ਇਸ ਚੀਜ਼ ਦੀ ਮਦਦ ਨਾਲ ਕਿਸਾਨ ਸਿਰਫ਼ ਇਕ ਰੁਪਏ ‘ਚ ਜਾਣ ਸਕਣਗੇ ਫ਼ਸਲਾਂ ਦੀ ਹਾਲਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਹੁਣ ਸੈਟੇਲਾਈਟ ਦੀ ਮਦਦ ਨਾਲ ਵੀ ਕਿਸਾਨ ਅਪਣੇ ਖੇਤਾਂ, ਫ਼ਸਲਾਂ ਦੀ ਸਿਹਤ ਅਤੇ ਫ਼ਸਲਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ...

Crops Condition

ਚੰਡੀਗੜ੍ਹ (ਸਸਸ) : ਹੁਣ ਸੈਟੇਲਾਈਟ ਦੀ ਮਦਦ ਨਾਲ ਵੀ ਕਿਸਾਨ ਅਪਣੇ ਖੇਤਾਂ, ਫ਼ਸਲਾਂ ਦੀ ਸਿਹਤ ਅਤੇ ਫ਼ਸਲਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਬਹੁਤ ਘੱਟ ਫ਼ੀਸ ਰੱਖੀ ਗਈ ਹੈ ਅਤੇ ਇਸ ਸੁਵਿਧਾ ਦਾ ਹਰ ਕਿਸਾਨ ਫ਼ਾਇਦਾ ਚੁੱਕ ਸਕੇਗਾ। ਇਸ ਦੇ ਲਈ ਸਿਰਫ਼ ਇਕ ਰੁਪਇਆ ਇਕ ਏਕੜ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵੀ ਖੇਤੀਬਾੜੀ ਨਾਲ ਜੁੜੀ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਵੀ ਕਿਸਾਨਾਂ ਨੂੰ ਘੱਟ ਸਮੇਂ ਵਿਚ ਮੁਹੱਈਆ ਹੋ ਜਾਵੇਗੀ।​

ਗੁੱਡ ‘ਅਰਥ’ ਅਤੇ ਸੀਆਈਆਈ ਐਗਰੋ ਟੈਕ ਇੰਡੀਆ ਦੇ ਚੇਅਰਮੈਨ ਸੰਜੈ ਛਾਬੜਾ ਨੇ ਦੱਸਿਆ ਕਿ ਕਿਸਾਨ ਦੀ ਕਮਾਈ ਵਿਚ ਵਾਧਾ ਹੋਵੇ, ਇਸ ਦੇ ਲਈ ਸਰਕਾਰੀ ਨੀਤੀਆਂ ਦੇ ਨਾਲ-ਨਾਲ ਟੈਕਨੋਲੋਜੀ ਵੀ ਵੱਡੀ ਮਦਦਗਾਰ ਹੈ। ਕਿਸਾਨਾਂ ਨੂੰ ਸੈਟੇਲਾਈਟ ਨਾਲ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੇ ਖੇਤ ਅਤੇ ਫ਼ਸਲਾਂ ਦੀ ਸਿਹਤ ਕਿਵੇਂ ਦੀ ਹੈ। ਇਕ ਸਟਾਰਟਅੱਪ ਦੇ ਮੁਤਾਬਕ ਕਿਸਾਨਾਂ ਨੂੰ ਫ਼ਸਲ ਵਿਚ ਕੀੜਾ ਲੱਗਣ ‘ਤੇ ਮੋਬਾਇਲ ਤੋਂ ਬੂਟੇ ਦੀ ਫੋਟੋ ਸੈਂਡ ਕਰਨੀ ਹੈ, ਥੋੜ੍ਹੀ ਹੀ ਦੇਰ ਵਿਚ ਉਸ ਬਾਰੇ ਸਾਰੀ ਜਾਣਕਾਰੀ ਮੋਬਾਇਲ ਵਿਚ ਆ ਜਾਵੇਗੀ

Related Stories