, ਟੈਕਸ ਫਾਰਮੈਟ, ਟੈਕਸ ਭੁਗਤਾਨ ਕਰਨ ਵਾਲੇ ਦੁਆਰਾ ਇਕ ਸਾਲ ਵਿਚ ਡਿਮਾਂਡ-ਰੀਫੰਡ ਸਬੰਧਿਤ ਪੂਰੀ ਹੋ ਚੁੱਕੀ ਪ੍ਰਕਿਰਿਆ ਦੀ ਸੂਚਨਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਾ ਪੂਰਾ ਬਿਊਰਾ ਇਨਕਮ ਵਿਭਾਗ (ITR) ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਕਈ ਵਾਰ ਡਿਟੇਲ ਤੇ ਧਿਆਨ ਨਾ ਦੇਣ ਦੇ ਕਾਰਨ ਫਾਰਮ ਰੱਦ ਵੀ ਹੋ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।